ਸੈਫ ਅਲੀ ਖਾਨ ਨੇ ਕਿਰਾਏ ਉੱਤੇ ਦਿੱਤਾ ਆਪਣਾ ਪੁਰਾਣਾ ਘਰ, ਕੀਮਤ ਜਾਣ ਹੋਵੋਗੇ ਹੈਰਾਨ!

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਹਾਲ ਹੀ ਵਿਚ ਆਪਣੇ ਨਵੇਂ ਘਰ ਵਿਚ ਸ਼ਿਫਟ ਹੋਏ ਹਨ। ਉਨ੍ਹਾਂ ਦਾ ਨਵਾਂ ਘਰ ਬਾਂਦਰਾ…

ਨਵੀਂ ਦਿੱਲੀ- ਬਾਲੀਵੁੱਡ ਅਦਾਕਾਰ ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਹਾਲ ਹੀ ਵਿਚ ਆਪਣੇ ਨਵੇਂ ਘਰ ਵਿਚ ਸ਼ਿਫਟ ਹੋਏ ਹਨ। ਉਨ੍ਹਾਂ ਦਾ ਨਵਾਂ ਘਰ ਬਾਂਦਰਾ ਵਿਚ ਹੈ। ਇਸ ਤੋਂ ਪਹਿਲਾਂ, ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਬਾਂਦਰਾ ਵੈਸਟ ਵਿਚ ਫਾਰਚੂਨ ਹੈਰੀਟੇਜ ਵਿਚ ਰਹਿੰਦੇ ਸਨ। ਅੰਗਰੇਜ਼ੀ ਵੈੱਬਸਾਈਟ ਨਿਊਜ਼ 18 ਦੀ ਖਬਰ ਦੇ ਅਨੁਸਾਰ, ਇਸ ਜੋੜੇ ਨੇ ਆਪਣਾ ਪੁਰਾਣਾ ਫਲੈਟ ਕਿਰਾਏ ਉੱਤੇ ਦਿੱਤਾ ਹੈ, ਜਿਸਦਾ ਕਿਰਾਇਆ ਜਾਣ ਕੇ ਹਰ ਕੋਈ ਹੈਰਾਨ ਹੋ ਸਕਦਾ ਹੈ।

ਪੜੋ ਹੋਰ ਖਬਰਾਂ: ਮਹਿੰਗਾਈ ਭੱਤੇ ‘ਚ 25 ਫੀਸਦੀ ਦਾ ਵਾਧਾ, ਸਰਕਾਰ ਨੇ ਇਨ੍ਹਾਂ ਕੇਂਦਰੀ ਕਰਮਚਾਰੀਆਂ ਨੂੰ ਦਿੱਤਾ ਵੱਡਾ ਤੋਹਫਾ

ਸੈਫ ਅਲੀ ਖਾਨ ਅਤੇ ਕਰੀਨਾ ਕਪੂਰ ਦੇ ਪੁਰਾਣੇ ਫਲੈਟ ਦਾ ਕਿਰਾਇਆ 3.5 ਲੱਖ ਰੁਪਏ ਪ੍ਰਤੀ ਮਹੀਨਾ ਰੱਖਿਆ ਗਿਆ ਹੈ। ਪ੍ਰਾਪਰਟੀ ਖਰੀਦਣ ਵਾਲੀ ਵੈੱਬਸਾਈਟ ਇੰਡੈਕਸਟੈਪ ਡਾਟ ਕਾਮ ‘ਤੇ ਸਾਂਝੇ ਕਿਰਾਏ ਦੇ ਸਮਝੌਤੇ ਦੇ ਅਨੁਸਾਰ ਸੈਫ ਅਲੀ ਖਾਨ ਨੇ ਬਾਂਦਰਾ ਵੈਸਟ ਦੇ ਫਾਰਚੂਨ ਹੈਰੀਟੇਜ ਸਥਿਤ ਆਪਣੇ ਪੁਰਾਣੇ ਘਰ ਲਈ 3.5 ਲੱਖ ਰੁਪਏ ਪ੍ਰਤੀ ਮਹੀਨਾ ਨਿਰਧਾਰਤ ਕੀਤੇ ਹਨ।

ਜਾਣਕਾਰੀ ਅਨੁਸਾਰ 1500 ਵਰਗ ਫੁੱਟ ਦਾ ਇਹ ਅਪਾਰਟਮੈਂਟ ਐਸੋਸੀਏਸ਼ਨ ਮੀਡੀਆ ਐੱਲਐੱਲਪੀ ਨੂੰ ਕਿਰਾਏ ‘ਤੇ ਦਿੱਤਾ ਗਿਆ ਹੈ, ਜਿਸ ਨੇ 15 ਲੱਖ ਰੁਪਏ ਸੁਰੱਖਿਆ ਵਜੋਂ ਜਮ੍ਹਾਂ ਕਰਵਾਏ ਹਨ। ਇਹ ਫਲੈਟ ਦੋ ਪਾਰਕਿੰਗ ਥਾਵਾਂ ਦੇ ਨਾਲ ਤਿੰਨ ਸਾਲਾਂ ਲਈ ਕਿਰਾਏ ਉੱਤੇ ਦਿੱਤਾ ਗਿਆ ਹੈ। ਕਿਰਾਏ ਦੀ ਰਕਮ ਸ਼ੁਰੂ ਹੋਣ ਦੇ ਪਹਿਲੇ ਸਾਲ ਵਿਚ 3.5 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ। ਦੂਜੇ ਸਾਲ ਵਿਚ 3.67 ਲੱਖ ਰੁਪਏ ਅਤੇ ਤੀਜੇ ਸਾਲ ਵਿੱਚ 3.87 ਲੱਖ ਰੁਪਏ ਪ੍ਰਤੀ ਮਹੀਨਾ ਹੋਵੇਗੀ।

ਪੜੋ ਹੋਰ ਖਬਰਾਂ: ਪੈਗਾਸਸ ਮਾਮਲੇ ‘ਤੇ ਸੁਪਰੀਮ ਕੋਰਟ ਨੇ ਕੇਂਦਰ ਤੋਂ 10 ਦਿਨ ਦੇ ਅੰਦਰ ਮੰਗਿਆ ਜਵਾਬ

ਸੈਫ ਅਲੀ ਖਾਨ ਦੇ ਪੁਰਾਣੇ ਫਲੈਟ ਦੀ ਕੀਮਤ 12 ਤੋਂ 14 ਕਰੋੜ ਰੁਪਏ ਹੈ। ਉਨ੍ਹਾਂ ਦਾ ਕਿਰਾਏ ਦਾ ਸਮਝੌਤਾ 13 ਅਗਸਤ ਨੂੰ ਕੀਤਾ ਗਿਆ ਹੈ। ਤੁਹਾਨੂੰ ਦੱਸ ਦੇਈਏ ਕਿ 16 ਅਗਸਤ ਨੂੰ ਸੈਫ ਅਲੀ ਖਾਨ ਨੇ ਆਪਣਾ 51ਵਾਂ ਜਨਮਦਿਨ ਮਨਾਇਆ ਸੀ। ਇਸ ਮੌਕੇ ਉਹ ਆਪਣੇ ਪੂਰੇ ਪਰਿਵਾਰ ਨਾਲ ਮਾਲਦੀਵ ਪਹੁੰਚੇ ਅਤੇ ਇੱਥੇ ਚੰਗਾ ਸਮਾਂ ਬਿਤਾ ਰਹੇ ਹਨ। ਜੇਹ ਦੇ ਜਨਮ ਤੋਂ ਬਾਅਦ ਇਹ ਪਹਿਲੀ ਵਾਰ ਹੈ ਜਦੋਂ ਕਰੀਨਾ ਅਤੇ ਸੈਫ ਨੇ ਵਿਦੇਸ਼ ਯਾਤਰਾ ਕੀਤੀ ਹੈ।

ਕਰੀਨਾ ਕਪੂਰ ਨੇ ਆਪਣੇ ਅਧਿਕਾਰਕ ਇੰਸਟਾਗ੍ਰਾਮ ‘ਤੇ ਮਾਲਦੀਵ ਦੀਆਂ ਕੁਝ ਤਸਵੀਰਾਂ ਸਾਂਝੀਆਂ ਕੀਤੀਆਂ ਜਿਸ ਨਾਲ ਉਸ ਨੇ ਆਪਣੇ ਪਤੀ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੱਤੀਆਂ। ਕਰੀਨਾ ਅਤੇ ਸੈਫ ਦੇ ਨਾਲ ਤੈਮੂਰ ਅਲੀ ਖਾਨ ਅਤੇ ਜਹਾਂਗੀਰ ਅਲੀ ਖਾਨ ਉਰਫ ਜੇਹ ਵੀ ਇਨ੍ਹਾਂ ਤਸਵੀਰਾਂ ਵਿਚ ਨਜ਼ਰ ਆਏ।

Leave a Reply

Your email address will not be published. Required fields are marked *