ਪਟਿਆਲਾ: ਪਟਿਆਲਾ ਵਿਚ 15 ਅਗਸਤ ਦੇ ਮੱਦੇਨਜ਼ਰ ਕੀਤੀ ਜਾ ਰਹੀ ਚੈਕਿੰਗ ਦੌਰਾਨ ਇਕ ਕਾਰ ਚਾਲਕ ਨੇ ਪੁਲਿਸ ਮੁਲਾਜ਼ਮ ‘ਤੇ ਕਾਰ ਚੜਾ ਦਿੱਤੀ | ਡੀ.ਐੱਸ.ਪੀ. ਸਿਟੀ ਹੇਮੰਤ ਸ਼ਰਮਾ ਦਾ ਕਹਿਣਾ ਹੈ ਕਿ ਕਾਰ ਨੂੰ ਟਰੇਸ ਕਰ ਲਿਆ ਗਿਆ ਹੈ ਅਤੇ ਹੋਰ ਜਾਂਚ ਜਾਰੀ ਹੈ |
ਪੜੋ ਹੋਰ ਖਬਰਾਂ: 14 ਅਗਸਤ ਮੌਕੇ ਭਾਰਤ ਤੇ ਪਾਕਿਸਤਾਨੀ ਅਫਸਰਾਂ ਨੇ ਅਟਾਰੀ-ਵਾਘਾ ਸਰਹੱਦ ‘ਤੇ ਵੰਡੀਆਂ ਮਿਠਾਈਆਂ
ਮਿਲੀ ਜਾਣਕਾਰੀ ਮੁਤਾਬਕ ਪਟਿਆਲਾ ਦੇ ਲੀਲਾ ਭਵਨ ਵਿਖੇ ਪਟਿਆਲਾ ਪੁਲਿਸ ਦੇ ਏਐਸਆਈ ਸੁਬਾ ਸਿੰਘ ਚੈਕਿੰਗ ਕਰ ਰਹੇ ਸਨ ਤਾਂ ਇਸ ਦੌਰਾਨ ਇਕ ਕਾਰ ਚਾਲਕ ਨੇ ਗਡੀ ਏਐੱਸਆਈ ਦੇ ਉਪਰ ਚੜਾਉਣ ਦੀ ਕੋਸ਼ਿਸ਼ ਕੀਤੀ। ਜਖਮੀ ਏਐੱਸਆਈ ਨੂੰ ਪਟਿਆਲਾ ਦੇ ਕਲੇਰ ਹਸਪਤਾਲ ਵਿਚ ਦਾਖਿਲ ਕਰਵਾਇਆ ਗਿਆ ਹੈ।
#WATCH Car evading security check hits police personnel in Patiala, Punjab
Police say the injured police personnel is under medical treatment, car traced, further investigation underway
(Video source: Police) pic.twitter.com/ZF9wygy8Xm
— ANI (@ANI) August 14, 2021
ਪੜੋ ਹੋਰ ਖਬਰਾਂ: 15 ਅਗਸਤ ਨੂੰ ਕਿਸਾਨ ਮਨਾਉਣਗੇ ‘ਕਿਸਾਨ ਮਜ਼ਦੂਰ ਆਜ਼ਾਦੀ ਸੰਗ੍ਰਾਮ ਦਿਵਸ’, ਨਿਕਲੇਗੀ ‘ਤਿਰੰਗਾ ਰੈਲੀ’
15 ਅਗਸਤ ਸੰਬਦੀ ਪਟਿਆਲਾ ਪੁਲਿਸ ਵਲੋ ਲਗਾਤਾਰ ਚੈਕਿੰਗ ਚਲ ਰਹੀ ਸੀ। ਇਸ ਦੌਰਾਨ ਕਾਰ ਚਾਲਕ ਤੋਂ ਏਐੱਸਆਈ ਵਲੋਂ ਪੁੱਛਗਿੱਛ ਕੀਤੀ ਜਾ ਰਹੀ ਸੀ। ਪੁਲਿਸ ਨੇ ਕਾਰ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਕਾਰ ਚਾਲਕ ਨੇ ਏਐਂਸਆਈ ਦੇ ਉਪਰ ਕਾਰ ਚੜਾਉਣ ਦੀ ਕੋਸ਼ਿਸ਼ ਕੀਤੀ ਅਤੇ ਉਥੋ ਫਰਾਰ ਹੋ ਗਿਆ । ਡੀਐੱਸਪੀ ਸਿਟੀ ਹੇਮੰਤ ਸ਼ਰਮਾ ਨੇ ਦਸਿਆ ਕਿ ਮੁੱਢਲੀ ਜਾਂਚ ਵਿਚ ਪਤਾ ਚਲਿਆ ਹੈ ਕਿ ਇਹ ਕਾਰ ਹਰਿਆਣਾ ਦੇ ਰੇਵਾੜੀ ਦੇ ਕਿਸੇ ਵਿਅਕਤੀ ਦੀ ਕਾਰ ਹੈ। ਜਲਦ ਤੋ ਜਲਦ ਕਾਰ ਚਾਲਕ ਨੂੰ ਗ੍ਰਿਫਾਤਰ ਕਰ ਲਿਆ ਜਾਏਗਾ।
ਪੜੋ ਹੋਰ ਖਬਰਾਂ: ਮੱਧ ਚੀਨ ’ਚ ਮੀਂਹ ਦਾ ਕਹਿਰ, 21 ਲੋਕਾਂ ਦੀ ਮੌਤ, 4 ਲਾਪਤਾ (ਤਸਵੀਰਾਂ)

