ਚੰਡੀਗੜ੍ਹ: ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀਆਂ ਕਥਿਤ ਰੇਪ ਮਾਮਲੇ ‘ਚ ਮੁਸ਼ਕਿਲਾਂ ਵੱਧ ਸਕਦੀਆਂ ਹਨ। ਦਰਅਸਲ, ਇਸ ਮਾਮਲੇ ਦੀ ਪੀੜਤ ਮਹਿਲਾ ਨੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿਚ ਅਰਜ਼ੀ ਦਾਇਰ ਕਰ ਮੰਗ ਕੀਤੀ ਹੈ ਕਿ ਮੈਨੂੰ ਵੀ ਇਸ ਕੇਸ ‘ਚ ਪਾਰਟੀ ਬਣਾਇਆ ਜਾਵੇ।
ਪੜੋ ਹੋਰ ਖਬਰਾਂ: ਸਕੂਲਾਂ ਦੇ ਬੱਚੇ ਲਗਾਤਾਰ ਹੋ ਰਹੇ ਪਾਜ਼ੇਟਿਵ, ਸ੍ਰੀ ਮੁਕਤਸਰ ਸਾਹਿਬ ਦੇ ਸਕੂਲ ਵਿਚ ਕੋਰੋਨਾ ਦੀ ਦਸਤਕ
ਪੀੜਤ ਦਾ ਇਲਜਾਮ ਹੈ ਕਿ ਪੰਜਾਬ ਸਰਕਾਰ ਵੱਲੋਂ ਸਿਮਰਜੀਤ ਬੈਂਸ ਨੂੰ ਬਚਾਇਆ ਜਾ ਰਿਹਾ ਹੈ ਤੇ ਉਸ ‘ਤੇ ਮਾਮਲੇ ਦੀ ਜਾਣਕਾਰੀ ਨਹੀਂ ਸਾਂਝੀ ਕੀਤੀ ਜਾ ਰਹੀ ਹੈ। ਇਸ ਲਈ ਇਸ ਮਾਮਲੇ ‘ਚ ਪਾਰਟੀ ਬਣਾਇਆ ਜਾਵੇ।
ਪੜੋ ਹੋਰ ਖਬਰਾਂ: PM ਮੋਦੀ ਦਾ ਵੱਡਾ ਐਲਾਨ: 14 ਅਗਸਤ ‘ਵੰਡ ਤਬਾਹੀ ਯਾਦਗਾਰੀ ਦਿਵਸ’ ਵਜੋਂ ਮਨਾਇਆ ਜਾਵੇਗਾ
ਤੁਹਾਨੂੰ ਦੱਸ ਦੇਈਏ ਕਿ ਹਾਈ ਕੋਰਟ ਵੱਲੋਂ ਕੁਝ ਮਹੀਨਿਆਂ ਪਹਿਲਾਂ ਸੂ ਮੋਟੋ ਵਿਧਾਇਕ ਅਤੇ ਐੱਮ ਪੀ ਦੇ ਖ਼ਿਲਾਫ਼ ਦਰਜ ਕ੍ਰਿਮੀਨਲ ਕੇਸਾਂ ਦਾ ਬਿਓਰਾ ਮੰਗਿਆ ਗਿਆ ਸੀ। ਜਿਸ ਦੌਰਾਨ ਇਸ ਮਾਮਲੇ ‘ਤੇ ਹੁਣ 19 ਅਗਸਤ ਨੂੰ ਸੁਣਵਾਈ ਹੋਵੇਗੀ।
ਪੜੋ ਹੋਰ ਖਬਰਾਂ: ਰਾਹਤ: ਦੇਸ਼ ‘ਚ ਕੋਰੋਨਾ ਮਾਮਲਿਆਂ ‘ਚ ਆਈ ਕਮੀ, 478 ਲੋਕਾਂ ਦੀ ਗਈ ਜਾਨ


