ਨਵੀਂ ਦਿੱਲੀ (ਇੰਟ.)- ਤਿੰਨ ਖੇਤੀਬਾੜੀ ਕਾਨੂੰਨਾਂ (3 Agriculture law) ਨੂੰ ਰੱਦ ਕਰਨ ਦੀ ਮੰਗ ਨੂੰ ਲੈਕੇ ਰਾਹੁਲ ਗਾਂਧੀ (Rahul Gandhi) ਦੀ ਅਗਵਾਈ ਵਿਚ ਵਿਰੋਧੀਆਂ ਦੇ ਹੋਰ ਨੇਤਾਵਾਂ ਨੇ ਸੰਸਦ ਭਵਨ (Parliament House) ਤੋਂ ਵਿਜੇ ਚੌਕ ਤੱਕ ਮਾਰਚ ਕੀਤਾ। ਵਿਰੋਧੀਆਂ ਦਾ ਕਹਿਣਾ ਹੈ ਕਿ ਸਰਕਾਰ ਨੇ ਸੰਸਦ ਵਿਚ ਵਿਰੋਧੀ ਧਿਰ ਦੀ ਆਵਾਜ਼ ਨੂੰ ਅਣਸੁਣਿਆ ਕੀਤਾ ਹੈ। ਇਸ ਤੋਂ ਪਹਿਲਾਂ ਕੇਂਦਰ ਦੇ ਖਿਲਾਫ ਰਣਨੀਤੀ ਨੂੰ ਲੈ ਕੇ ਵਿਰੋਧੀ ਪਾਰਟੀਆਂ ਦੇ ਨੇਤਾਵਾਂ ਨੇ ਮੀਟਿੰਗ ਕੀਤੀ। ਇਹ ਮੀਟਿੰਗ ਰਾਜ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ ਮਲਿਕਾਰਜੁਨ ਖੜਗੇ (Malikarjun Kharge) ਦੇ ਕਮਰੇ ਵਿਚ ਹੋਈ। ਰਾਹੁਲ ਗਾਂਧੀ (Rahul Gandhi) ਵੀ ਇਸ ਮੀਟਿੰਗ ਵਿਚ ਮੌਜੂਦ ਰਹੇ।
ਵਿਰੋਧੀ ਧਿਰ ਦੇ ਮਾਰਚ ਤੋਂ ਬਾਅਦ ਰਾਹੁਲ ਗਾਂਧੀ ਨੇ ਕਿਹਾ ਕਿ ਅਸੀਂ ਸਰਕਾਰ ਨਾਲ ਪੈਗਾਸਸ ‘ਤੇ ਬਹਿਸ ਕਰਨ ਲਈ ਕਿਹਾ ਪਰ ਸਰਕਾਰ ਨੇ ਪੈਗਾਸਸ ‘ਤੇ ਬਹਿਸ ਕਰਨ ਤੋਂ ਮਨਾਂ ਕਰ ਦਿੱਤਾ। ਅਸੀਂ ਸੰਸਦ ਦੇ ਬਾਹਰ ਕਿਸਾਨਾਂ ਦਾ ਮੁੱਦਾ ਚੁੱਕਿਆ ਅਤੇ ਅਸੀਂ ਅੱਜ ਇਥੇ ਤੁਹਾਡੇ ਨਾਲ ਗੱਲ ਕਰਨ ਆਏ ਹਾਂ ਕਿਉਂਕਿ ਸਾਨੂੰ ਸੰਸਦ ਦੇ ਅੰਦਰ ਬੋਲਣ ਨਹੀਂ ਦਿੱਤਾ ਗਿਆ। ਇਹ ਦੇਸ਼ ਦੇ ਲੋਕਤੰਤਰ ਦਾ ਕਤਲ ਹੈ। ਰਾਹੁਲ ਨੇ ਕਿਹਾ ਕਿ ਸੰਸਦ ਵਿਚ ਦੇਸ਼ ਦੇ 60 ਫੀਸਦੀ ਲੋਕਾਂ ਦੀ ਆਵਾਜ਼ ਨੂੰ ਦਬਾਇਆ ਗਿਆ।
Read more- MP ਸਨੀ ਦਿਓਲ ਨੂੰ ਲੋਕਾਂ ਦੀ ਸੇਵਾ ਤੋਂ ਪਿਆਰੀ ਥਾਰ ਦੀ ਚਾਬੀ, ਕੰਪਨੀ ਨੂੰ ਲਿਖੀ ਚਿੱਠੀ ਹੋਈ ਵਾਇਰਲ
ਰਾਜ ਸਭਾ ਵਿਚ ਵਿਰੋਧੀ ਧਿਰ ਨੇ ਬੁੱਧਵਾਰ ਨੂੰ ਸਦਨ ਵਿਚ ਹੋਈਆਂ ਘਟਨਾਵਾਂ ਨੂੰ ਲੈ ਕੇ ਸਰਕਾਰ ‘ਤੇ ਦੋਸ਼ ਲਗਾਉਂਦੇ ਹੋਏ ਰਾਸ਼ਟਰਵਾਦੀ ਕਾਂਗਰਸ ਪਾਰਟੀ ਦੇ ਮੁਖੀ ਸ਼ਰਦ ਪਵਾਰ ਨੇ ਕਿਹਾ ਕਿ ਉਨ੍ਹਾਂ ਨੇ ਆਪਣੇ 55 ਸਾਲ ਦੀ ਸੰਸਦੀ ਰਾਜਨੀਤੀ ਵਿਚ ਅਜਿਹੇ ਸਥਿਤੀ ਨਹੀਂ ਦੇਖੀ ਕਿ ਮਹਿਲਾ ਸੰਸਦ ਮੈਂਬਰਾਂ ‘ਤੇ ਸਦਨ ਦੇ ਅੰਦਰ ਹਮਲਾ ਕੀਤਾ ਗਿਆ ਹੋਵੇ। ਪਵਾਰ ਨੇ ਕਿਹਾ ਕਿ ਸੰਸਦ ਮੈਂਬਰ ਨੂੰ ਕੰਟਰੋਲ ਕਰਨ ਲਈ 40 ਤੋਂ ਜ਼ਿਆਦਾ ਪੁਰਸ਼ਾਂ ਅਤੇ ਔਰਤਾਂ ਨੂੰ ਬਾਹਰ ਤੋਂ ਸਦਨ ਵਿਚ ਲਿਆਂਦਾ ਗਿਆ। ਇਹ ਦਰਦਨਾਕ ਹੈ। ਇਹ ਇਕ ਹਮਲਾ ਹੈ।
ਕਾਂਗਰਸ ਨੇਤਾ ਮਲਿਕਾਰਜੁਨ ਖੜਗੇ ਅਤੇ ਡੈਰੇਕ ਓ ਬ੍ਰਾਇਨ ਸਣੇ ਕਈ ਹੋਰ ਵਿਰੋਧੀ ਮੈਂਬਰਾਂ ਨੇ ਵੀ ਸਰਕਾਰ ‘ਤੇ ਹਮਲਾ ਕੀਤਾ। ਖੜਗੇ ਨੇ ਵੀ ਦੋਸ਼ ਲਗਾਇਆ ਕਿ ਵਿਰੋਧ-ਪ੍ਰਦਰਸ਼ਨ ਦੌਰਾਨ ਉਥੇ ਮੌਜੂਦ ਕੁਝ ਔਰਤਾਂ ਸੁਰੱਖਿਆ ਮੁਲਾਜ਼ਮਾਂ ਨੇ ਵਿਰੋਧੀਆਂ ਦੀ ਮਹਿਲਾ ਮੈਂਬਰਾਂ ਦੇ ਨਾਲ ਧੱਕਾ-ਮੁੱਕੀ ਕੀਤੀ ਅਤੇ ਉਨ੍ਹਾਂ ਦਾ ਅਪਮਾਨ ਕੀਤਾ। ਸਰਕਾਰ ਨੇ ਉਨ੍ਹਾਂ ਦੇ ਦੋਸ਼ ਨੂੰ ਸੱਚ ਤੋਂ ਪਰੇ ਦੱਸਦੇ ਹੋਏ ਖਾਰਿਜ ਕਰ ਦਿੱਤਾ ਹੈ। ਖੜਗੇ ਨੇ ਕਿਹਾ ਕਿ ਰਾਜ ਸਭਾ ਵਿਚ ਸਰਕਾਰ ਦਾ ਵਰਤਾਓ ਢੁੱਕਵਾਂ ਸੀ। ਇਹ ਫੈਸਲਾ ਲਿਆ ਗਿਆ ਹੈ ਕਿ ਬਿੱਲ ‘ਤੇ ਕਲ ਚਰਚਾ ਕੀਤੀ ਜਾਵੇਗੀ ਅਤੇ ਅੱਜ ਅਸੀਂ ਓ.ਬੀ.ਸੀ. ਰਾਖਵਾਂਕਰਣ ਬਿੱਲ ‘ਤੇ ਧਿਆਨ ਕੇਂਦਰਿਤ ਕਰਣਗੇ ਅਤੇ ਸੰਵਿਧਾਨ ਸੋਧ ਬਿੱਲ ਪਾਸ ਕਰਣਗੇ। ਬਦਕਿਸਮਤੀ ਨਾਲ ਉਨ੍ਹਾਂ ਨੇ ਆਪਣਾ ਵਾਅਦਾ ਨਹੀਂ ਨਿਭਾਇਆ ਅਤੇ ਉਨ੍ਹਾਂ ਨੇ ਇਸ ਨੂੰ ਟਰਾਂਸਫਰ ਕਰ ਦਿੱਤਾ।
Read more- ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਵਿਚਾਲੇ ਹੁਣ ਹਿਮਾਚਲ ਵਿਚ ਭੂਚਾਲ ਦੇ ਝਟਕੇ
ਉਥੇ ਸ਼ਿਵਸੈਨਾ ਸੰਸਦ ਮੈਂਬਰ ਪ੍ਰਿਯੰਕਾ ਚਤੁਰਵੇਦੀ ਨੇ ਸਰਕਾਰ ਦੀ ਆਲੋਚਨਾ ਕਰਦੇ ਹੋਏ ਦੋਸ਼ ਲਗਾਇਆ ਕਿ ਸਰਕਾਰ ਬੇਟੀ ਬਚਾਓ, ਬੇਟੀ ਪੜ੍ਹਾਓ ਦੀ ਗੱਲ ਕਰਦੀ ਹੈ, ਪਰ ਔਰਤਾਂ ਦੀ ਆਵਾਜ਼ ਨੂੰ ਦਰੜਣ ਦੀ ਕੋਸ਼ਿਸ਼ ਕਰ ਰਹੀ ਹੈ। ਉਨ੍ਹਾਂ ਨੇ ਦੋਸ਼ ਲਗਾਇਆ ਕਿ ਸੰਸਦ ਮੈਂਬਰਾਂ ਦੇ ਨਾਲ ਕੁੱਟਮਾਰ ਕੀਤੀ ਗਈ। ਚਤੁਰਵੇਦੀ ਨੇ ਕਿਹਾ ਕਿ ਜਿਸ ਤਰ੍ਹਾਂ ਨਾਲ ਮਹਿਲਾ ਸੰਸਦ ਮੈਂਬਰਾਂ ਦੇ ਨਾਲ ਮਾੜਾ ਵਰਤਾਓ ਕੀਤਾ ਗਿਆ ਅਤੇ ਸੰਸਦ ਮੈਂਬਰਾਂ ਦੇ ਨਾਲ ਗੁੰਡਿਆਂ ਦੀ ਤਰ੍ਹਾਂ ਵਰਤਾਓ ਕੀਤਾ ਗਿਆ, ਉਨ੍ਹਾਂ ਨੂੰ ਧੱਕਾ ਦਿੱਤਾ ਗਿਆ ਅਤੇ ਉਨ੍ਹਾਂ ਨੂੰ ਚੁੱਪ ਰਹਿਣ ਦੀ ਧਮਕੀ ਦਿੱਤੀ, ਸ਼ਰਮਨਾਕ ਹੈ। ਮੈਂ ਸੰਸਦ ਵਿਚ ਲੋਕਾਂ ਦੀ ਆਵਾਜ਼ ਚੁੱਕਣ ਦੀ ਉਮੀਦ ਕਰ ਰਿਹਾ ਸੀ, ਪਰ ਸਰਕਾਰ ਨੇ ਉਸ ਨੂੰ ਵੀ ਦਰੜਣ ਦੀ ਕੋਸ਼ਿਸ਼ ਕੀਤੀ।





