MP ਸਨੀ ਦਿਓਲ ਨੂੰ ਲੋਕਾਂ ਦੀ ਸੇਵਾ ਤੋਂ ਪਿਆਰੀ ਥਾਰ ਦੀ ਚਾਬੀ, ਕੰਪਨੀ ਨੂੰ ਲਿਖੀ ਚਿੱਠੀ ਹੋਈ ਵਾਇਰਲ

ਗੁਰਦਾਸਪੁਰ (ਭੋਪਾਲ ਸਿੰਘ)- ਗੁਰਦਾਸਪੂਰ (Gurdaspur) ਤੋਂ ਸੰਸਦ ਮੈਂਬਰ ਸਨੀ ਦਿਓਲ (Member of Parliament) ਬੇਸ਼ਕ ਲੰਬੇ ਸਮੇਂ ਤੋਂ ਆਪਣੇ ਲੋਕਸਭਾ (LokSabha) ਖੇਤਰ ਵਿਚ ਨਹੀਂ ਦਿਖੇ, ਪਰ…

ਗੁਰਦਾਸਪੁਰ (ਭੋਪਾਲ ਸਿੰਘ)- ਗੁਰਦਾਸਪੂਰ (Gurdaspur) ਤੋਂ ਸੰਸਦ ਮੈਂਬਰ ਸਨੀ ਦਿਓਲ (Member of Parliament) ਬੇਸ਼ਕ ਲੰਬੇ ਸਮੇਂ ਤੋਂ ਆਪਣੇ ਲੋਕਸਭਾ (LokSabha) ਖੇਤਰ ਵਿਚ ਨਹੀਂ ਦਿਖੇ, ਪਰ ਸੰਸਦ ਮੈਂਬਰ ਸਨੀ ਦਿਓਲ (Sunny Deol) ਵਲੋਂ ਮਹਿੰਦਰਾ ਏਜੰਸੀ ਨੂੰ ਇਕ ਚਿੱਠੀ (Letter) ਲਿਖੀ ਗਈ ਹੈ ਕਿ ਛੇਤੀ ਤੋਂ ਛੇਤੀ ਸੁਜਾਨਪੁਰ (Sujanpur) ਤੋਂ ਵਿਧਾਇਕ ਦਿਨੇਸ਼ ਕੁਮਾਰ ਬੱਬੂ (Dinesh Kumar Babu) ਦੀ ਬੇਟੀ ਨੂੰ ਥਾਰ ਗੱਡੀ (Thar Car) ਦੀ ਡੀਲਵਰੀ ਕੀਤੀ ਜਾਵੇ। ਸਨੀ ਦਿਓਲ ਦੀ ਇਹ ਚਿੱਠੀ ਵਾਇਰਲ (Viral) ਹੋ ਗਈ ਹੈ ਅਤੇ ਹੁਣ ਆਮ ਲੋਕਾਂ ਦੀ ਪ੍ਰਤੀਕ੍ਰਿਆ ਵੀ ਸਾਮਣੇ ਆ ਰਹੀਆਂ ਹਨ।

Read more- ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਵਿਚਾਲੇ ਹੁਣ ਹਿਮਾਚਲ ਵਿਚ ਭੂਚਾਲ ਦੇ ਝਟਕੇ

ਪ੍ਰਾਪਤ ਵੇਰਵਿਆਂ ਮੁਤਾਬਕ ਦਿਨੇਸ਼ ਖੋਸਲਾ, ਸੰਜੀਵ ਕੁਮਾਰ ਅਤੇ ਨਰਿੰਦਰ ਕੁਮਾਰ ਨੇ ਕਿਹਾ ਕਿ ਬਹੁਤ ਹੀ ਚੰਗੀ ਗੱਲ ਹੈ ਕਿ ਸੰਸਦ ਮੈਂਬਰ ਸਨੀ ਦਿਓਲ ਨੂੰ ਗੁਰਦਾਸਪੂਰ ਦੀ ਯਾਦ ਤਾਂ ਆਈ। ਉਨ੍ਹਾਂ ਨੇ ਕਿਹਾ ਕਿ ਅਸੀ ਸਨੀ ਦਿਓਲ ਨੂੰ ਐਮ.ਪੀ. ਬਣਾ ਕੇ ਲੋਕਸਭਾ ਵਿਚ ਭੇਜਿਆ ਸੀ ਕਿ ਸਨੀ ਦਿਓਲ ਸਾਡੇ ਅਧੂਰੇ ਕੰਮਾਂ ਨੂੰ ਨੇਪਰੇ ਚਾੜਣਗੇ। ਤੁਹਾਨੂੰ ਦੱਸ ਦਈਏ ਕਿ ਕਿ ਜਦੋ ਤੋਂ ਸਨੀ ਦਿਓਲ ਗੁਰਦਾਸਪੁਰ ਤੋਂ ਐੱਮ.ਪੀ. ਬਣੇ ਹਨ।

Read more- 73 ਸਾਲ ਪਹਿਲਾਂ ਭਾਰਤੀ ਟੀਮ ਨੇ ਲੰਡਨ ਓਲੰਪਿਕ ‘ਚ ਰਚਿਆ ਸੀ ਇਤਿਹਾਸ, 4-0 ਨਾਲ ਜਿੱਤਿਆ ਸੀ ਫਾਈਨਲ

ਉਸ ਤੋਂ ਬਾਅਦ ਗੁਰਦਾਸਪੂਰ, ਬਟਾਲਾ ਅਤੇ ਪਠਾਨਕੋਟ ਦੇ ਲੋਕਾਂ ਨੂੰ ਇਕ ਵਾਰ ਵੀ ਮਿਲਣ ਨਹੀਂ ਆਏ। ਕੋਵਿਡ ਦੌਰਾਨ ਵੀ ਸਨੀ ਦਿਓਲ ਨੇ ਲੋਕਾਂ ਦੀ ਬਾਤ ਨਹੀਂ ਪੁੱਛੀ। ਉਨ੍ਹਾਂ ਨੇ ਕਿਹਾ ਕਿ ਚਾਹੇ ਸਨੀ ਦਿਓਲ ਨੇ ਲੋਕਾਂ ਵਾਸਤੇ ਕੋਈ ਕੰਮ ਨਾ ਕੀਤਾ ਹੋਵੇ ਪਰ ਸਨੀ ਦਿਓਲ ਆਪਣੇ ਵਿਧਾਇਕ ਅਤੇ ਉਸਦੀ ਬੇਟੀ ਬਾਰੇ ਜਰੂਰ ਸੋਚ ਰਹੇ ਹਨ। ਉਨ੍ਹਾਂ ਨੇ ਕਿਹਾ ਕਿ ਸੰਸਦ ਮੈਂਬਰ ਸਨੀ ਦਿਓਲ ਨੇ ਇਕ ਵਾਰ ਵੀ ਕਿਸਾਨਾਂ ਬਾਰੇ ਵੀ ਭਾਜਪਾ ਦੇ ਵੱਡੇ ਲੀਡਰਾਂ ਨਾਲ ਬੈਠ ਕੇ ਗੱਲ ਨਹੀਂ ਕੀਤੀ। ਲੋਕਾਂ ਨੇ ਉਨ੍ਹਾਂ ਦਾ ਧੰਨਵਾਦ ਕੀਤਾ ਅਤੇ ਕਿਹਾ ਕਿ ਹੁਣ ਚੋਣਾਂ ਨਾ ਲੜਣਾ ਕਿਉਂਕਿ ਇਸ ਵਾਰ ਤੁਹਾਡੀ ਜ਼ਮਾਨਤ ਹੀ ਜ਼ਬਤ ਹੋ ਜਾਵੇਗੀ।

Leave a Reply

Your email address will not be published. Required fields are marked *