ਨਵੀਂ ਦਿੱਲੀ (ਇੰਟ.)- ਪੂਰਬੀ ਦਿੱਲੀ (Delhi) ਦੇ ਮਯੂਰ ਵਿਹਾਰ (Mayur vihar) ਇਲਾਕੇ ਵਿਚ 6 ਸਾਲ ਦੀ ਮਾਸੂਮ ਦੇ ਨਾਲ ਦਰਿੰਦਗੀ ਦਾ ਮਾਮਲਾ ਸਾਹਮਣੇ ਆਇਆ ਹੈ। ਗੁਆਂਢ ਵਿਚ ਰਹਿਣ ਵਾਲਾ 30 ਸਾਲਾ ਨੌਜਵਾਨ ਮਾਸੂਮ ਨੂੰ ਵਰਗਲਾ ਕੇ ਇਕ ਖਾਲੀ ਕਮਰੇ ਵਿਚ ਲੈ ਗਿਆ। ਉਥੇ ਵਾਰਦਾਤ ਨੂੰ ਅੰਜਾਮ ਦਿੱਤਾ। ਵਾਰਦਾਤ ਤੋਂ ਬਾਅਦ ਮੁਲਜ਼ਮ ਨੇ ਕਿਸੇ ਨੂੰ ਕੁਝ ਦੱਸਣ ‘ਤੇ ਮਾਸੂਨ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਇਸ ਸਿਲਸਿਲੇ ਵਿਚ ਪੁਲਿਸ (Police) ਨੇ ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਦੇਰ ਸ਼ਾਮ ਬੱਚੀ ਦੀ ਸਿਹਤ (Health) ਵਿਗੜੀ ਤਾਂ ਪਰਿਵਾਰ ਨੂੰ ਇਸ ਦਾ ਪਤਾ ਲੱਗਾ। ਬੱਚੀ ਨੂੰ ਹਸਪਤਾਲ (Hospital) ਵਿਚ ਦਾਖਲ ਕਰਵਾਇਆ ਗਿਆ। ਉਥੇ ਉਸ ਦੀ ਹਾਲਤ ਗੰਭੀਰ ਬਣੀ ਹੋਈ ਹੈ।
Read more- MP ਸਨੀ ਦਿਓਲ ਨੂੰ ਲੋਕਾਂ ਦੀ ਸੇਵਾ ਤੋਂ ਪਿਆਰੀ ਥਾਰ ਦੀ ਚਾਬੀ, ਕੰਪਨੀ ਨੂੰ ਲਿਖੀ ਚਿੱਠੀ ਹੋਈ ਵਾਇਰਲ
ਪਰਿਵਾਰਕ ਮੈਂਬਰਾਂ ਨੇ ਦੋਸ਼ ਲਗਾਇਆ ਹੈ ਕਿ ਪੁਲਿਸ ਨੇ ਮਾਮਲੇ ਵਿਚ ਲਾਪਰਵਾਹੀ ਵਰਤੀ ਅਤੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ। ਦੇਰ ਰਾਤ ਨੂੰ ਇਲਾਕੇ ਵਿਚ ਖਬਰ ਫੈਲੀ ਤਾਂ ਕਾਂਗਰਸ ਪ੍ਰਧਾਨ ਅਨਿਲ ਚੌਧਰੀ ਐੱਲ.ਬੀ.ਐੱਸ. ਹਸਪਤਾਲ ਬੱਚੀ ਦਾ ਹਾਲ ਜਾਨਣ ਲਈ ਪਹੁੰਚ ਗਏ। ਅਨਿਲ ਨੇ ਵੀ ਪੁਲਿਸ ‘ਤੇ ਲਾਪਰਵਾਹੀ ਵਰਤਣ ਦੇ ਦੋਸ਼ ਲਗਾਏ। ਉਥੇ ਹੀ ਪੁਲਿਸ ਅਧਿਕਾਰੀਆਂ ਨੇ ਕਿਸੇ ਵੀ ਤਰ੍ਹਾਂ ਦੀ ਲਾਪਰਵਾਹੀ ਵਰਤਣ ਦੀ ਗੱਲ ਤੋਂ ਨਾਂ ਕਰ ਦਿੱਤਾ ਹੈ। ਜਾਣਕਾਰੀ ਮੁਤਾਬਕ 6 ਸਾਲ ਦੀ ਮਾਸੂਮ ਆਪਣੇ ਪਰਿਵਾਰ ਦੇ ਨਾਲ ਮਯੂਰ ਵਿਹਾਰ ਥਾਣਾ ਖੇਤਰ ਦੇ ਤ੍ਰਿਲੋਕਪੁਰੀ ਵਿਚ ਰਹਿੰਦੀ ਹੈ। ਇਸ ਦੇ ਪਰਿਵਾਰ ਵਿਚ ਮਾਤਾ-ਪਿਤਾ ਤੋਂ ਇਲਾਵਾ ਹੋਰ ਮੈਂਬਰ ਹਨ।
Read more- ਭਾਰੀ ਮੀਂਹ ਅਤੇ ਜ਼ਮੀਨ ਖਿਸਕਣ ਵਿਚਾਲੇ ਹੁਣ ਹਿਮਾਚਲ ਵਿਚ ਭੂਚਾਲ ਦੇ ਝਟਕੇ
ਵਾਰਦਾਤ ਬੁੱਧਵਾਰ ਸਵੇਰੇ ਤਕਰੀਬਨ 11 ਵਜੇ ਦੀ ਹੈ। ਮਾਸੂਮ ਆਪਣੇ ਘਰ ਦੇ ਨੇੜੇ ਹੀ ਖੇਡ ਰਹੀ ਸੀ। ਇਸ ਦੌਰਾਨ ਗੁਆਂਢ ਵਿਚ ਰਹਿਣ ਵਾਲਾ 30 ਸਾਲਾ ਤਮਿਲਨਾਡੂ ਵਾਸੀ ਨੌਜਵਾਨ ਬੱਚੀ ਨੂੰ ਮਠਿਆਈ ਦਿਵਾਉਣ ਦੀ ਗੱਲ ਕਰ ਕੇ ਆਪਣੇ ਕਮਰੇ ਵਿਚ ਲੈ ਗਿਆ। ਉਥੇ ਮੁਲਜ਼ਮ ਨੇ ਉਸ ਨਾਲ ਮਾੜੀ ਕਰਤੂਤ ਕੀਤੀ। ਕਿਸੇ ਨੂੰ ਕੁਝ ਵੀ ਦੱਸਣ ‘ਤੇ ਉਸ ਨੂੰ ਜਾਨੋਂ ਮਾਰਨ ਦੀ ਧਮਕੀ ਦਿੱਤੀ। ਬੱਚੀ ਬੁਰੀ ਤਰ੍ਹਾਂ ਡਰ ਗਈ। ਸ਼ਾਮ ਦੇ ਸਮੇਂ ਉਸ ਦੀ ਸਿਹਤ ਵਿਗੜੀ ਤਾਂ ਬੱਚੀ ਨੇ ਪਰਿਵਾਰਕ ਮੈਂਬਰਾਂ ਸਾਰੀ ਗੱਲ ਦੱਸੀ। ਮਾਸੂਮ ਨੂੰ ਗੰਭੀਰ ਹਾਲਤ ਵਿਚ ਹਸਪਤਾਲ ਲਿਜਾਇਆ ਗਿਆ, ਜਿੱਥੇ ਉਨ੍ਹਾਂ ਦੇ ਨਾਲ ਗਲਤ ਕੰਮ ਹੋਣ ਦਾ ਪਤਾ ਲੱਗਾ। ਪਰਿਵਾਰਕ ਮੈਂਬਰਾਂ ਨੇ ਸ਼ਾਮ ਤਕਰੀਬਨ ਚਾਰ ਵਜੇ ਪੁਲਿਸ ਨੂੰ ਖਬਰ ਦਿੱਤੀ। ਸੀਨੀਅਰ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੂਚਨਾ ਮਿਲਣ ਤੋਂ ਬਾਅਦ ਤੁਰੰਤ ਇਸ ਸਬੰਧੀ ਮਾਮਲਾ ਦਰਜ ਕਰ ਲਿਆ ਗਿਆ ਹੈ। ਇਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਇਸ ਮਾਮਲੇ ਵਿਚ ਕੋਈ ਲਾਪਰਵਾਹੀ ਨਹੀਂ ਵਰਤੀ ਗਈ।




