ਨਵੀਂ ਦਿੱਲੀ (ਇੰਟ.)- ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (CM Captain Amrinder Singh) ਮੰਗਲਵਾਰ ਦੁਪਹਿਰ ਨੂੰ ਦਿੱਲੀ (Delhi) ਵਿਚ ਕਾਂਗਰਸ ਪ੍ਰਧਾਨ ਸੋਨੀਆ ਗਾਂਧੀ (Congress president Sonia Gandhi) ਨਾਲ ਮੁਲਾਕਾਤ ਕਰਨ ਦਿੱਲੀ ਪਹੁੰਚ ਗਏ ਹਨ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਪੂਰਥਲਾ ਹਾਊਸ (Kapurthala House) ਵਿਚ ਸਾਬਕਾ ਪਾਲੀਟੀਕਲ ਐਡਵਾਈਜ਼ਰ ਪ੍ਰਸ਼ਾਂਤ ਕਿਸ਼ੋਰ (Political Advisor Prashant Kishor) ਨਾਲ ਮੁਲਾਕਾਤ ਕੀਤੀ। ਇਸ ਤੋਂ ਬਾਅਦ ਹੁਣ ਉਹ ਸੋਨੀਆ ਗਾਂਧੀ ਨਾਲ ਮਿਲਕੇ ਪੰਜਾਬ ਕੈਬਨਿਟ (Punjab Cabinet) ਵਿਚ ਬਦਲਾਅ ਨੂੰ ਲੈ ਕੇ ਚਰਚਾ ਕਰਣਗੇ। ਇਸ ਤੋਂ ਇਲਾਵਾ ਨਵਜੋਤ ਸਿੱਧੂ (Navjot Sidhu) ਦੇ ਪੰਜਾਬ ਕਾਂਗਰਸ ਪ੍ਰਧਾਨ (Punjab Congress President) ਬਣਨ ਦੇ ਬਾਵਜੂਦ ਆਪਣੀ ਹੀ ਸਰਕਾਰ ‘ਤੇ ਸਿਆਸੀ ਹਮਲਿਆਂ ਦਾ ਮੁੱਦਾ ਵੀ ਉਠੇਗਾ।
Read more- ਹਾਈ ਅਲਰਟ ਦੇ ਚਲਦੇ ਪੁਲਿਸ ਵਲੋਂ ਬਟਾਲਾ ਦੇ ਹੋਟਲ, ਰੈਸਟੋਰੈਂਟ ਵਿੱਚ ਕੀਤੀ ਗਈ ਚੈਕਿੰਗ
ਇਸ ਤੋਂ ਬਾਅਦ ਕੈਪਟਨ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮਿਲਣਗੇ। ਇਸ ਮੀਟਿੰਗ ਸੀਮਾ ਪਾਰ ਤੋਂ ਡ੍ਰੋਨ ਰਾਹੀਂ ਅੰਮ੍ਰਿਤਸਰ ਵਿਚ ਟਿਫਿਨ ਬੰਬ ਅਤੇ ਧਮਾਕਾਖੇਜ਼ ਸਮੱਗਰੀ ਸੁੱਟਣ ਦਾ ਮੁੱਦਾ ਚੁੱਕੇਗਾ। ਹਾਲਾਂਕਿ ਇਸ ਮੁਲਾਕਾਤ ਨੂੰ ਲੈ ਕੇ ਕਈ ਤਰ੍ਹਾਂ ਦੀਆਂ ਸਿਆਸੀ ਚਰਚਾਵਾਂ ਵੀ ਹੋ ਰਹੀਆਂ ਹਨ ਕਿਉਂਕਿ ਸਿੱਧੂ ਅਤੇ ਕੈਪਟਨ ਦੇ ਰਿਸ਼ਤੇ ਅਜੇ ਤੱਕ ਆਮ ਨਹੀਂ ਹੋਏ ਹਨ। ਕੈਪਟਨ ਕੇਂਦਰੀ ਸਿਹਤ, ਰਸਾਇਣ ਅਤੇ ਖਾਦ ਮੰਤਰੀ ਮਨਸੁਖ ਮੰਡਾਵੀਆ ਨਾਲ ਵੀ ਮਿਲਣਗੇ। ਇਸ ਵਿਚ ਪੰਜਾਬ ਵਿਚ ਵੈਕਸੀਨ ਦੀ ਕਮੀ ਦੇ ਮੁੱਦੇ ‘ਤੇ ਚਰਚਾ ਹੋਵੇਗੀ।
ਪੜੋ ਹੋਰ ਖਬਰਾਂ: ਕੋਰੋਨਾ ਦੇ ਚੱਲਦੇ ਕੈਨੇਡਾ ਨੇ ਭਾਰਤ ਤੋਂ ਸਿੱਧੀਆਂ ਉਡਾਣਾਂ ’ਤੇ ਲੱਗੀ ਪਾਬੰਦੀ 21 ਸਤੰਬਰ ਤੱਕ ਵਧਾਈ
ਨਵਜੋਤ ਸਿੱਧੂ ਦੇ ਪੰਜਾਬ ਕਾਂਗਰਸ ਪ੍ਰਧਾਨ ਬਣਨ ਤੋਂ ਬਾਅਦ ਕੈਪਟਨ ਦੀ ਸੋਨੀਆ ਗਾਂਧੀ ਨਾਲ ਪਹਿਲੀ ਮੁਲਾਕਾਤ ਹੋਵੇਗੀ। ਨਾਰਾਜ਼ਗੀ ਦੇ ਬਾਵਜੂਦ ਕੈਪਟਨ ਨੇ ਕਾਂਗਰਸ ਹਾਈਕਮਾਨ ਦੇ ਫੈਸਲੇ ਨੂੰ ਮਨਜ਼ੂਰ ਕਰਦੇ ਹੋਏ ਸਿੱਧੂ ਨੂੰ ਪ੍ਰਧਾਨ ਸਵੀਕਾਰ ਕੀਤਾ। ਉਹ ਸਿੱਧੂ ਦੀ ਤਾਜਪੋਸ਼ੀ ਸਮਾਰੋਹ ਵਿਚ ਚੰਡੀਗੜ੍ਹ ਸਥਿਤ ਕਾਂਗਰਸ ਭਵਨ ਵੀ ਪਹੁੰਚੇ ਸਨ। ਇਸ ਦੇ ਬਾਵਜੂਦ ਸਿੱਧੂ ਖੇਮਾ ਲਗਾਤਾਰ ਕੈਪਟਨ ਸਰਕਾਰ ‘ਤੇ ਹਮਲੇ ਕਰ ਰਿਹਾ ਹੈ। ਖੁਦ ਸਿੱਧੂ ਨੇ ਵੀ ਸੋਮਵਾਰ ਨੂੰ ਟਵੀਟ ਰਾਹੀਂ ਨਸ਼ਾ ਤਸਕਰਾਂ ਅਤੇ ਖਾਸ ਕਰਕੇ ਅਕਾਲੀ ਨੇਤਾ ਬਿਕਰਮ ਸਿੰਘ ਮਜੀਠੀਆ ‘ਤੇ ਕਾਰਵਾਈ ਨਾ ਕਰਨ ਨੂੰ ਲੈ ਕੇ ਕੈਪਟਨ ਸਰਕਾਰ ਨੂੰ ਘੇਰਿਆ। ਇਸ ਲਈ ਕੈਪਟਨ ਸਰਕਾਰ ਨੂੰ ਲੈ ਕੇ ਸੰਗਠਨ ਦੇ ਰਵੱਈਏ ਨੂੰ ਵੀ ਸੋਨੀਆ ਗਾਂਧੀ ਦੇ ਸਾਹਮਣੇ ਚੁੱਕਾਂਗੇ। ਕੈਪਟਨ ਖੇਮੇ ਦਾ ਕਹਿਣਾ ਹੈ ਕਿ ਜੇਕਰ ਆਪਣਾ ਹੀ ਸੰਗਠਨ ਜਨਤਕ ਸਵਾਲ ਚੁੱਕੇਗਾ ਤਾਂ ਫਿਰ ਲੋਕਾਂ ਵਿਚ ਸਰਕਾਰ ਦੀ ਸਾਖ ਡਿੱਗੇਗੀ। ਇਸ ਦਾ ਨੁਕਸਾਨ ਵਿਧਾਨ ਸਭਾ ਚੋਣਾਂ 2022 ਵਿਚ ਹੋਵੇਗਾ।





