ਸ਼੍ਰੀਨਗਰ (ਇੰਟ.)- ਜੰਮੂ-ਕਸ਼ਮੀਰ (jammu-kashmir) ਦੇ ਫੌਜੀ ਟਿਕਾਣਿਆਂ (Military locations) ‘ਤੇ ਇਕ ਵਾਰ ਫਿਰ ਡਰੋਨ (Drone) ਦੀ ਮੂਵਮੈਂਟ (Movement) ਦੇਖੀ ਗਈ ਹੈ। ਵੀਰਵਾਰ ਸ਼ਾਮ ਇਕ ਘੰਟੇ ਅੰਦਰ ਸਾਂਬਾ ਦੀਆਂ ਤਿੰਨ ਥਾਵਾਂ ‘ਤੇ ਸ਼ੱਕੀ ਡਰੋਨ ਉੱਡਦੇ ਦੇਖੇ ਗਏ ਹਨ। ਪੁਲਿਸ (Police) ਦੇ ਅਧਿਕਾਰੀਆਂ ਨੇ ਡਰੋਨਸ ਦੀ ਇਸ ਮੂਵਮੈਂਟ ਨੂੰ ਦੇਖਦੇ ਹੋਏ ਹੁਣ ਹੋਰ ਇਲਾਕਿਆਂ ਵਿਚ ਸਰਚ ਆਪਰੇਸ਼ਨ (Search operation) ਸ਼ੁਰੂ ਕੀਤੇ ਹਨ। ਵੀਰਵਾਰ ਨੂੰ ਹੋਈ ਇਸ ਘਟਨਾ ਤੋਂ ਪਹਿਲਾਂ ਵੀ ਕਈ ਵਾਰ ਜੰਮੂ ਡਵੀਜ਼ਨ (Jammu Division) ਦੇ ਇਲਾਕਿਆਂ ਵਿਚ ਡਰੋਨ ਮੂਵਮੈਂਟ (Drone movement) ਦੇਖੀ ਗਈ ਹੈ। ਦੇਰ ਰਾਤ ਵੀ ਜੰਮੂ-ਕਸ਼ਮੀਰ ਦੇ ਸਾਂਬਾ ਜ਼ਿਲ੍ਹੇ ਵਿਚ ਤਿੰਨ ਵੱਖ-ਵੱਖ ਸਥਾਨਾਂ ‘ਤੇ ਸ਼ੱਕੀ ਪਾਕਿਸਤਾਨੀ ਡਰੋਨ (Pakistani Drone) ਵੇਖੇ ਗਏ। ਜਿਨ੍ਹਾਂ ‘ਤੇ ਸੁਰੱਖਿਆ ਬਲਾਂ ਵਲੋਂ ਫਾਈਰਿੰਗ (Firing) ਕੀਤੀ ਗਈ।
read this- ਸ਼੍ਰੀਲੰਕਾ ਨੇ ਭਾਰਤ ਨੂੰ ਹਰਾ ਕੇ ਕੀਤਾ ਸੀਰੀਜ਼ ‘ਤੇ ਕਬਜ਼ਾ
ਸੁਰੱਖਿਆ ਏਜੰਸੀਆਂ ਦੇ ਸੂਤਰਾਂ ਮੁਤਾਬਕ ਡਰੋਨ ਮੂਵਮੈਂਟ ਦੀਆਂ ਇਹ ਘਟਨਾਵਾਂ ਸੂਬੇ ਦੇ ਸਾਂਬਾ ਜ਼ਿਲੇ ਵਿਚ ਹੋਈ ਹੈ। ਸਾਂਬਾ ਦੇ ਐੱਸ.ਐੱਸ.ਪੀ. ਰਾਜੇਸ਼ ਸ਼ਰਮਾ ਮੁਤਾਬਕ ਇਥੋਂ ਦੇ ਬਾਡਰੀ ਬ੍ਰਾਹਮਣਾ, ਚਿਲਾਡਿਆ ਅਤੇ ਗਘਵਾਲ ਇਲਾਕਿਆਂ ਵਿਚ ਸ਼ੱਕੀ ਡਰੋਨਸ ਨੂੰ ਅਸਮਾਨ ਵਿਚ ਉੱਡਦੇ ਹੋਏ ਦੇਖਿਆ ਗਿਆ ਹੈ। ਚਿਲਾਡਿਆ ਵਿਚ ਮੂਵਮੈਂਟ ਸਰਹੱਦ ਨਾਲ ਲੱਗਦੇ ਇਲਾਕਿਆਂ ਵਿਚ ਦੇਖੀ ਗਈ ਸੀ। ਜਿਸ ਪਿੱਛੋਂ ਬੀ.ਐ4ਸ.ਪੀ. ਦੇ ਜਵਾਨਾਂ ਨੇ ਡਰੋਨ ‘ਤੇ ਕੁਝ ਰੌਂਦ ਫਾਇਰਿੰਗ ਕੀਤੀ। ਹਾਲਾਂਕਿ ਗੋਲੀਬਾਰੀ ਤੋਂ ਬਾਅਦ ਇਹ ਡਰੋਨ ਪਾਕਿਸਤਾਨੀ ਇਲਾਕੇ ਵਿਚ ਵਾਪਸ ਪਰਤ ਗਿਆ। ਉਥੇ ਹੀ ਬਾਡੀ ਬ੍ਰਾਹਮਣਾ ਵਿਚ ਡਰੋਨ ਇਕ ਫੌਜੀ ਟਿਕਾਣੇ ਅਤੇ ਗਘਵਾਲ ਵਿਚ ਜੰਮੂ-ਪਠਾਨਕੋਟ ਹਾਈਵੇ ਦੇ ਉਪਰ ਉਡਦਾ ਹੋਇਆ ਮਿਲਿਆ ਸੀ।
read this- ਲਾਹੌਲ-ਸਪਿਤੀ ਵਿਖੇ ਅਜੇ ਵੀ ਫੱਸੇ ਹੋਏ ਹਨ 200 ਤੋਂ ਵਧੇਰੇ ਯਾਤਰੀ, ਮੁੱਖ ਮੰਤਰੀ ਜੈਰਾਮ ਕਰਣਗੇ ਹਵਾਈ ਦੌਰਾ
ਦੱਸ ਦਈਏ ਕਿ ਇਕ ਹਫਤਾ ਪਹਿਲਾਂ ਹੀ ਸੁਰੱਖਿਆ ਦਸਤਿਆਂ ਨੇ ਐੱਲ.ਓ.ਸੀ. ਨਾਲ ਲੱਗਦੇ ਅਖਨੂਰ ਸੈਕਟਰ ਵਿਚ 23 ਜੁਲਾਈ ਨੂੰ ਪਾਕਿਸਤਾਨੀ ਡਰੋਨ ਨੂੰ ਹੇਠਾਂ ਸੁੱਟ ਦਿੱਤਾ। ਇਸ ਡਰੋਨ ਵਿਚ ਆਈ.ਈ.ਡੀ. ਬੰਨ੍ਹ ਕੇ ਇਸ ਨੂੰ ਭਾਰਤੀ ਇਲਾਕੇ ਵਿਚ ਭੇਜਿਆ ਗਿਆ ਸੀ। ਇਸ ਤੋਂ ਇਲਾਵਾ ਕਠੁਆ ਦੇ ਹੀਰਾਨਗਰ ਵਿਚ ਵੀ ਅਜਿਹੇ ਹੀ ਇਕ ਡਰੋਨ ਨੂੰ ਫਾਇਰਿੰਗ ਤੋਂ ਬਾਅਦ ਸੁੱਟ ਦਿੱਤਾ ਗਿਆ ਸੀ। 27 ਜੁਲਾਈ ਨੂੰ ਅਜਿਹੇ ਹੀ ਇਕ ਡਰੋਨ ਤੋਂ ਜੰਮੂ ਦੇ ਏਅਰਫੋਰਸ ਸਟੇਸ਼ਨ ‘ਤੇ ਆਈ.ਈ.ਡੀ. ਅਟੈਕ ਕੀਤਾ ਗਿਆ ਸੀ। ਇਸ ਤੋਂ ਬਾਅਦ 29 ਜੂਨ, 2 ਅਤੇ 14 ਜੁਲਾਈ ਨੂੰ ਵੀ ਜੰਮੂ ਡਵੀਜ਼ਨ ਦੇ ਹਿੱਸਿਆਂ ਵਿਚ ਡਰੋਨ ਐਕਟੀਵਿਟੀ ਦੇਖੀ ਗਈ ਸੀ।





