ਨਵੀਂ ਦਿੱਲੀ (ਇੰਟ.)–ਕੋਰੋਨਾ ਮਹਾਮਾਰੀ (Corona pendamic) ਕਾਰਨ ਪੈਦਾ ਹੋਏ ਹਾਲਾਤ ਨੂੰ ਧਿਆਨ ਵਿਚ ਰੱਖਦਿਆਂ ਅੱਗੋਂ ਦਾ ਰਾਹ ਹੋਰ ਵੀ ਵਧੇਰੇ ਚੁਣੌਤੀਪੂਰਨ ਹੋਣ ਜਾ ਰਿਹਾ ਹੈ। ਇਹ ਕਹਿਣਾ ਹੈ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ (Former Prime Minister Manmohan Singh) ਦਾ। ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਨੇ 1991 ਦੇ ਇਤਿਹਾਸਕ ਬਜਟ (Historical budget) ਦੇ 30 ਸਾਲ ਪੂਰੇ ਹੋਣ ‘ਤੇ ਸ਼ੁੱਕਰਵਾਰ ਇਸ ਗੱਲ ਦਾ ਖੁਲਾਸਾ ਕੀਤਾ ਹੈ। ਉਨ੍ਹਾਂ ਕਿਹਾ ਕਿ ਅਜਿਹੀ ਹਾਲਤ ਵਿਚ ਇਕ ਦੇਸ਼ ਵਜੋਂ ਭਾਰਤ ਨੂੰ ਆਪਣੀਆਂ ਪਹਿਲਕਦਮੀਆਂ ਮੁੜ ਤੋਂ ਤੈਅ ਕਰਨੀਆਂ ਹੋਣਗੀਆਂ। ਮਨਮੋਹਨ ਸਿੰਘ 1991 ਵਿਚ ਨਰਸਿਮ੍ਹਾ ਰਾਓ ਦੀ ਅਗਵਾਈ ਹੇਠ ਬਣੀ ਸਰਕਾਰ ਵਿਚ ਵਿੱਤ ਮੰਤਰੀ ਸਨ। 24 ਜੁਲਾਈ 1991 ਨੂੰ ਉਨ੍ਹਾਂ ਵਿੱਤ ਮੰਤਰੀ ਰਹਿੰਦਿਆਂ ਪਹਿਲਾ ਬਜਟ ਪੇਸ਼ ਕੀਤਾ ਸੀ। ਇਸ ਬਜਟ ਨੂੰ ਦੇਸ਼ ਵਿਚ ਆਰਥਿਕ ਉਦਾਰੀਕਰਨ ਦੀ ਨੀਂਹ ਮੰਨਿਆ ਜਾਂਦਾ ਹੈ।
read this- ਤੀਜੇ ਵਨਡੇ ‘ਚ ਸ਼੍ਰੀਲੰਕਾ ਤੋਂ ਭਾਰਤ ਨੂੰ ਮਿਲੀ ਹਾਰ, 2-1 ਨਾਲ ਸੀਰੀਜ਼ ਜਿੱਤੀ ਭਾਰਤੀ ਟੀਮ
ਉਦਾਰੀਕਰਨ ਦੀ ਜਿਸ ਰਾਹ ‘ਤੇ ਭਾਰਤ ਨੇ 90 ਦੇ ਦਹਾਕੇ ਵਿਚ ਕਦਮ ਵਧਾਏ ਸਨ, ਉਸ ਸਫ਼ਰ ਦੇ 30 ਸਾਲ ਪੂਰੇ ਹੋ ਗਏ ਹਨ। ਇਕ ਫ਼ੈਸਲੇ ਦੇ ਅਸਰ ਨੂੰ ਜਾਣਨ ਲਈ 3 ਦਹਾਕਿਆਂ ਦਾ ਸਮਾਂ ਵਧੇਰੇ ਹੁੰਦਾ ਹੈ। ਬਜਟ ਨੂੰ ਪੇਸ਼ ਕੀਤੇ ਜਾਣ ਦੇ 30 ਸਾਲ ਪੂਰੇ ਹੋਣ ‘ਤੇ ਉਨ੍ਹਾਂ ਕਿਹਾ ਕਿ 3 ਦਹਾਕੇ ਪਹਿਲਾਂ ਕਾਂਗਰਸ ਪਾਰਟੀ ਨੇ ਭਾਰਤ ਦੀ ਅਰਥਵਿਵਸਥਾ ‘ਚ ਅਹਿਮ ਸੁਧਾਰਾਂ ਦੀ ਸ਼ੁਰੂਆਤ ਕੀਤੀ ਸੀ। ਦੇਸ਼ ਦੀ ਆਰਥਿਕ ਨੀਤੀ ਲਈ ਇਕ ਨਵਾਂ ਰਾਹ ਪੱਧਰਾ ਕੀਤਾ ਸੀ। ਇਨ੍ਹਾਂ 3 ਦਹਾਕਿਆਂ ਦੌਰਾਨ ਵੱਖ-ਵੱਖ ਸਰਕਾਰਾਂ ਨੇ ਇਸ ਰਾਹ ‘ਤੇ ਤੁਰਨ ਦੀ ਰੀਸ ਕੀਤੀ ਅਤੇ ਦੇਸ਼ ਦੀ ਅਰਥਵਿਵਸਥਾ 3 ਹਜ਼ਾਰ ਅਰਬ ਡਾਲਰ ਹੋ ਗਈ। ਇਹ ਦੁਨੀਆ ਦੀਆਂ ਸਭ ਤੋਂ ਵੱਡੀਆਂ ਅਰਥਵਿਵਸਥਾਵਾਂ ਵਿਚੋਂ ਇਕ ਹੈ। ਸਾਬਕਾ ਪ੍ਰਧਾਨ ਮੰਤਰੀ ਨੇ ਕਿਹਾ ਕਿ ਅਤਿਅੰਤ ਅਹਿਮ ਗੱਲ ਇਹ ਹੈ ਕਿ ਇਸ ਸਮੇਂ ਵਿਚ ਲਗਭਗ 30 ਕਰੋੜ ਭਾਰਤੀ ਨਾਗਰਿਕ ਗਰੀਬੀ ਤੋਂ ਬਾਹਰ ਨਿਕਲੇ ਅਤੇ ਕਰੋੜਾਂ ਨਵੀਆਂ ਨੌਕਰੀਆਂ ਪੈਦਾ ਹੋਈਆਂ।
Read this- ਦੇਸ਼ ਵਿਚ ਕੋਰੋਨਾ ਦੇ 24 ਘੰਟਿਆਂ ਵਿਚ ਆਏ 39 ਹਜ਼ਾਰ ਮਾਮਲੇ, 546 ਦੀ ਹੋਈ ਮੌਤ
ਸੁਧਾਰਾਂ ਦੀ ਪ੍ਰਕਿਰਿਆ ਅੱਗੇ ਵਧਣ ਨਾਲ ਨਿਰਪੱਖ ਅਦਾਰਿਆਂ ਦੀ ਭਾਵਨਾ ਸ਼ੁਰੂ ਹੋਈ। ਇਸ ਦਾ ਸਿੱਟਾ ਇਹ ਨਿਕਲਿਆ ਕਿ ਭਾਰਤ ਵਿਚ ਕਈ ਭਰੋਸੇਯੋਗ ਕੰਪਨੀਆਂ ਹੋਂਦ ਵਿਚ ਆਈਆਂ ਅਤੇ ਭਾਰਤ ਕਈ ਖੇਤਰਾਂ ਵਿਚ ਕੌਮਾਂਤਰੀ ਤਾਕਤ ਬਣ ਕੇ ਉਭਰਿਆ। ਮਨਮੋਹਨ ਸਿੰਘ ਨੇ ਮੰਨਿਆ ਕਿ 1991 ਵਿਚ ਆਰਥਿਕ ਉਦਾਰੀਕਰਨ ਦੀ ਸ਼ੁਰੂਆਤ ਉਸ ਆਰਥਿਕ ਸੰਕਟ ਕਾਰਨ ਹੋਈ ਸੀ, ਜਿਸ ਨੇ ਸਾਡੇ ਦੇਸ਼ ਨੂੰ ਘੇਰਿਆ ਹੋਇਆ ਸੀ ਪਰ ਇਹ ਸਿਰਫ ਸੰਕਟ ਨੂੰ ਦੂਰ ਕਰਨ ਤੱਕ ਸੀਮਤ ਨਹੀਂ ਸੀ। ਖੁਸ਼ਹਾਲੀ ਦੀ ਇੱਛਾ, ਆਪਣੀਆਂ ਸਮਰੱਥਾਵਾਂ ਵਿਚ ਭਰੋਸਾ ਅਤੇ ਅਰਥਵਿਵਸਥਾ ’ਤੇ ਸਰਕਾਰ ਦਾ ਕੰਟਰੋਲ ਛੱਡਣ ਦੇ ਭਰੋਸੇ ਦੀ ਬੁਨਿਆਦ ’ਤੇ ਭਾਰਤ ਦੇ ਆਰਥਿਕ ਸੁਧਾਰਾਂ ਦੀ ਇਮਾਰਤ ਖੜ੍ਹੀ ਹੋਈ।





