ਚੰਡੀਗੜ੍ਹ (ਇੰਟ.)- 3 ਖੇਤੀਬਾੜੀ ਕਾਨੂੰਨਾਂ (3 Agriculture law) ਦੇ ਵਿਰੋਧ ਵਿਚ ਕਿਸਾਨ (Farmer) ਪਿਛਲੇ ਲਗਭਗ 8 ਮਹੀਨਿਆਂ ਤੋਂ ਦਿੱਲੀ (Delhi) ਦੀਆਂ ਬਰੂਹਾਂ ‘ਤੇ ਬੈਠੇ ਹਨ ਅਤੇ ਸਰਕਾਰ ਨੂੰ ਇਹੀ ਮੰਗ ਕਰ ਰਹੇ ਹਨ ਕਿ ਤਿੰਨੋ ਖੇਤੀਬਾੜੀ ਕਾਨੂੰਨ ਰੱਦ ਕੀਤੇ ਜਾਣ। ਜਦੋਂ ਕਿ ਕੇਂਦਰ ਸਰਕਾਰ (Central Government) ਵਲੋਂ ਇਨ੍ਹਾਂ ਵਿਚ ਸੋਧ ਕਰਨ ਦੀ ਗੱਲ ਕਹੀ ਜਾ ਰਹੀ ਹੈ। ਆਪਣੇ ਇਸ ਸਟੈਂਡ ਨੂੰ ਲੈ ਕੇ ਬੀਜੇਪੀ (BJP) ਦੀ ਅਗਵਾਈ ਵਾਲੀ ਕੇਂਦਰ ਸਰਕਾਰ ਕਸੂਤੀ ਘਿਰ ਗਈ ਹੈ। ਮੋਦੀ ਸਰਕਾਰ ਦਾ ਖੇਤੀ ਕਾਨੂੰਨਾਂ ‘ਤੇ ਸਟੈਂਡ ਬੀਜੇਪੀ ਦੇ ਗਲੇ ਦੀ ਹੱਡੀ ਬਣ ਗਿਆ ਹੈ। ਪੰਜਾਬ ਤੇ ਹਰਿਆਣਾ ਵਿੱਚ ਬੀਜੇਪੀ ਲੀਡਰਾਂ ਦਾ ਘਰੋਂ ਬਾਹਰ ਨਿਕਲਣਾ ਔਖਾ ਹੋ ਗਿਆ ਹੈ। ਹੁਣ ਬੀਜੇਪੀ ਦੇ ਲੀਡਰ ਆਪਣੀ ਹੀ ਸਰਕਾਰ ਦੀ ਅਲੋਚਨਾ ਕਰਨ ਲੱਗੇ ਹਨ।
Read this- ਪੰਜਾਬ ਵਿਚ ਵੱਡਾ ਬਿਜਲੀ ਸੰਕਟ, 15 ਜੁਲਾਈ ਤੱਕ ਬੰਦ ਰਹੇਗੀ ਇੰਡਸਟਰੀ
ਕਿਸਾਨਾਂ ਅਤੇ ਭਾਜਪਾ ਵਿਚਾਲੇ ਲਗਾਤਾਰ ਸੰਘਰਸ਼ ਵੱਧਦਾ ਹੀ ਜਾ ਰਿਹਾ ਹੈ। ਇਥੇ ਰਾਜਪੁਰਾ ਵਿਚ ਕਿਸਾਨਾਂ ਵਲੋਂ ਬੰਧਕ ਬਣਾਏ ਗਏ ਭਾਜਪਾ ਨੇਤਾਵਾਂ ਨੂੰ ਛੁੜਵਾਉਣ ਲਈ ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਡਾ ਸਮੇਤ ਕਈ ਨੇਤਾ ਪੂਰੀ ਰਾਤ ਐਕਸ਼ਨ ਵਿਚ ਰਹੇ। ਪ੍ਰਦੇਸ਼ ਭਾਜਪਾ ਰਾਤ ਵਿਚ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਪਹੁੰਚ ਗਈ। ਅਰਜ਼ੀ ‘ਤੇ ਸੁਣਵਾਈ ਕਰਦੇ ਹੋਏ ਜਸਟਿਸ ਸੁਵੀਰ ਸਹਿਗਲ ਦੀ ਬੈਂਚ ਨੇ ਰਾਤ ਤਕਰੀਬਨ ਸਾਢੇ 12 ਵਜੇ ਬੰਧਕ ਬਣੇ ਭਾਜਪਾ ਨੇਤਾਵਾਂ ਨੂੰ ਸੁਰੱਖਿਅਤ ਕੱਢਣ ਦਾ ਹੁਕਮ ਦਿੱਤਾ ਅਤੇ ਤਾਕੀਦ ਕੀ ਕਿ ਇਸ ਦੌਰਾਨ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਣਾ ਚਾਹੀਦਾ। ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੁਲਿਸ ਐਕਸ਼ਨ ਵਿਚ ਆਈ ਅਤੇ ਪੁਲਿਸ ਕਿਸਾਨ ਨੇਤਾਵਾਂ ਨੂੰ ਸਮਝਾਉਣ ਵਿਚ ਲੱਗ ਗਈ। ਪਟਿਆਲਾ ਦੇ ਡੀਆਈਜੀ ਵਿਕਰਮਜੀਤ ਦੁੱਗਲ ਖੁਦ ਪੁਲਿਸ ਫੋਰਸ ਦੀ ਅਗਵਾਈ ਕਰ ਰਹੇ ਸਨ। ਗੁਆਂਢੀ ਜ਼ਿਲ੍ਹਿਆਂ ਦੀ ਪੁਲਿਸ ਫੋਰਸ ਨੂੰ ਵੀ ਤਿਆਰ-ਬਰ-ਤਿਆਰ ਰਹਿਣ ਲਈ ਆਖਿਆ ਗਿਆ ਹੈ।
Read this- ਰਾਜਪੁਰਾ ‘ਚ BJP ਦੇ ਵਿਰੋਧ ਦਾ ਮਾਮਲਾ: ਬੀਜੇਪੀ ਲੀਡਰ ਨੇ ਪੁਲਿਸ ਅਧਿਕਾਰੀ ‘ਤੇ ਲਾਇਆ ਇਲਜ਼ਾਮ
ਦੂਜੇ ਪਾਸੇ ਕਿਸਾਨਾਂ ਦੇ ਅੰਦੋਲਨ ਨੂੰ 10 ਮਹੀਨੇ ਹੋ ਚੱਲੇ ਹਨ ਪਰ ਉਨ੍ਹਾਂ ਹੌਸਲੇ ਪਹਿਲਾਂ ਨਾਲੋਂ ਵੀ ਬੁਲੰਦ ਹਨ। ਕਿਸਾਨ ਹੁਣ ਇਸ ਅੰਦੋਲਨ ਨਾਲ ਆਮ ਲੋਕਾਂ ਨੂੰ ਜੋੜਨ ਵਿੱਚ ਲੱਗੇ ਹਨ। ਇਸ ਦੇ ਨਾਲ ਹੀ ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਅੰਦੋਲਨ ਪ੍ਰਤੀ ਕੇਂਦਰ ਸਰਕਾਰ ਦੇ ਸਟੈਂਡ ਕਾਰਨ ਅੰਦੋਲਨਕਾਰੀਆਂ ਵਿੱਚ ਰੋਹ ਵੱਧਦਾ ਜਾ ਰਿਹਾ ਹੈ। ਪੰਜਾਬ ਵਿੱਚ 32 ਕਿਸਾਨ ਜਥੇਬੰਦੀਆਂ ਦੀ ਅਗਵਾਈ ਹੇਠ ਚੱਲ ਰਹੇ ਕਿਸਾਨ ਧਰਨਿਆਂ ਵਿੱਚ ਕਿਸਾਨਾਂ, ਮਜ਼ਦੂਰਾਂ, ਔਰਤਾਂ, ਬਜ਼ੁਰਗਾਂ, ਨੌਜਵਾਨਾਂ ਸਣੇ ਹਰ ਵਰਗ ਦੇ ਲੋਕਾਂ ਦੀ ਵਧ ਰਹੀ ਸ਼ਮੂਲੀਅਤ ਨੇ ਸਾਬਤ ਕਰ ਦਿੱਤਾ ਹੈ ਕਿ ਲੋਕ ਕੇਂਦਰ ਸਰਕਾਰ ਦੀਆਂ ਨੀਤੀਆਂ ਤੋਂ ਕਿੰਨਾ ਦੁਖੀ ਹਨ।
Read this- ਲੁਧਿਆਣਾ ਜਬਰ-ਜਨਾਹ ਮਾਮਲਾ: ਸਿਮਰਜੀਤ ਸਿੰਘ ਬੈਂਸ ਖਿਲਾਫ਼ ਪਰਚਾ ਦਰਜ, ਉੱਠੀ ਗ੍ਰਿਫ਼ਤਾਰੀ ਦੀ ਮੰਗ
ਕਿਸਾਨਾਂ ਦਾ ਕਹਿਣਾ ਹੈ ਕਿ ਬੀਜੇਪੀ ਲੀਡਰਾਂ ਵੱਲੋਂ ਵੰਗਾਰਣ ਕਰਕੇ ਮਾਹੌਲ ਭਖਿਆ। ਉਨ੍ਹਾਂ ਕਿਹਾ ਕਿ ਭਾਜਪਾ ਆਗੂ ਭੁਪੇਸ਼ ਅਗਰਵਾਲ ਨੇ ਕਿਸਾਨਾਂ ਨੂੰ ਕਥਿਤ ਚੁਣੌਤੀ ਦਿੱਤੀ ਸੀ ਕਿ ਉਹ ਹੁਣ ਮੀਟਿੰਗ ਕਰਨ ਜਾ ਰਿਹਾ ਹੈ, ਹਿੰਮਤ ਹੈ ਤਾਂ ਉਸ ਨੂੰ ਆ ਕੇ ਰੋਕ ਲੈਣ।’ ਕਿਸਾਨਾਂ ਨੇ ਮੰਗ ਕੀਤੀ ਕਿ ਭਾਜਪਾ ਆਗੂ ਕਥਿਤ ਗਾਲ਼੍ਹ ਕੱਢਣ ਤੇ ਕਿਸਾਨਾਂ ਨੂੰ ਚੁਣੌਤੀ ਦੇਣ ਸਬੰਧੀ ਮੁਆਫ਼ੀ ਮੰਗੇ, ਜਿਸ ਮਗਰੋਂ ਉਹ ਇਥੋਂ ਧਰਨਾ ਚੁੱਕਣਗੇ। ਦੱਸ ਦਈਏ ਕਿ ਐਤਵਾਰ ਨੂੰ ਕੇਂਦਰੀ ਖੇਤੀ ਕਾਨੂੰਨਾਂ ਨੂੰ ਲੈ ਕੇ ਕਿਸਾਨਾਂ ਤੇ ਭਾਜਪਾ ਦਰਮਿਆਨ ਰਾਜਪੁਰਾ ਵਿੱਚ ਤਣਾਅ ਵਾਲੇ ਹਾਲਾਤ ਬਣ ਗਏ ਸਨ। ਪਟਿਆਲਾ ਵਾਸੀ ਭਾਜਪਾ ਦੇ ਸੂਬਾਈ ਆਗੂ ਭੁਪੇਸ਼ ਅਗਰਵਾਲ ਸਮੇਤ ਕੁਝ ਹੋਰ ਆਗੂਆਂ ਨੂੰ ਐਤਵਾਰ ਅੱਧੀ ਰਾਤ ਤੱਕ ਸੈਂਕੜੇ ਕਿਸਾਨਾਂ ਨੇ ਰਾਜਪੁਰਾ ਵਿਚਲੀ ਕੋਠੀ ਵਿੱਚ ਬੰਦੀ ਬਣਾਈ ਰੱਖਿਆ।




