ਚੰਡੀਗੜ੍ਹ (Harleen) : ਕੋਰੋਨਾ ਵਾਇਰਸ (Corona Virus) ਕਾਰਨ ਲੱਗੀ ਤਾਲਾਬੰਦੀ (Lockdown) ਕਾਰਨ ਬਹੁਤ ਲੋਕ ਦੇ ਕਾਰੋਬਾਰ ਬੰਦ ਹੋ ਗਏ ਸਨ। ਇਨ੍ਹਾਂ ਵਿਚ ਫ਼ਿਲਮ ਅਤੇ ਟੀਵੀ ਇੰਡਸਟਰੀ (TV Industry) ਵੀ ਸ਼ਾਮਲ ਹੈ। ਅਜਿਹੀ ਸਥਿਤੀ ਵਿਚ ਇੰਡਸਟਰੀ ਵਿਚ ਕੰਮ ਕਰ ਰਹੇ ਛੋਟੇ ਕਲਾਕਾਰ (Small Artist) ਨੂੰ ਕੰਮ ਨਹੀਂ ਮਿੱਲ ਰਿਹਾ ਸੀ। ਜਿਸ ਕਾਰਨ ਉਹਨਾਂ ਨੂੰ ਵਿੱਤੀ ਸੰਕਟ ਦਾ ਵੀ ਸਾਹਮਣਾ ਕਰਨਾ ਪਿਆ। ਗੱਲ ਕਰਦੇ ਹਾਂ ਅਦਾਕਾਰ ਬਾਬੂ ਖਾਨ ਦੀ ਜਿਸ ਨੇ ਸਲਮਾਨ ਖ਼ਾਨ ਦੇ ਰਿਐਲਿਟੀ ਸ਼ੋਅ ‘ਬਿੱਗ ਬੌਸ’ ਵਿਚ ਜੱਲਾਦ ਦੀ ਭੂਮਿਕਾ ਨਿਭਾਈ ਸੀ। ਹੁਣ ਉਹਨਾਂ ਨੂੰ ਵੀ ਕੰਮ ਦੀ ਘਾਟ ਕਾਰਨ ਆਰਥਿਕ ਤੰਗੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
Read this- ਬੀਅਰ ਗ੍ਰੀਲਜ਼ ਨਾਲ ਛੇਤੀ ਹੀ ਨਜ਼ਰ ਆਉਣਗੇ ਰਣਵੀਰ ਸਿੰਘ
‘ਬਿੱਗ ਬੌਸ’ ਤੋਂ ਇਲਾਵਾ ਬਾਬੂ ਖ਼ਾਨ ਨੇ ਸਲਮਾਨ ਖ਼ਾਨ ਦੇ ਨਾਲ ਫ਼ਿਲਮ ‘ਬਾਡੀਗਾਰਡ’, ਵੀਰ ਅਤੇ ਜਾਨੇਮਨ ਸਮੇਤ ਕਈ ਫ਼ਿਲਮਾਂ ਵਿਚ ਕੰਮ ਕੀਤਾ ਪਰ ਤਾਲਾਬੰਦੀ ਕਾਰਨ ਬਾਬੂ ਖ਼ਾਨ ਹੁਣ ਵਿੱਤੀ ਸੰਕਟ ਦਾ ਸਾਹਮਣਾ ਕਰ ਰਿਹਾ ਹੈ। ਉਸ ਨੇ ਕੰਮ ਦੀ ਮੰਗ ਕੀਤੀ ਹੈ। ਬਾਬੂ ਖਾਨ ਨੇ ਇੱਕ ਵੈੱਬਸਾਈਟ ਨਾਲ ਗੱਲਬਾਤ ਕਰਦਿਆਂ ਆਪਣੇ ਬਾਰੇ ਦੱਸਿਆ। ਓਹਨਾ ਦਾ ਕਹਿਣਾ ਹੈ ਕਿ ਉਹ ਪਿਛਲੇ 15 ਸਾਲਾਂ ਤੋਂ ਫ਼ਿਲਮ ਇੰਡਸਟਰੀ ਵਿਚ ਕੰਮ ਕਰ ਰਿਹਾ ਹੈ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਪਰ ਹੁਣ ਕੁਝ ਵੀ ਠੀਕ ਨਹੀਂ ਹੈ। ਬਾਬੂ ਖ਼ਾਨ ਨੇ ਕਿਹਾ, ‘ਮੈਂ ਭਾਈਜਾਨ (ਸਲਮਾਨ ਖਾਨ) ਨਾਲ ‘ਵਾਂਟੇਡ’, ‘ਜਾਨੇਮਨ’, ਅਤੇ ‘ਬਿੱਗ ਬੌਸ’ ਵਰਗੇ ਸ਼ੋਅਜ਼ ਵਿਚ ਕੰਮ ਕੀਤਾ ਹੈ।
Read this- ਪ੍ਰਧਾਨਮੰਤਰੀ ਮੋਦੀ ਦਾ ਨਾਗਰਿਕਾਂ ਨੂੰ ਕੀਤੀ ਅਪੀਲ, ਪਦਮ ਪੁਰਸਕਾਰਾਂ ਲਈ ਆਪਣੀ ਪਸੰਦ ਦੇ ਲੋਕਾਂ ਨੂੰ ਕਰੋ ਨਾਮਜ਼ਦ
ਮੈਂ ਅਮਿਤਾਭ ਬੱਚਨ ਨਾਲ ਵੀ ਕੰਮ ਕੀਤਾ ਹੈ। ਉਸ ਨੇ ਜਵਾਲਾ ਮੰਡੀ ਵਿਚ ਰਵੀ ਕਿਸ਼ਨ ਦੇ ਨਾਲ ਭੋਜਪੁਰੀ ਫ਼ਿਲਮ ਵਿਚ ਵੀ ਕੰਮ ਕੀਤਾ ਹੈ। ਉਹਨਾਂ ਨੇ ਅੱਗੇ ਕਿਹਾ, ‘ਮੈਂ ਬਹੁਤ ਸਾਰਾ ਕੰਮ ਕੀਤਾ ਹੈ ਪਰ ਜਦੋਂ ਤੋਂ ਕੋਵਿਡ 19 ਕਾਰਨ ਤਾਲਾਬੰਦੀ ਲਗਾਈ ਗਈ ਹੈ, ਉਦੋਂ ਤੋਂ ਮੈਨੂੰ ਬਹੁਤ ਨੁਕਸਾਨ ਹੋਇਆ ਹੈ ਅਤੇ ਮੇਰੇ ਕੋਲ ਕੋਈ ਕੰਮ ਨਹੀਂ ਹੈ। ਮੈਂ ਰੋਜ਼ ਕੰਮ ਲਈ ਬਾਹਰ ਜਾਂਦਾ ਹਾਂ ਪਰ ਫਿਰ ਵੀ ਕੁਝ ਨਹੀਂ ਮਿਲਿਆ। ਕੋਈ ਵੀ ਮੈਨੂੰ ਕੰਮ ਨਹੀਂ ਦਿੰਦਾ ਕਿਉਂਕਿ ਮੈਂ ਸਿਰਫ਼ ਨਕਾਰਾਤਮਕ ਭੂਮਿਕਾਵਾਂ ਕੀਤੀਆਂ ਹਨ, ਇਸ ਲਈ ਇਹ ਇਕ ਚਿੱਤਰ ਬਣ ਕੇ ਰਹਿ ਗਿਆ। ਮੈਂ ਸਾਰੇ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਕਾਸਟਿੰਗ ਨਿਰਦੇਸ਼ਕਾਂ ਨੂੰ ਅਪੀਲ ਕਰ ਰਿਹਾ ਹਾਂ ਕਿ ਕਿਰਪਾ ਕਰਕੇ ਮੈਨੂੰ ਕੰਮ ਦਿਓ, ਹੋਰ ਕੁਝ ਨਹੀਂ।





