ਬੀਅਰ ਗ੍ਰੀਲਜ਼ ਨਾਲ ਛੇਤੀ ਹੀ ਨਜ਼ਰ ਆਉਣਗੇ ਰਣਵੀਰ ਸਿੰਘ

ਚੰਡੀਗੜ੍ਹ (Harleen) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer Singh) ਜ਼ਿੰਦਗੀ ‘ਚ ਕਾਫ਼ੀ ਐਕਸਪੈਰੀਮੈਂਟਸ ਕਰਦੇ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਹੁਣ ਉਹ ਜਲਦ ਹੀ…

ਚੰਡੀਗੜ੍ਹ (Harleen) : ਬਾਲੀਵੁੱਡ ਅਦਾਕਾਰ ਰਣਵੀਰ ਸਿੰਘ (Ranveer Singh) ਜ਼ਿੰਦਗੀ ‘ਚ ਕਾਫ਼ੀ ਐਕਸਪੈਰੀਮੈਂਟਸ ਕਰਦੇ ਹੀ ਰਹਿੰਦੇ ਹਨ। ਇਹੀ ਕਾਰਨ ਹੈ ਕਿ ਹੁਣ ਉਹ ਜਲਦ ਹੀ ਆਪਣੇ ਫੈਨਸ ਲਈ ਕੁਝ ਨਵਾਂ ਕਰਨ ਜਾ ਰਹੇ ਹਨ। ਦੱਸ ਦੇਈਏ ਕਿ ਰਣਵੀਰ ਹਾਲ ਹੀ ਵਿੱਚ ਬੀਅਰ ਗ੍ਰੀਲਜ਼ ਦੇ ਸ਼ੋਅ ਦੀ ਸ਼ੂਟਿੰਗ ਲਈ ਵਿਦੇਸ਼ ਰਵਾਨਾ ਹੋਏ ਹਨ। ਸ਼ੋਅ ਦੀ ਗੱਲ ਕਰੀਏ ਤਾਂ ਇਸ ਸ਼ੋਅ ਵਿੱਚ ਰਣਵੀਰ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਕੰਮ ਕਰਦੇ ਨਜ਼ਰ ਆਉਣ ਵਾਲੇ ਹਨ। ਰਣਵੀਰ ਸਿੰਘ ਇਸ ਸ਼ੋਅ ਤੋਂ ਬ੍ਰਿਟਿਸ਼ ਐਡਵੈਂਚਰ (British Adventure) ਬੀਅਰ ਗ੍ਰੀਲਜ਼ (Beer Grills) ਨਾਲ ਓਟੀਟੀ ਪਲੇਟਫਾਰਮ (OTT Platform) ‘ਤੇ ਧਮਾਕਾ ਕਰਨਗੇ।

Ranveer Singh makes a strong statement about banning Pakistani artists in  India

Read this- ਪ੍ਰਧਾਨਮੰਤਰੀ ਮੋਦੀ ਦਾ ਨਾਗਰਿਕਾਂ ਨੂੰ ਕੀਤੀ ਅਪੀਲ, ਪਦਮ ਪੁਰਸਕਾਰਾਂ ਲਈ ਆਪਣੀ ਪਸੰਦ ਦੇ ਲੋਕਾਂ ਨੂੰ ਕਰੋ ਨਾਮਜ਼ਦ

ਜੇ ਸੂਤਰਾਂ ਦੀ ਮੰਨੀਏ ਤਾਂ ਇਸ ਸ਼ੋਅ ਦਾ ਪੂਰਾ ਕਾਨਸੈਪਟ ਬੇਅਰ ਗ੍ਰੀਲਜ਼ ਦਾ ਹੈ ਅਤੇ ਨੈੱਟਫਲਿਕਸ ਨਾਲ ਇਸ ਬਾਰੇ ਵਿਚਾਰ ਵਟਾਂਦਰੇ ਤੋਂ ਬਾਅਦ ਉਨ੍ਹਾਂ ਨੇ ਰਣਵੀਰ ਸਿੰਘ ਨੂੰ ਕਿਹਾ ਹੈ ਕਿ ਉਹ ਸ਼ੋਅ ਲਈ ਪੂਰੀ ਤਰ੍ਹਾਂ ਫਿਟ ਹੈ। ਦੱਸ ਦੇਈਏ ਕਿ ਰਣਵੀਰ ਇੱਕ ਪੂਰਬੀ ਯੂਰਪੀਅਨ ਦੇਸ਼ ਵਿੱਚ ਇਸ ਸ਼ੋਅ ਦੀ ਸ਼ੂਟਿੰਗ ਕਰਨ ਜਾ ਰਹੇ ਹਨ ਅਤੇ ਉਹ ਵੀ ਇਸ ਸ਼ੋਅ ਲਈ ਕਾਫ਼ੀ ਉਤਸ਼ਾਹਿਤ ਨਜ਼ਰ ਆਏ। ਉਧਰ ਦੂਜੇ ਪਾਸੇ ਜੇਕਰ ਗੱਲ ਕਰੀਏ ਤਾਂ ਦੀਪਿਕਾ ਪਾਦੂਕੋਣ ਵੀ ਲੰਬੇ ਬ੍ਰੇਕ ਤੋਂ ਬਾਅਦ ਵਾਪਿਸ ਕੰਮ ‘ਤੇ ਪਰਤ ਆਈ ਹੈ। ਦੱਸ ਦੇਈਏ ਕਿ ਦੀਪਿਕਾ ਨੇ ਸ਼ਾਹਰੁਖ ਖ਼ਾਨ ਅਤੇ ਜਾਨ ਅਬ੍ਰਾਹਮ ਸਟਾਰਰ ‘ਪਠਾਨ’ ਦੀ ਸ਼ੂਟਿੰਗ ਵੀ ਸ਼ੁਰੂ ਕਰ ਦਿੱਤੀ ਹੈ।

Ranveer Singh to collaborate with Bear Grylls for Netflix adventure series  | Entertainment News,The Indian Express

Read this- ਕੇਜਰੀਵਾਲ ਵਲੋਂ ਹੁਣ ਇਸ ਸੂਬੇ ਵਿਚ ਕੀਤਾ ਗਿਆ 300 ਯੂਨਿਟ ਮੁਫਤ ਬਿਜਲੀ ਦੇਣ ਦਾ ਵਾਅਦਾ
ਦੱਸ ਦੇਈਏ ਕਿ ਫ਼ਿਲਮ ‘ਪਠਾਨ’ ਤੋਂ ਇਲਾਵਾ ਦੀਪਿਕਾ ਕੋਲ ਕਬੀਰ ਖ਼ਾਨ ਦੀ ’83, ਸ਼ਕੁਨ ਬੱਤਰਾ ਦਾ ਅਨਟਾਈਟਲਡ ਨੈਕਸਟ, ਸਿਧਾਰਥ ਆਨੰਦ ਦੀ ਫਾਈਟਰ ਅਤੇ ਦ ਇੰਟਰਨਲ ਦਾ ਹਿੰਦੀ ਰੀਮੇਕ ਪਾਈਪਲਾਈਨ ‘ਚ ਹੈ। ਰਣਵੀਰ ਦੀ ਗੱਲ ਕਰੀਏ ਤਾਂ ਉਹ ਬਹੁਤ ਜਲਦੀ ’83, ਰੋਹਿਤ ਸ਼ੈੱਟੀ ਦੀ ਸੂਰੀਆਵੰਸ਼ੀ ਅਤੇ ਸਰਕਸ, ਦਿਵਯਾਂਗ ਠੱਕਰ ਦੀ ਜੈਸ਼ਭਾਈ ਜੋਰਦਾਰ ਅਤੇ ਕਰਨ ਜੌਹਰ ਦੀ ਰੌਕੀ ਅਤੇ ਰਾਣੀ ਦੀ ਪ੍ਰੇਮ ਕਹਾਣੀ ‘ਚ ਨਜ਼ਰ ਆਵੇਗਾ।

Leave a Reply

Your email address will not be published. Required fields are marked *