ਭਾਰਤ ਵਿਚ ਬੀਤੇ 24 ਘੰਟਿਆਂ ‘ਚ ਆਏ 41,506 ਮਾਮਲੇ, 895 ਲੋਕਾਂ ਦੀ ਹੋਈ ਮੌਤ

ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਇਨਫੈਕਸ਼ਨ (Corona Infection) ਦੇ 41,506 ਨਵੇਂ ਮਾਮਲੇ ਆਏ ਹਨ, ਜਦੋਂ ਕਿ 895 ਕੋਵਿਡ ਮਰੀਜ਼ਾਂ (Covid…

ਨਵੀਂ ਦਿੱਲੀ (ਇੰਟ.)- ਦੇਸ਼ ਵਿਚ ਪਿਛਲੇ 24 ਘੰਟਿਆਂ ਵਿਚ ਕੋਰੋਨਾ ਇਨਫੈਕਸ਼ਨ (Corona Infection) ਦੇ 41,506 ਨਵੇਂ ਮਾਮਲੇ ਆਏ ਹਨ, ਜਦੋਂ ਕਿ 895 ਕੋਵਿਡ ਮਰੀਜ਼ਾਂ (Covid patient) ਦੀ ਮੌਤ ਹੋਈ ਹੈ। ਭਾਰਤ ਵਿਚ ਕੋਰੋਨਾ ਮਰੀਜ਼ਾਂ ਦੇ ਸਿਹਤਮੰਦ ਹੋਣ ਦੀ ਰਾਸ਼ਟਰੀ ਦਰ 97.02 ਫੀਸਦੀ ਹੈ। ਦੇਸ਼ ਵਿਚ ਫਿਲਹਾਲ 4 ਲੱਖ ਤੋਂ ਜ਼ਿਆਦਾ ਕੋਰੋਨਾ ਦੇ ਐਕਟਿਵ (Active) ਕੇਸ ਹਨ। ਕੇਂਦਰੀ ਸਿਹਤ ਮੰਤਰਾਲਾ (Union Ministry of Health) ਮੁਤਾਬਕ ਦੇਸ਼ ਵਿਚ ਪਿਛਲੇ 24 ਘੰਟੇ ਵਿਚ ਕੋਰੋਨਾ ਦੇ 41,506 ਨਵੇਂ ਮਾਮਲੇ ਸਾਹਮਣੇ ਆਏ ਹਨ। ਜਦੋਂ ਕਿ ਇਸ ਦੌਰਾਨ 41,526 ਕੋਵਿਡ ਮਰੀਜ਼ ਠੀਕ ਹੋਏ ਹਨ। ਕੇਂਦਰੀ ਸਿਹਤ ਮੰਤਰਾਲਾ ਵਲੋਂ ਐਤਵਾਰ (11 ਜੁਲਾਈ 2021) ਸਵੇਰੇ 8 ਵਜੇ ਜਾਰੀ ਕੀਤੇ ਗਏ ਕੋਰੋਨਾ ਦੇ ਅੰਕੜੇ।

Coronavirus & COVID-19 Overview: Symptoms, Risks, Prevention, Treatment &  More

Read this- ਪੰਜਾਬ ਦੇ ਕਈ ਹਿੱਸਿਆਂ ਵਿਚ ਪਿਆ ਮਾਨਸੂਨ ਦਾ ਪਹਿਲਾ ਮੀਂਹ, ਲੋਕਾਂ ਨੂੰ ਮਿਲੀ ਰਾਹਤ 

ਬੀਤੇ 24 ਘੰਟੇ ਵਿਚ ਆਏ ਕੁਲ ਨਵੇਂ ਕੇਸ 41,506 
ਪਿਛਲੇ 24 ਘੰਟੇ ਵਿਚ ਹੋਈਆਂ ਕੁੱਲ ਮੌਤਾਂ 895
ਭਾਰਤ ਵਿਚ ਕੋਰੋਨਾ ਦੇ ਹੁਣ ਕੁੱਲ ਐਕਟਿਵ ਕੇਸ 4,54,118
ਦੇਸ਼ ਵਿਚ ਹੁਣ ਤੱਕ ਠੀਕ ਹੋਏ ਮਰੀਜ਼ਾਂ ਦੀ ਗਿਣਤੀ- 2,99,75,064
ਦੇਸ਼ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦਾ ਕੁੱਲ ਅੰਕੜਾ-4,08,040
ਕੁੱਲ ਵੈਕਸੀਨੇਸ਼ਨ- 37,60,32,586

32 new coronavirus cases, another death in Chandigarh

Read this- ਜਲੰਧਰ ਬਿਜਲੀ ਸ਼ਿਕਾਇਤ ਕੇਂਦਰ ‘ਚ ਮੁਲਾਜ਼ਮ ਨਾਲ ਹੋਈ ਕੁੱਟਮਾਰ, ਫਾਲਟ ਦੱਸਣ ‘ਤੇ ਕੀਤਾ ਹਮਲਾ
ਉੱਥੇ ਹੀ ਦੇਸ਼ ਵਿਚ ਬੀਤੇ 24 ਘੰਟੇ ਵਿਚ ਕੁੱਲ 895 ਮੌਤਾਂ ਹੋਈਆਂ ਹਨ। ਜਿਸ ਵਿਚ ਸਭ ਤੋਂ ਜ਼ਿਆਦਾ ਮਹਾਰਾਸ਼ਟਰ ਵਿਚ 494 ਕੋਵਿਡ ਮਰੀਜ਼ਾਂ ਦੀ ਮੌਤ ਹੋਈ ਹੈ। ਜਦੋਂ ਕਿ ਕੇਰਲ ਵਿਚ ਇਕ ਦਿਨ ਵਿਚ 109 ਕੋਵਿਡ ਮਰੀਜ਼ਾਂ ਦੀ ਜਾਨ ਗਈ ਹੈ। ਭਾਰਤ ਵਿਚ ਹੁਣ ਕੋਰੋਨਾ ਰਿਕਵਰੀ ਦਰ 97.2 ਫੀਸਦੀ ਪਹੁੰਚ ਗਿਆ ਹੈ।
ਦੱਸ ਦਈਏ ਕਿ ਕੁੱਲ ਮਿਲਾ ਕੇ ਕੋਰੋਨਾ ਇਨਫੈਕਸ਼ਨ ਦਰ ਵਿਚ ਗਿਰਾਵਟ ਆਈ ਹੈ। ਹਾਲਾਂਕਿ ਰਾਜਸਥਾਨ, ਕੇਰਲ, ਮਹਾਰਾਸ਼ਟਰ, ਤਾਮਿਲਨਾਡੂ, ਪੱਛਮੀ ਬੰਗਾਲ, ਉੱਤਰਾਖੰਡ ਅਤੇ ਹਿਮਾਚਲ ਪ੍ਰਦੇਸ਼ ਵਿਚ ਇਨਫੈਕਸ਼ਨ ਦੀ ਦਰ 10 ਫੀਸਦੀ ਤੋਂ ਜ਼ਿਆਦਾ ਹੈ। ਜੋ ਸਿਹਤ ਮੰਤਰਾਲਾ ਲਈ ਵੀ ਚਿੰਤਾ ਦਾ ਵਿਸ਼ਾ ਹੈ।

Leave a Reply

Your email address will not be published. Required fields are marked *