IT ਨੇਮਾਂ ਵਿਰੁੱਧ ਹਾਈਕੋਰਟਾਂ ਵਿਚ ਦਾਖਲ ਅਰਜ਼ੀਆਂ ਨੂੰ ਟਰਾਂਸਫਰ ਕਰਨ ਦੀ ਪਟੀਸ਼ਨ ‘ਤੇ SC 16 ਜੁਲਾਈ ਨੂੰ ਕਰੇਗਾ ਸੁਣਵਾਈ

ਨਵੀਂ ਦਿੱਲੀ (ਇੰਟ.)- ਨਵੇਂ ਆਈ.ਟੀ. ਨਿਯਮਾਂ (IT Rules) ਦੇ ਖਿਲਾਫ ਪਟੀਸ਼ਨਾਂ ‘ਤੇ ਸੁਪਰੀਮ ਕੋਰਟ (Supreme court) ਆਉਣ ਵਾਲੀ 16 ਜੁਲਾਈ ਨੂੰ ਸੁਣਵਾਈ ਕਰੇਗਾ, ਐੱਸ.ਸੀ. ਨੇ…

ਨਵੀਂ ਦਿੱਲੀ (ਇੰਟ.)- ਨਵੇਂ ਆਈ.ਟੀ. ਨਿਯਮਾਂ (IT Rules) ਦੇ ਖਿਲਾਫ ਪਟੀਸ਼ਨਾਂ ‘ਤੇ ਸੁਪਰੀਮ ਕੋਰਟ (Supreme court) ਆਉਣ ਵਾਲੀ 16 ਜੁਲਾਈ ਨੂੰ ਸੁਣਵਾਈ ਕਰੇਗਾ, ਐੱਸ.ਸੀ. ਨੇ ਇਸ ਵਿਚ ਕੇਂਦਰ ਸਰਕਾਰ ਦੀ ਪਟੀਸ਼ਨ ਵੀ ਟੈਗ ਕੀਤੀ। ਆਈ.ਟੀ. ਨਿਯਮਾਂ ਨੂੰ ਲੈ ਕੇ ਹਾਈਕੋਰਟਾਂ (Higah Court) ਵਿਚ ਦਾਖਲ ਪਟੀਸ਼ਨਾਂ ਨੂੰ ਟਰਾਂਸਫਰ ਕਰਨ ਨੂੰ ਕੇਂਦਰ ਸਰਕਾਰ(Center Government) , ਸੁਪਰੀਮ ਕੋਰਟ ਪਹੁੰਚ ਗਈ ਹੈ। ਸਰਕਾਰ ਨੇ ਵੱਖ-ਵੱਖ ਹਾਈਕੋਰਟਾਂ ਵਿਚ ਚੱਲ਼ ਰਹੇ ਮਾਮਲਿਆਂ ਨੂੰ ਸੁਪਰੀਮ ਕੋਰਟ ਵਿਚ ਟਰਾਂਸਫਰ (Transfer) ਕਰਨ ਦੀ ਮੰਗ ਕੀਤੀ ਹੈ। ਕੇਂਦਰ ਸਰਕਾਰ (Centre Government) ਨੇ ਸੁਪਰੀਮ ਕੋਰਟ (Supreme Court) ਤੋਂ ਸੂਚਨਾ ਤਕਨਾਲੋਜੀ (ਮੱਧਵਰਗੀ ਦਿਸ਼ਾ-ਨਿਰਦੇਸ਼ ਅਤੇ ਡਿਜੀਟਲ ਮੀਡੀਆ ਕੋਡ ਆਫ ਕੰਡਕਟ) ਨਿਯਮ, 2021 (ਆਈ.ਟੀ. ਨਿਯਮ 2021) ਦੀ ਸੰਵਿਧਾਨਕਤਾ ਨੂੰ ਚੁਣੌਤੀ ਦੇਣ ਵਾਲੀਆਂ ਸਾਰੀਆਂ ਪਟੀਸ਼ਨਾਂ ਨੂੰ ਵੱਖ-ਵੱਖ ਉੱਚ ਅਦਾਲਤਾਂ ਤੋਂ ਸੁਪਰੀਮ ਕੋਰਟ ਟਰਾਂਸਫਰ ਕਰਨ ਦੀ ਮੰਗ ਕੀਤੀ ਹੈ।

Supreme Court: Latest news, Updates, Photos, Videos and more.

Read this- ਆਕਸੀਜਨ ਪਲਾਂਟ ਛੇਤੀ ਲਵਾਉਣ ਲਈ ਸੂਬਿਆਂ ਨਾਲ ਸੰਪਰਕ ਸਾਧਣ ਅਧਿਕਾਰੀ : PM ਮੋਦੀ

ਇਹ ਪਟੀਸ਼ਨਾਂ ਦਿੱਲੀ, ਬੰਬੇ, ਮਦਰਾਸ ਅਤੇ ਕੇਰਲ ਹਾਈ ਕੋਰਟਾਂ ਸਣੇ ਕਈ ਉੱਚ ਅਦਾਲਤਾਂ ਵਲੋਂ ਅਜਿਹੇ ਮਾਮਲਿਆਂ ਨੂੰ ਜ਼ਬਤ ਕੀਤੇ ਜਾਣ ਦੇ ਮੱਦੇਨਜ਼ਰ ਦਾਇਰ ਕੀਤੀ ਗਈ ਹੈ। ਦਰਅਸਲ ਭਾਰਤ ਸਰਕਾਰ ਸੋਸ਼ਲ ਮੀਡੀਆ ਪਲੇਟਫਾਰਮ ਅਤੇ ਡਿਜੀਟਲ ਕੰਟੈਂਟ ਬਣਾਉਣ ਵਾਲੇ ਪਲੇਟਫਾਰਮ ‘ਤੇ ਨਵੇਂ ਆਈ.ਟੀ. ਕਾਨੂੰਨ ਲਾਗੂ ਕੀਤੇ ਗਏ ਹਨ। ਵਿਵਸਥਾ ਕੀਤੀ ਗਈ ਹੈ ਕਿ ਹੁਣ ਇਹ ਪਲੇਟਫਾਰਮ ਥਰਡ ਪਾਰਟੀ ਕੰਟੈਂਟ ਲਈ ਜ਼ਿੰਮੇਵਾਰ ਹੋਣਗੇ।

Leave a Reply

Your email address will not be published. Required fields are marked *