ਆਕਸੀਜਨ ਪਲਾਂਟ ਛੇਤੀ ਲਵਾਉਣ ਲਈ ਸੂਬਿਆਂ ਨਾਲ ਸੰਪਰਕ ਸਾਧਣ ਅਧਿਕਾਰੀ : PM ਮੋਦੀ

ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Narendra Modi) ਨੇ ਦੇਸ਼ ਵਿਚ ਆਕਸੀਜਨ (Oxygen) ਦੀ ਉਪਬਲਬਧਤਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਉੱਚ ਪੱਧਰੀ ਸਮੀਖਿਆ…

ਨਵੀਂ ਦਿੱਲੀ (ਇੰਟ.)- ਪ੍ਰਧਾਨ ਮੰਤਰੀ ਨਰਿੰਦਰ ਮੋਦੀ (Pm Narendra Modi) ਨੇ ਦੇਸ਼ ਵਿਚ ਆਕਸੀਜਨ (Oxygen) ਦੀ ਉਪਬਲਬਧਤਾ ਨੂੰ ਲੈ ਕੇ ਸ਼ੁੱਕਰਵਾਰ ਨੂੰ ਉੱਚ ਪੱਧਰੀ ਸਮੀਖਿਆ ਮੀਟਿੰਗ (high Level Meeting) ਕੀਤੀ। ਕੋਰੋਨਾ (Corona) ਦੀ ਦੂਜੀ ਲਹਿਰ (2nd Wave) ਦੌਰਾਨ ਦੇਸ਼ ਦੇ ਕਈ ਸੂਬਿਆਂ (State) ਵਿਚ ਆਕਸੀਜਨ (Oxygen) ਦਾ ਭਾਰੀ ਸੰਕਟ ਪੈਦਾ ਹੋ ਗਿਆ ਸੀ ਅਤੇ ਹਸਪਤਾਲਾਂ (Hospital) ਵਿਚ ਸੈਂਕੜੇ ਮਰੀਜ਼ਾਂ (Patient) ਦੀ ਮੌਤ ਹੋ ਗਈ ਸੀ। ਪੀ.ਐੱਮ. ਓ. (PMO) ਦੀ ਜਾਣਕਾਰੀ ਮੁਤਾਬਕ, ਦੇਸ਼ ਵਿਚ 1500 ਤੋਂ ਜ਼ਿਆਦਾ ਪੀ.ਐੱਸ.ਏ. ਆਕਸੀਜਨ ਪਲਾਂਟ ਸਥਾਪਿਤ ਕੀਤੇ ਜਾ ਰਹੇ ਹਨ। ਪੀ.ਐੱਮ. ਕੇਅਰਸ ਫੰਡ ਰਾਹੀਂ ਸਥਾਪਿਤ ਪੀ.ਐੱਸ.ਏ. ਆਕਸੀਜਨ ਪਲਾਂਟਾਂ ਤੋਂ ਤਕਰੀਬਨ 4 ਲੱਖ ਆਕਸੀਜਨਯੁਕਤ ਬੈੱਡ ਸਥਾਪਿਤ ਕਰਨ ਦੀ ਮਦਦ ਹੋਵੇਗੀ।

PM Modi tweets on 46th anniversary of Emergency, says 'dark days' can never  be forgotten | Latest News India - Hindustan Times

Read this- ਸੁਖਬੀਰ ਬਾਦਲ ਨੇ ਦਿੱਲੀ ਮੋਰਚੇ ’ਚ ਸ਼ਹੀਦ ਹੋਣ ਵਾਲੇ ਕਿਸਾਨਾਂ ਲਈ ਕੀਤੇ ਵੱਡੇ ਐਲਾਨ

ਪੀ.ਐੱਮ. ਕੇਅਰਸ ਵਲੋਂ ਇਹ ਆਕਸੀਜਨ ਪਲਾਂਟ ਦੇਸ਼ ਦੇ ਵੱਖ-ਵੱਖ ਸੂਬਿਆਂ ਅਤੇ ਜ਼ਿਲਿਆਂ ਵਿਚ ਸਥਾਪਿਤ ਕੀਤੇ ਜਾ ਰਹੇ ਹਨ। ਪੀ.ਐੱਮ. ਨੇ ਅਧਿਕਾਰੀਆਂ ਨੂੰ ਹੁਕਮ ਦਿੱਤਾ ਕਿ ਸਾਰੇ ਪਲਾਂਟ ਛੇਤੀ ਤੋਂ ਛੇਤੀ ਸੰਚਾਲਿਤ ਕੀਤੇ ਜਾਣ। ਉਨ੍ਹਾਂ ਨੇ ਹਸਪਤਾਲ ਦੇ ਸਟਾਫ ਨੂੰ ਆਕਸੀਜਨ ਪਲਾਂਟ ਦੇ ਸੰਚਾਲਨ ਅਤੇ ਨਿਗਰਾਨੀ ਲਈ ਇੰਟਰਨੈੱਟ ਆਫ ਥਿੰਗਸ ਵਰਗੀ ਡਿਜ਼ੀਟਲ ਤਕਨੀਕਾਂ ਦੇ ਇਸਤੇਮਾਲ ‘ਤੇ ਜ਼ੋਰ ਦਿੱਤਾ। ਨਾਲ ਹੀ ਸਬੰਧਿਤ ਸੂਬਾ ਸਰਕਾਰਾਂ ਦੇ ਸੰਪਰਕ ਵਿਚ ਰਹਿਣ ਦੀ ਸਲਾਹ ਵੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਉਹ ਆਕਸੀਜਨ ਪਲਾਂਟਾਂ ਦੀ ਫਾਸਟ ਟ੍ਰੈਕਿੰਗ ਲਈ ਸੂਬਾ ਸਰਕਾਰਾਂ ਦੇ ਸੰਪਰਕ ਵਿਚ ਹੈ।

PM Modi's New Cabinet: Check Who's In, Who is Out

Read this : ਸਾਬਕਾ PM ਰਾਜੀਵ ਗਾਂਧੀ ਦੇ ਬੁੱਤ ਨੂੰ ਅੱਗ ਲਗਾਉਣ ਦਾ ਮਾਮਲੇ ‘ਚ ਪੁਲਿਸ ਨੂੰ ਹਾਸਿਲ ਹੋਈ ਵੱਡੀ ਕਾਮਯਾਬੀ

ਦਰਅਸਲ, ਕੇਂਦਰੀ ਕੈਬਨਿਟ ਨੇ 23,123 ਕਰੋੜ ਰੁਪਏ ਦੀ ਲਾਗਤ ਨਾਲ ਭਾਰਤ ਕੋਵਿਡ-19 ਐਮਰਜੈਂਸੀ ਪ੍ਰਤੀਕਿਰਿਆ ਅਤੇ ਸਿਹਤ ਪ੍ਰਣਾਲੀ ਤਿਆਰੀ ਪੈਕੇਜ ਦੇ ਦੂਜੇ ਪੜਾਅ ਨੂੰ ਮਨਜ਼ੂਰੀ ਦਿੱਤੀ ਹੈ ਹਰੇਕ ਜ਼ਿਲੇ ਵਿਚ ਘੱਟੋ-ਘੱਟ ਇਕ ਮੈਡੀਕਲ ਗੈਸ ਪਾਈਪਲਾਈਨ ਸਿਸਟਮ ਦੇ ਨਾਲ ਤਰਕ ਡਾਕਟਰੀ ਆਕਸੀਜਨ ਭੰਡਾਰਣ ਟੈੰਕ ਸਥਾਪਿਤ ਕਰਨ ਦੀ ਵਿਵਸਥਾ ਹੈ। ਪੂਰੇ ਦੇਸ਼ ਵਿਚ ਅਜਿਹੀ ਕੁੱਲ 1050 ਯੂਨਿਟ ਸਥਾਪਿਤ ਹੋਣੀ ਹੈ।
ਦੋ ਦਿਨ ਪਹਿਲਾਂ ਹੀ ਦਿੱਲੀ ਹਾਈ ਕੋਰਟ ਨੇ ਕੋਵਿਡ-19 ਮਹਾਮਾਰੀ ਨਾਲ ਨਜਿੱਠਣ ਲਈ ਰਾਸ਼ਟਰੀ ਰਾਜਧਾਨੀ ਵਿਚ ਤਰਕ ਡਾਕਟਰੀ ਆਕਸੀਜਨ (ਐੱਲ.ਐੱਮ.ਓ.) ਦਾ ਬਫਰ ਸਟਾਕ ਬਣਾਉਣ ਦੇ ਮਾਮਲੇ ਵਿਚ ਕੇਂਦਰ ਸਰਕਾਰ ਤੋਂ ਜਵਾਬ ਮੰਗਿਆ ਹੈ, ਉਥੇ ਹੀ ਦਿੱਲੀ ਸਰਕਾਰ ਨੇ ਦੱਸਿਆ ਹੈ ਕਿ ਉਸ ਦੇ ਕੋਲ 419 ਮੀਟ੍ਰਿਕ ਟਨ ਐੱਲ.ਐੱਮ.ਓ. ਹੈ। 

Leave a Reply

Your email address will not be published. Required fields are marked *