ਗਾਜ਼ੀਪੁਰ ਹੱਦ ‘ਤੇ ਭਾਜਪਾ ਵਰਕਰ ਤੇ ਕਿਸਾਨਾਂ ਵਿਚਾਲੇ ਹੋਈ ਝੜਪ, ਭੰਨੀਆਂ ਕਈ ਗੱਡੀਆਂ

ਗਾਜ਼ੀਪੁਰ (ਇੰਟ.)- ਬੁੱਧਵਾਰ ਨੂੰ ਗਾਜ਼ੀਪੁਰ ਬਾਰਡਰ (Gazipur border) ‘ਤੇ ਕਿਸਾਨਾਂ (Farmer) ਅਤੇ ਭਾਜਪਾ ਨੇਤਾਵਾਂ (BJP Worker) ਵਿਚਾਲੇ ਭਿੜੰਤ ਹੋ ਗਈ। ਦਰਅਸਲ ਭਾਜਪਾ ਵਰਕਰ ਗਾਜ਼ੀਪੁਰ ਬਾਰਡਰ…

ਗਾਜ਼ੀਪੁਰ (ਇੰਟ.)- ਬੁੱਧਵਾਰ ਨੂੰ ਗਾਜ਼ੀਪੁਰ ਬਾਰਡਰ (Gazipur border) ‘ਤੇ ਕਿਸਾਨਾਂ (Farmer) ਅਤੇ ਭਾਜਪਾ ਨੇਤਾਵਾਂ (BJP Worker) ਵਿਚਾਲੇ ਭਿੜੰਤ ਹੋ ਗਈ। ਦਰਅਸਲ ਭਾਜਪਾ ਵਰਕਰ ਗਾਜ਼ੀਪੁਰ ਬਾਰਡਰ ‘ਤੇ ਬੀ.ਜੇ.ਪੀ. ਨਾਲ ਜੁੜੇ ਇਕ ਨੇਤਾ ਦਾ ਸਵਾਗਤ ਕਰਨ ਲਈ ਪਹੁੰਚੇ ਸਨ ਪਰ ਇਥੇ ਅਚਾਨਕ ਬਵਾਲ ਸ਼ੁਰੂ ਹੋ ਗਿਆ। ਭਾਜਪਾ ਹਮਾਇਤੀਆਂ ਦਾ ਦੋਸ਼ ਹੈ ਕਿ ਕਿਸਾਨਾਂ ਨੇ ਹੰਗਾਮਾ ਅਤੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ਪੂਰੇ ਹੰਗਾਮੇ ‘ਤੇ ਕਿਸਾਨ ਨੇਤਾ ਰਾਕੇਸ਼ ਟਿਕੈਤ (Rakesh tikait) ਨੇ ਭਾਜਪਾ ‘ਤੇ ਕਈ ਗੰਭੀਰ ਦੋਸ਼ ਲਗਾਏ। ਉਨ੍ਹਾਂ ਦਾ ਕਹਿਣਾ ਹੈ ਕਿ ਬੀ.ਜੇ.ਪੀ. ਨੇਤਾ ਸਾਡੇ ਮੰਚ ‘ਤੇ ਆਏ ਸਨ ਅਤੇ ਆਪਣੇ ਨੇਤਾ ਦਾ ਸਵਾਗਤ ਕਰਨ ਲੱਗੇ ਸਨ, ਇਹ ਗਲਤ ਹੈ।

Farmers, BJP Workers Engage In Scuffle At S Ghazipur Border - गाजीपुर  बॉर्डर पर हंगामा, बीजेपी कार्यकर्ताओं का आरोप, किसानों ने गाड़ियों में  तोड़फोड़ की | India News In Hindi

Read this- ਅਮੁੱਲ ਦੁੱਧ ਹੋਇਆ ਮਹਿੰਗਾ, 1 ਜੁਲਾਈ ਤੋਂ ਲਾਗੂ ਹੋਵੇਗੀ ਨਵੀਂ ਕੀਮਤ

ਜਾਣਕਾਰੀ ਮੁਤਾਬਕ ਸਵੇਰੇ 10 ਵਜੇ ਦੇ ਕਰੀਬ ਬੀ.ਜੇ.ਪੀ. ਦੇ ਕੁਝ ਵਰਕਰਾਂ ਬੀ.ਜੇ.ਪੀ. ਨੇਤਾ ਅਮਿਤ ਵਾਲਮੀਕਿ ਦੇ ਸਵਾਗਤ ਵਿਚ ਅੰਦੋਲਨ ਵਾਲੀ ਥਾਂ ਨੇੜੇ ਮੌਜੂਦ ਸਨ। ਢੋਲ ਨਗਾੜੇ ਵਜਾ ਕੇ ਉਨ੍ਹਾਂ ਦਾ ਸਵਾਗਤ ਕੀਤਾ ਜਾ ਰਿਹਾ ਸੀ। ਇਸ ਦੌਰਾਨ ਕਿਸਾਨਾਂ ਨੇ ਵੀ ਇਸ ਗੱਲ ‘ਤੇ ਇਤਰਾਜ਼ ਜਤਾਇਆ ਅਤੇ ਉਨ੍ਹਾਂ ਨੂੰ ਕਾਲੇ ਝੰਡੇ ਦਿਖਾਉਣੇ ਸ਼ੁਰੂ ਕਰ ਦਿੱਤੇ। ਦੇਖਦੇ ਹੀ ਦੇਖਦੇ ਦੋਵੇਂ ਧਿਰਾਂ ਵਿਚਾਲੇ ਕੁੱਟਮਾਰ ਸ਼ੁਰੂ ਹੋ ਗਈ। ਬੀ.ਜੇ.ਪੀ. ਦੇ ਇਕ ਵਰਕਰ ਨੇ ਦੱਸਿਆ ਕਿ ਅਸੀਂ ਆਪਣੇ ਨੇਤਾ ਦਾ ਸਵਾਗਤ ਕਰ ਰਹੇ ਸੀ ਅਤੇ ਟਿਕੈਤ ਆਪਣੇ ਸਾਥੀਆਂ ਨਾਲ ਆਇਆ, ਉਨ੍ਹਾਂ ਦੇ ਹੱਥਾਂ ਵਿਚ ਲੋਹੇ ਦੀਆਂ ਰਾਡਾਂ ਆਦਿ ਫੜੀਆਂ ਸਨ। ਉਨ੍ਹਾਂ ਨੇ ਗੱਡੀਆਂ ਦੀ ਤੋੜਭੰਨ ਕੀਤੀ ਅਤੇ ਕੁੱਟਮਾਰ ਸ਼ੁਰੂ ਕਰ ਦਿੱਤੀ। ਉਨ੍ਹਾਂ ਨੇ ਤਕਰੀਬਨ 70 ਤੋਂ 80 ਗੱਡੀਆਂ ਦੀ ਤੋੜਭੰਨ ਕੀਤੀ।

Leave a Reply

Your email address will not be published. Required fields are marked *