ਪੰਜਾਬ ਕਾਂਗਰਸ ਦਾ ਅੰਦਰੂਨੀ ਕਲੇਸ਼ ਮੁਕਾਉਣ ਲਈ ਕੈਪਟਨ ਤਿੰਨ ਮੈਂਬਰੀ ਪੈਨਲ ਨਾਲ ਕਰਨਗੇ ਮੁਲਾਕਾਤ

ਨਵੀਂ ਦਿੱਲੀ (ਬਿਊਰੋ)- ਪੰਜਾਬ ਕਾਂਗਰਸ (punjab Congress) ਵਿਚ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Cm Captain Amrinder…

ਨਵੀਂ ਦਿੱਲੀ (ਬਿਊਰੋ)- ਪੰਜਾਬ ਕਾਂਗਰਸ (punjab Congress) ਵਿਚ ਅੰਦਰੂਨੀ ਕਲੇਸ਼ ਖਤਮ ਹੋਣ ਦਾ ਨਾਂ ਨਹੀਂ ਲੈ ਰਿਹਾ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ (Cm Captain Amrinder Singh) ਅਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ (Navjot Singh Sidhu) ਵਿਚਾਲੇ ਜਾਰੀ ਟਕਰਾਅ ਕਾਂਗਰਸ (Congress) ਅਗਵਾਈ ਲਈ ਪ੍ਰੇਸ਼ਾਨੀ ਦਾ ਸਬਬ ਬਣ ਗਿਆ ਹੈ। ਇਨ੍ਹਾਂ ਦੋਹਾਂ ਨੇਤਾਵਾਂ ਵਿਚਾਲੇ ਕਲੇਸ਼ ਖੁਲ੍ਹ ਕੇ ਸਾਹਮਣੇ ਆ ਗਿਆ ਹੈ। ਜਿੱਥੇ ਅੱਜ ਯਾਨੀ 22 ਜੂਨ ਨੂੰ ਕੈਪਟਨ ਏ.ਆਈ.ਸੀ.ਸੀ. (AICC) ਪੈਨਲ ਨਾਲ ਮੁਲਾਕਾਤ ਕਰਨਗੇ ਪਰ ਖਬਰ ਹੈ ਕਿ ਸਿੱਧੂ ਇਸ ਮੀਟਿੰਗ (Meeting) ਵਿਚ ਸ਼ਾਮਲ ਨਹੀਂ ਹੋਣ ਵਾਲੇ। ਓਧਰ ਇਸ ਮਾਮਲੇ ਨੂੰ ਸੁਲਝਾਉਣ ਲਈ ਕਾਂਗਰਸ ਹਾਈਕਮਾਨ (Congress High Comand) ਨੇ ਇਕ ਤਿੰਨ ਮੈਂਬਰੀ (Three Member Committee) ਕਮੇਟੀ ਵੀ ਬਣਾਈ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੱਜ ਰਾਜ ਸਭਾ ਵਿਚ ਤਿੰਨ ਮੈਂਬਰੀ ਏ.ਆਈ.ਸੀ.ਸੀ. ਪੈਨਲ ਨੂੰ ਮਿਲਣਗੇ। ਇਹ ਬੈਠਕ ਸੰਸਦ ਦੇ ਐਲ.ਓ.ਪੀ. (ਵਿਰੋਧੀ ਧਿਰ ਦੇ ਨੇਤਾ) ਮੱਲੀਕਾਰਜੁਨ ਖੜਗੇ ਦੇ ਦਫ਼ਤਰ ਵਿਚ ਹੋਵੇਗੀ।

Ready to resign or be dismissed than bow to injustice to farmers': Capt  Amarinder Singh | Cities News,The Indian Express

Read this- ਸਾਬਕਾ CM ਪ੍ਰਕਾਸ਼ ਸਿੰਘ ਬਾਦਲ ਦੇ ਚੰਡੀਗੜ੍ਹ ਫਲੈਟ ਵਿਖੇ ਪੁੱਜੀ ਸਿਟ

ਇਸ ਦੌਰਾਨ ਕਾਂਗਰਸੀ ਆਗੂ ਰਾਹੁਲ ਗਾਂਧੀ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਖ਼ਿਲਾਫ਼ ਬਾਗੀ ਸੁਰ ਰੱਖਣ ਵਾਲੇ ਅੱਧੀ ਦਰਜਨ ਵਜ਼ੀਰਾਂ ਨੂੰ ਅੱਜ ਨੂੰ ਨਿੱਜੀ ਤੌਰ ‘ਤੇ ਸੁਣਨਗੇ। ਪਹਿਲਾਂ ਇਹ ਬਾਗੀ ਆਗੂ ਆਪਣਾ ਪੱਖ ਖੜਗੇ ਕਮੇਟੀ ਕੋਲ ਰੱਖ ਚੁੱਕੇ ਹਨ। ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵੀ ਕਲ ਦਿੱਲੀ ਪੁੱਜ ਗਏ ਸਨ ਜੋ ਭਲਕੇ ਖੜਗੇ ਕਮੇਟੀ ਕੋਲ ਪੇਸ਼ ਹੋਣਗੇ। ਪ੍ਰਾਪਤ ਵੇਰਵਿਆਂ ਮੁਤਾਬਕ ਪੰਜਾਬ ਦੇ ਛੇ ਵਜ਼ੀਰਾਂ ਨੇ 18 ਜੂਨ ਨੂੰ ਕਾਂਗਰਸੀ ਨੇਤਾ ਰਾਹੁਲ ਗਾਂਧੀ ਨੂੰ ਪੱਤਰ ਲਿਖ ਕੇ ਸਮਾਂ ਮੰਗਿਆ ਸੀ ਕਿਉਂਕਿ ਉਹ ਆਪਣੀ ਗੱਲ ਸਿੱਧੀ ਰਾਹੁਲ ਗਾਂਧੀ ਕੋਲ ਰੱਖਣਾ ਚਾਹੁੰਦੇ ਸਨ।

ਜਲੰਧਰ : ਗੋਲੀ ਚੱਲਣ ਨਾਲ ਹੋਈ ਨੌਜਵਾਨ ਦੀ ਮੌਤ ‘ਤੇ DCP ਵਲੋਂ ਖੁਲਾਸਾ, ਹੈਪੀ ਨੂੰ ਹਸਪਤਾਲ ਛੱਡ ਦੋਸਤ ਹੋਏ ਫਰਾਰ

ਇਧਰ ਰਾਹੁਲ ਗਾਂਧੀ ਵੱਲੋਂ ਹੁਣ ਗੱਲਬਾਤ ਦੀ ਕਮਾਨ ਹੱਥ ‘ਚ ਲੈਣ ਤੋਂ ਜਾਪਦਾ ਹੈ ਕਿ ਪੰਜਾਬ ਕਾਂਗਰਸ ਦਾ ਅੰਦਰੂਨੀ ਰੱਫੜ ਨਿਬੇੜਨ ਲਈ ਫ਼ੈਸਲਾ ਲੈਣ ਦੀ ਘੜੀ ਨੇੜੇ ਆ ਗਈ ਹੈ। ਤਕਨੀਕੀ ਸਿੱਖਿਆ ਮੰਤਰੀ ਚਰਨਜੀਤ ਚੰਨੀ ਸੋਮਵਾਰ ਨੂੰ ਦਿੱਲੀ ਪੁੱਜ ਗਏ ਸਨ। ਪਤਾ ਲੱਗਾ ਹੈ ਕਿ ਦਿੱਲੀ ‘ਚ ਸੰਸਦ ਮੈਂਬਰ ਗੁਰਜੀਤ ਔਜਲਾ ਤੇ ਕਾਂਗਰਸੀ ਵਿਧਾਇਕ ਰਾਜ ਕੁਮਾਰ ਵੇਰਕਾ ਵੀ ਸੋਮਵਾਰ ਨੂੰ ਹਾਈਕਮਾਨ ਨਾਲ ਤਾਲਮੇਲ ਵਿਚ ਸਨ। ਰਾਹੁਲ ਗਾਂਧੀ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੂੰ ਵੀ ਦਿੱਲੀ ਬੁਲਾ ਲਿਆ ਹੈ। ਸੂਤਰਾਂ ਅਨੁਸਾਰ ਕੈਬਨਿਟ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ, ਸੁਖਜਿੰਦਰ ਸਿੰਘ ਰੰਧਾਵਾ, ਸੁਖਬਿੰਦਰ ਸਿੰਘ ਸਰਕਾਰੀਆ, ਰਜ਼ੀਆ ਸੁਲਤਾਨਾ, ਚਰਨਜੀਤ ਸਿੰਘ ਚੰਨੀ ਅਤੇ ਭਾਰਤ ਭੂਸ਼ਨ ਆਸ਼ੂ ਮੰਗਲਵਾਰ ਸ਼ਾਮ ਨੂੰ ਕਾਂਗਰਸੀ ਆਗੂ ਰਾਹੁਲ ਗਾਂਧੀ ਨਾਲ ਦਿੱਲੀ ਵਿਚ ਮੁਲਾਕਾਤ ਕਰਨਗੇ।

Leave a Reply

Your email address will not be published. Required fields are marked *