ਨਵੀਂ ਦਿੱਲੀ (ਇੰਟ.)- ਕੋਰੋਨਾ ਵਾਇਰਸ (Corona Virus) ਦੀ ਦੂਜੀ ਲਹਿਰ (2nd Wave) ਦਾ ਅਸਰ ਹੁਣ ਹੌਲੀ-ਹੌਲੀ ਘੱਟ ਹੋਣ ਲੱਗਾ ਹੈ, ਪਰ ਸੰਕਟ ਅਜੇ ਪੂਰੀ ਤਰ੍ਹਾਂ ਨਾਲ ਟਲਿਆ ਨਹੀਂ ਹੈ। ਕੋਰੋਨਾ ਨੂੰ ਲੈ ਕੇ ਹਰ ਨਵੇਂ ਦਿਨ ਦੇ ਨਾਲ ਕੁਝ ਨਵੇਂ ਖੁਲਾਸੇ ਹੋ ਰਹੇ ਹਨ। ਹੁਣ ਅਜਿਹਾ ਹੀ ਗੁਜਰਾਤ (Gujrat) ਤੋਂ ਨਵਾਂ ਮਾਮਲਾ ਸਾਹਮਣੇ ਆਇਆ ਹੈ, ਇਥੋਂ ਦੀ ਸਭ ਤੋਂ ਮਹੱਤਵਪੂਰਨ ਸਾਬਰਮਤੀ ਨਦੀ (Sabarmati Canal) ਵਿਚ ਕੋਰੋਨਾ ਵਾਇਰਸ (Corona Virus) ਪਾਇਆ ਗਿਆ ਹੈ। ਗੁਜਰਾਤ (Gujrat) ਦੇ ਅਹਿਮਦਾਬਾਦ (Ahemdabad) ਵਿਚਾਲਿਓਂ ਨਿਕਲਣ ਵਾਲੀ ਸਾਬਰਮਤੀ ਦੇ ਪਾਣੀ ਦੇ ਸੈਂਪਲ (Sample) ਲਈ ਗਏ ਸਨ, ਜਿਸ ਵਿਚ ਸਾਰਿਆਂ ਵਿਚ ਕੋਰੋਨਾ ਵਾਇਰਸ (Corona Virus) ਮਿਲਿਆ ਹੈ।
Read this- ਵਾਇਰਸ ਅਜੇ ਵੀ ਸਾਡੇ ਵਿਚਾਲੇ, ਮਿਊਟੇਸ਼ਨ ਦਾ ਡਰ ਬਰਕਰਾਰ : ਪੀ.ਐੱਮ. ਮੋਦੀ
ਇੰਨਾ ਹੀ ਨਹੀਂ ਸਾਬਰਮਤੀ ਨਦੀ ਤੋਂ ਇਲਾਵਾ ਅਹਿਮਦਾਬਾਦ ਦੇ ਦੋ ਵੱਡੇ ਤਲਾਬ (ਕਾਂਕਰੀਆ, ਚੰਦੋਲਾ) ਵਿਚ ਵੀ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ। ਤੁਹਾਨੂੰ ਦੱਸ ਦੀਏ ਕਿ ਸਾਬਰਮਤੀ ਤੋਂ ਪਹਿਲਾਂ ਗੰਗਾ ਨਦੀ ਨਾਲ ਜੁੜੇ ਵੱਖ-ਵੱਖ ਸੀਵਰੇਜ ਵਿਚੋਂ ਵੀ ਕੋਰੋਨਾ ਵਾਇਰਸ ਪਾਇਆ ਗਿਆ ਸੀ, ਪਰ ਹੁਣ ਕੁਦਰਤੀ ਜਲ ਵਿਚ ਇਸ ਤਰ੍ਹਾਂ ਕੋਰੋਨਾ ਦੇ ਲੱਛਣ ਮਿਲਣ ਨਾਲ ਚਿੰਤਾ ਵਧੀ ਹੈ। ਦਰਅਸਲ, ਆਈ.ਆਈ.ਟੀ. ਗਾਂਧੀਨਗਰ ਨੇ ਅਹਿਮਦਾਬਾਦ ਦੀ ਸਾਬਰਮਤੀ ਨਦੀ ਤੋਂ ਪਾਣੀ ਦੇ ਸੈਂਪਲ ਲਏ ਸਨ। ਇਨ੍ਹਾਂ ਦਾ ਅਧਿਐਨ ਕੀਤਾ ਗਿਆ, ਪ੍ਰੋਫੈਸਰ ਮਨੀਸ਼ ਕੁਮਾਰ ਮੁਤਾਬਕ, ਜਾਂਚ ਦੌਰਾਨ ਪਾਣੀ ਦੇ ਸੈਂਪਲ ਵਿਚੋਂ ਕੋਰੋਨਾ ਵਾਇਰਸ ਦੀ ਮੌਜੂਦਗੀ ਦਾ ਪਤਾ ਲੱਗਾ ਹੈ ਜੋ ਕਾਫੀ ਖਤਰਨਾਕ ਹੈ।
Read this- ਦੇਸ਼ ਵਿਚ ਲੰਘੇ 24 ਘੰਟਿਆਂ ਵਿਚ ਆਏ 62 ਹਜ਼ਾਰ ਨਵੇਂ ਕੋਰੋਨਾ ਮਾਮਲੇ, ਹੋਈਆਂ ਇੰਨੀਆਂ ਮੌਤਾਂ
ਇਸ ਰਿਸਰਚ ਨੂੰ ਲੈ ਕੇ ਆਈ.ਆਈ.ਟੀ. ਗਾਂਧੀਨਗਰ ਦੇ ਪ੍ਰਿਥਵੀ ਅਤੇ ਵਿਗਿਆਨ ਵਿਭਾਗ ਦੇ ਪ੍ਰੋਫੈਸਰ ਮਨੀਸ਼ ਕੁਮਾਰ ਨੇ ਦੱਸਿਆ ਕਿ ਪਾਣੀ ਦੇ ਇਹ ਸੈਂਪਲ ਨਦੀ ਵਿਚੋਂ 3 ਸਤੰਬਰ ਤੋਂ 29 ਦਸੰਬਰ 2020 ਤੱਕ ਹਰ ਹਫਤੇ ਲਈ ਗਏ ਸਨ। ਸੈਂਪਲ ਲੈਣ ਤੋਂ ਬਾਅਦ ਇਸ ਵਿਚ ਜਾਂਚ ਕੀਤੀ ਗਈ ਤਾਂ ਕੋਰੋਨਾ ਵਾਇਰਸ ਦੇ ਇਨਫੈਕਸ਼ਨ ਜੀਵਾਣੂੰ ਪਾਏ ਗਏ। ਮਨੀਸ਼ ਕੁਮਾਰ ਮੁਤਾਬਕ ਸਾਬਰਮਤੀ ਨਦੀ ਤੋਂ 694, ਕਾਂਕਰੀਆ ਤਲਾਬ ਤੋਂ 549 ਅਤੇ ਚੰਦੋਲਾ ਤਲਾਬ ਤੋਂ 402 ਸੈਂਪਲ ਲੈ ਕੇ ਉਸ ਦੀ ਜਾਂਚ ਕੀਤੀ ਗਈ। ਇਨ੍ਹਾਂ ਸੈਂਪਲ ਵਿਚੋਂ ਹੀ ਕੋਰੋਨਾ ਵਾਇਰਸ ਪਾਇਆ ਗਿਆ ਹੈ।
ਖੋਜ ਵਿਚ ਮੰਨਿਆ ਜਾ ਰਿਹਾ ਹੈ ਕਿ ਵਾਇਰਸ ਕੁਦਰਤੀ ਜਲ ਵਿਚ ਵੀ ਜੀਵਤ ਰਹਿ ਸਕਦਾ ਹੈ, ਇਸ ਲਈ ਖੋਜਕਰਤਾਵਾਂ ਦਾ ਮੰਨਣਾ ਹੈ ਕਿ ਦੇਸ਼ ਦੇ ਸਾਰੇ ਕੁਦਰਤੀ ਜਲ ਸਰੋਤ ਦੀ ਜਾਂਚ ਹੋਣੀ ਚਾਹੀਦੀ ਹੈ ਕਿਉਂਕਿ ਕੋਰੋਨਾ ਦੀ ਦੂਜੀ ਲਹਿਰ ਵਿਚ ਵਾਇਰਸ ਦੇ ਕਈ ਗੰਭੀਰ ਮਿਊਟੇਸ਼ਨ ਵੀ ਦੇਖਣ ਨੂੰ ਮਿਲੇ ਹਨ।





