ਇਸ 87 ਸਾਲਾ ਮਹਿਲਾ ਕ੍ਰਿਕਟ ਫੈਨ ਨੇ ਮੇਲਾ ਲੁੱਟ ਲਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਹੋਈ ਬੰਗਲਾਦੇਸ਼ ਤੇ ਭਾਰਤ ਵਿਚਾਲੇ ਮੈਚ ਹੋਇਆ। ਇਸ ਮੈਚ ਦੌਰਾਨ ਇਕ ਅਜਿਹਾ ਮਹਿਲਾ ਸੁਰਖੀਆਂ ਚ ਬਣੀ ਹੋਈ ਹੈ ਜੋ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਬੀਤੇ ਦਿਨ ਹੋਈ ਬੰਗਲਾਦੇਸ਼ ਤੇ ਭਾਰਤ ਵਿਚਾਲੇ ਮੈਚ ਹੋਇਆ। ਇਸ ਮੈਚ ਦੌਰਾਨ ਇਕ ਅਜਿਹਾ ਮਹਿਲਾ ਸੁਰਖੀਆਂ ਚ ਬਣੀ ਹੋਈ ਹੈ ਜੋ ਕਿ ਕ੍ਰਿਕਟ ਦੀ ਫੈਨ ਹੈ। ਦਸ ਦਈਏ ਕਿ ਭਾਰਤ ਨੇ ਬੰਗਲਾਦੇਸ਼ ਨੂੰ 28 ਦੋੜਾਂ ਦੇ ਨਾਲ ਹਰਾ ਦਿੱਤਾ ਸੀ। ਇਸ ਖੁਸ਼ੀ ਦਾ ਜਿਕਰ ਉਸ 87 ਸਾਲਾਂ ਪਹਿਲਾ ਨੇ ਵੀ ਕੀਤਾ।

ਦਸ ਦਈਏ ਕਿ 87 ਸਾਲਾਂ ਮਹਿਲਾ ਪਹੀਏਦਾਰ ਕੁਰਸੀ ਤੇ ਬੈਠ ਕੇ ਸਟੇਡੀਅਮ ਚ ਪਹੁੰਚੀ ਸੀ। ਇਸ ਗੱਲ ਨੂੰ ਦੇਖ ਕੇ ਹਰ ਕੋਈ ਉਹਨਾਂ ਦੇ ਇਸ ਜਜਬੇ ਨੂੰ ਸਲਾਮ ਕਰ ਰਿਹਾ ਹੈ। ਦਸ ਦਈਏ ਕਿ ਸਟੇਡੀਅਮ ‘ਚ ਪਹੁੰਚ ਕੇ ਉਹਨਾਂ ਨੇ ਭਾਰਤੀ ਟੀਮ ਦਾ ਹੌਸਲਾ ਵਧਾਇਆ ਨਾਲ ਹੀ ਉਹ ਖੁਸ਼ ਵੀ ਨਜਰ ਆਏ। ਦਸ ਦਈਏ ਕਿ ਸੋਸ਼ਲ ਮੀਡੀਆ ਤੇ ਉਹਨਾਂ ਦੀ ਵੀਡੀਓ ਕਾਫੀ ਵਾਇਰਲ ਹੋ ਰਹੀ ਹੈ।

ਇਹ ਹਨ 87 ਸਾਲਾ ਮਹਿਲਾ ਕ੍ਰਿਕਟ ਫੈਨ

ਤੁਹਾਨੂੰ ਦੱਸ ਦਈਏ ਕਿ ਇਸ ਬਜੁਰਗ ਫੈਨ ਦਾ ਨਾਂ ਚਾਰੂਲਤਾ ਪਟੇਲ ਹੈ। ਜਿਹਨਾਂ ਦੀ ਉਮਰ 87 ਸਾਲ ਹੈ। ਮੈਚ ਦੌਰਾਨ ਜਦੋ ਉਹਨਾਂ ਤੋਂ ਪੁੱਛਿਆ ਗਿਆ ਕਿ ਇੰਡੀਆ ਵਿਸ਼ਵ ਕੱਪ ਜੀਤੇਗਾ ਤਾਂ ਉਹਨਾਂ ਨੇ ਹਾਂ ਚ ਜਵਾਬ ਦਿੱਤਾ।

ਇਸ ਤੋਂ ਇਲਾਵਾ ਉਹਨਾਂ ਨੇ ਇਹ ਵੀ ਦੱਸਿਆ ਕਿ ਉਹ ਕ੍ਰਿਕਟ ਦੀ ਬਹੁਤ ਵੱਡੀ ਫੈਨ ਹਨ। ਪਹਿਲਾ ਉਹ ਅਫਰੀਕਾ ਚ ਕਈ ਸਾਲਾਂ ਤੋਂ ਕ੍ਰਿਕੇਟ ਦੇਖ ਰਹੀ ਹੈ। ਜਦੋ ਉਹ ਕੰਮ ਕਰਦੀ ਸੀ ਤਾਂ ਉਹ ਟੀਵੀ ਚ ਕ੍ਰਿਕਟ ਦੇਖਦੇ ਸੀ ਪਰ ਹੁਣ ਉਹ ਰਿਟਾਇਰ ਹੋ ਗਏ ਹਨ ਜਿਸ ਕਾਰਨ ਹੁਣ ਉਹ ਲਾਇਵ ਸਟੇਡੀਅਮ ਚ ਆਕੇ ਦੇਖਦੇ ਹਨ।

Leave a Reply

Your email address will not be published. Required fields are marked *