ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸੂਬੇ ਚ ਨਸ਼ੇ ਦੇ ਕਾਰਨ ਕਈ ਨੌਜਵਾਨਾਂ ਦੀ ਮੌਤ ਹੋ ਚੁੱਕੀ ਹੈ ਤੇ ਇਹ ਸਿਲਸਿਲਾ ਲਗਾਤਾਰ ਜਾਰੀ ਵੀ ਹੈ। ਨਸ਼ਾ ਪੰਜਾਬ ਦਾ ਇਕ ਅਜਿਹਾ ਮਾਮਲਾ ਹੈ ਜਿਸ ਕਾਰਨ ਸਰਕਾਰ ਨੂੰ ਇਸ ਕਾਰਨ ਕਾਫੀ ਲਾਹਣਤਾ ਪੈ ਰਹੀਆਂ ਹਨ।
Arrived for the 2nd Inter-State meeting of all the northern states with Chief Minister's of Haryana @mlkhattar, Rajasthan @ashokgehlot51, Himachal Pradesh @jairamthakurbjp & Uttarakhand @tsrawatbjp in Chandigarh to deliberate and plan for elimination of drugs. pic.twitter.com/foRH4jckx2
— Capt.Amarinder Singh (@capt_amarinder) July 25, 2019
ਉੱਥੇ ਹੀ ਨਸ਼ੇ ਦੇ ਇਸ ਗੰਭੀਰ ਮੁੱਦੇ ਨੂੰ ਲੈਕੇ ਚੰਡੀਗੜ੍ਹ ‘ਚ ਮਹਾਮੰਥਨ ਹੋਇਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਨਸ਼ਿਆਂ ਦੇ ਮੁੱਦੇ ਨੂੰ ਲੈਕੇ 7 ਸੁਬਿਆਂ ਦੇ ਮੁੱਖ ਮੰਤਰੀਆਂ ਨੇ ਸਾਂਝੀ ਰਣਨੀਤੀ ਉਲੀਕੀ ਹੈ। ਨਾਲ ਹੀ 7 ਸੂਬਿਆਂ ਵੱਲੋਂ ਇਕ ਸਰਚ ਅਭਿਆਨ ਵੀ ਚਲਾਇਆ ਜਾਵੇਗਾ। ਇਹ ਮਹਾਮੰਥਨ ਪੰਜਾਬ ਦੇ ਸੀਐੱਮ ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਹੋਈ। ਦਸ ਦਈਏ ਕਿ ਇਸ ਮੀਟਿੰਗ ਦੌਰਾਨ ਨਸ਼ਿਆਂ ਦੇ ਮੁੱਦੇ ਤੇ ਚਰਚਾ ਕੀਤੀ ਗਈ।
ਨਾਲ ਹੀ ਉਹਨਾਂ ਵੱਲੋਂ ਨਸ਼ੇ ਤਸਕਰਾਂ ਤੇ ਵੀ ਨਕੇਲ ਕੱਸੀ ਜਾਵੇਗੀ। ਨਾਲ ਹੀ ਕੈਪਟਨ ਅਮਰਿੰਦਰ ਸਿੰਘ ਨੇ ਅੱਤਵਾਦ ਦੇ ਮੁੱਦੇ ਤੇ ਵੀ ਚਿੰੰਤਾ ਪ੍ਰਗਟਾਈ। ਦੱਸਣਯੋਗ ਗੱਲ ਹੈ ਕਿ ਇਸ ਮੀਟਿੰਗ ਚ ਪੰਜਾਬ, ਹਰਿਆਣਾ, ਹਿਮਾਚਲ ਪ੍ਰਦੇਸ਼, ਉਤਰਾਖੰਡ ਦਿੱਲੀ, ਰਾਜਸਥਾਨ ਤੇ ਚੰਡੀਗੜ੍ਹ ਵੱਲੋਂ ਕੀਤੀ ਗਈ।

