LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
anti aging news

Health News : ਖ਼ਰਾਬ ਜੀਵਨ ਸ਼ੈਲੀ, ਖਾਣ-ਪੀਣ ਦੀਆਂ ਗ਼ਲਤ ਆਦਤਾਂ ਅਤੇ ਤਣਾਅ ਭਰੀ ਜ਼ਿੰਦਗੀ ਕਾਰਨ ਸਰੀਰ 'ਚ ਪੌਸ਼ਟਿਕ ਤੱਤ ਦੀ ਕਮੀ ਹੋਣ ਕਾਰਨ ਲੋਕ ਆਪਣੀ ਉਮਰ ਤੋਂ ਜ਼ਿਆਦਾ ਬਜ਼ੁਰਗ ਦਿਸਣ ਲੱਗਦੇ ਹਨ। ਅੱਜ ਕੱਲ੍ਹ ਲੋਕ ਆਪਣੀ ਸਿਹਤ ਦਾ ਧਿਆਨ ਨਹੀਂ ਰੱਖ ਪਾਉਂਦੇ, ਚਮੜੀ ਦੀ ਦੇਖਭਾਲ ਨੂੰ ਤਾਂ ਛੱਡੋ। ਚਮੜੀ ਦੀ ਸਹੀ ਦੇਖਭਾਲ ਨਾ ਕਰਨ ਨਾਲ ਵਿਅਕਤੀ ਦੇ ਚਿਹਰੇ 'ਤੇ ਝੁਰਰੀਆਂ, ਫਾਈਨ ਲਾਈਨਜ਼ ਅਤੇ ਚਮੜੀ ਦਾ ਢਿੱਲਾਪਨ ਵਰਗੇ ਬੁਢਾਪੇ ਦੇ ਲੱਛਣ ਦਿਖਾਈ ਦੇਣ ਲੱਗ ਪੈਂਦੇ ਹਨ। ਤੁਹਾਡੇ ਲਈ ਆਪਣੀ ਖੁਰਾਕ ਦਾ ਧਿਆਨ ਰੱਖਣਾ ਵੀ ਬਹੁਤ ਜ਼ਰੂਰੀ ਹੈ, ਤੁਸੀਂ ਨਾ ਸਿਰਫ ਉਮਰ ਨਾਲ ਸਬੰਧਤ ਲੱਛਣਾਂ ਨੂੰ ਦੂਰ ਕਰ ਸਕਦੇ ਹੋ ਬਲਕਿ ਉਮਰ ਵਧਣ ਦੀ ਪ੍ਰਕਿਰਿਆ ਨੂੰ ਵੀ ਹੌਲੀ ਕਰ ਸਕਦੇ ਹੋ। ਇਸ ਲੇਖ ਵਿਚ ਅਸੀਂ ਤੁਹਾਨੂੰ 3 ਅਜਿਹੇ ਫਲਾਂ ਬਾਰੇ ਦੱਸਾਂਗੇ ਜੋ ਆਪਣੇ ਐਂਟੀ-ਏਜਿੰਗ ਗੁਣਾਂ ਲਈ ਜਾਣੇ ਜਾਂਦੇ ਹਨ। ਐਵੋਕਾਡੋਐਵੋਕਾਡੋ ਫਲਾਂ ਵਿੱਚ ਬਹੁਤ ਸਾਰੇ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਐਵੋਕਾਡੋ ਵਿੱਚ ਫਾਈਬਰ, ਆਇਰਨ, ਕੈਲਸ਼ੀਅਮ, ਕਾਰਬੋਹਾਈਡਰੇਟ, ਊਰਜਾ, ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ, ਵਿਟਾਮਿਨ ਏ, ਬੀ6, ਸੀ, ਈ, ਕੇ, ਥਿਆਮੀਨ, ਕਾਪਰ ਅਤੇ ਜ਼ਿੰਕ ਆਦਿ ਪੌਸ਼ਟਿਕ ਤੱਤ ਪਾਏ ਜਾਂਦੇ ਹਨ। ਇਸਨੂੰ ਪਾਵਰਹਾਊਸ ਸੁਪਰਫੂਡ ਕਿਹਾ ਜਾਂਦਾ ਹੈ, ਕਿਉਂਕਿ ਇਸ ਵਿੱਚ ਸਿਹਤਮੰਦ ਚਰਬੀ ਅਤੇ ਐਂਟੀ-ਆਕਸੀਡੈਂਟ ਹੁੰਦੇ ਹਨ ਜੋ ਬੁਢਾਪੇ ਨੂੰ ਰੋਕਦੇ ਹਨ। ਐਵੋਕਾਡੋ ਤੁਹਾਡੀ ਚਮੜੀ ਨੂੰ ਬਿਹਤਰ ਬਣਾਉਣ ਲਈ ਜਾਣੇ ਜਾਂਦੇ ਹਨ, ਕਿਉਂਕਿ ਇਹ ਐਂਟੀ-ਏਜਿੰਗ ਵਿਸ਼ੇਸ਼ਤਾਵਾਂ ਲਈ ਇੱਕ ਵਧੀਆ ਭੋਜਨ ਵਿਕਲਪ ਹੈ। ਬਲੂ ਬੇਰੀਇਸ ਸੂਚੀ ਵਿੱਚ ਸ਼ਾਮਲ ਬਲੂ ਬੇਰੀ ਫਲ ਐਂਟੀ-ਏਜਿੰਗ ਲਈ ਸਭ ਤੋਂ ਵਧੀਆ ਵਿਕਲਪ ਹੈ। ਇਹ ਇੱਕ ਪੌਸ਼ਟਿਕ ਪਾਵਰਹਾਊਸ ਹੈ, ਜੋ ਕਿ ਐਂਟੀਆਕਸੀਡੈਂਟਸ ਨਾਲ ਭਰਪੂਰ ਹੈ ਜਿਸ ਨੂੰ ਬਾਇਓਫਲਾਵੋਨੋਇਡ ਕਿਹਾ ਜਾਂਦਾ ਹੈ ਜੋ ਧਮਨੀਆਂ ਨੂੰ ਮਜ਼ਬੂਤ​ਕਰਦੇ ਹਨ। ਚਮੜੀ ਨੂੰ ਟਾਈਟ ਰੱਖਦਾ ਹੈ ਅਤੇ ਕੈਂਸਰ ਵਰਗੀਆਂ ਖਤਰਨਾਕ ਬਿਮਾਰੀਆਂ ਦਾ ਖਤਰਾ ਘੱਟ ਕਰਦਾ ਹੈ। ਅਨਾਰਅਨਾਰ ਐਂਟੀ-ਏਜਿੰਗ ਲਈ ਸਭ ਤੋਂ ਵਧੀਆ ਹੈ, ਇਹ ਵਿਟਾਮਿਨ ਸੀ, ਐਂਟੀਆਕਸੀਡੈਂਟ ਅਤੇ ਐਂਟੀ-ਇੰਫਲੇਮੇਟਰੀ ਗੁਣਾਂ ਨਾਲ ਭਰਪੂਰ ਹੁੰਦਾ ਹੈ। ਅਨਾਰ ਪੌਲੀਫੇਨੌਲ ਅਤੇ ਇਲੈਜਿਕ ਐਸਿਡ ਨਾਲ ਭਰਪੂਰ ਹੁੰਦਾ ਹੈ ਜੋ ਚਮੜੀ ਨੂੰ ਸੂਰਜ ਦੀਆਂ ਨੁਕਸਾਨਦੇਹ ਕਿਰਨਾਂ ਤੋਂ ਬਚਾਉਣ ਵਿੱਚ ਮਦਦ ਕਰਦਾ ਹੈ ਅਤੇ ਕੋਲੇਜਨ ਦੇ ਉਤਪਾਦਨ ਨੂੰ ਵਧਾਉਂਦਾ ਹੈ। ਅਨਾਰ ਦਾ ਸੇਵਨ ਕਰਨ ਨਾਲ ਚਿਹਰੇ ਦੀਆਂ ਸਾਰੀਆਂ ਝੁਰੀਆਂ ਦੂਰ ਹੋ ਜਾਣਗੀਆਂ।...

toilet camera

International news : ਇੱਕ ਫਲਾਈਟ ਵਿੱਚ ਬਣੀ ਇੱਕ ਨਾਬਾਲਿਗ ਕੁੜੀ ਦੀ ਅਸ਼ਲੀਲ ਵੀਡੀਓ ਨੇ ਹਲਚਲ ਮਚਾ ਦਿੱਤੀ ਹੈ। ਦੱਸਿਆ ਜਾ ਰਿਹਾ ਹੈ ਕਿ ਜਹਾਜ਼ ਦੇ ਟਾਇਲਟ 'ਚ ਕੈਮਰਾ ਲਗਾਇਆ ਗਿਆ ਸੀ। ਸੰਭਾਵਨਾ ਪ੍ਰਗਟਾਈ ਜਾ ਰਹੀ ਹੈ ਕਿ ਕਈ ਹੋਰ ਔਰਤਾਂ ਅਤੇ ਲੜਕੀਆਂ ਦੀਆਂ ਵੀ ਵੀਡੀਓਜ਼ ਬਣਾਈਆਂ ਜਾ ਸਕਦੀਆਂ ਹਨ।ਇੱਕ ਅਮਰੀਕਨ ਏਅਰਲਾਈਨਜ਼ ਦੇ ਫਲਾਈਟ ਅਟੈਂਡੈਂਟ ਨੂੰ ਵੀਰਵਾਰ ਨੂੰ ਇੱਕ ਹਵਾਈ ਜਹਾਜ਼ ਦੇ ਪਖਾਨੇ ਵਿੱਚ ਇੱਕ 14 ਸਾਲਾ ਕੁੜੀ ਦੀ ਅਸ਼ਲੀਲ ਵੀਡੀਓ ਰਿਕਾਰਡ ਕਰਨ ਦੀ ਕੋਸ਼ਿਸ਼ ਕਰਨ ਲਈ ਦੋਸ਼ੀ ਠਹਿਰਾਇਆ ਗਿਆ ਸੀ। ਪੁਲਿਸ ਨੇ ਦੋਸ਼ ਲਾਇਆ ਕਿ ਸ਼ਾਰਲੋਟ, ਉੱਤਰੀ ਕੈਰੋਲੀਨਾ ਦੇ 36 ਸਾਲਾ ਐਸਟੇਸ ਕਾਰਟਰ ਥੌਮਸਨ ਕੋਲ ਚਾਰ ਹੋਰ ਕੁੜੀਆਂ ਦੇ ਵੀਡੀਓਜ਼ ਵੀ ਮਿਲੇ ਸਨ, ਜਿਨ੍ਹਾਂ ਨੇ ਜਹਾਜ਼ ਦੇ ਟਾਇਲਟ ਦੀ ਵਰਤੋਂ ਕੀਤੀ ਸੀ। ਥੌਮਸਨ ਨੂੰ ਇੱਕ ਬਾਲ ਜਿਨਸੀ ਸ਼ੋਸ਼ਣ ਦੀ ਕੋਸ਼ਿਸ਼ ਅਤੇ ਇੱਕ ਨਾਬਾਲਗ ਦੀਆਂ ਅਸ਼ਲੀਲ ਤਸਵੀਰਾਂ ਰੱਖਣ ਦਾ ਦੋਸ਼ੀ ਠਹਿਰਾਇਆ ਗਿਆ ਹੈ। ਥੌਮਸਨ ਨੂੰ ਜਨਵਰੀ 2024 ਵਿੱਚ ਗ੍ਰਿਫਤਾਰ ਕੀਤਾ ਗਿਆ ਸੀ ਅਤੇ ਉਦੋਂ ਤੋਂ ਹਿਰਾਸਤ ਵਿੱਚ ਹੈ। 14 ਸਾਲਾ ਲੜਕੀ, ਜੋ 2 ਸਤੰਬਰ, 2023 ਨੂੰ ਸ਼ਾਰਲੋਟ ਤੋਂ ਬੋਸਟਨ ਜਾਣ ਵਾਲੀ ਫਲਾਈਟ ਵਿੱਚ ਸਵਾਰ ਸੀ, ਟਾਇਲਟ ਦੀ ਵਰਤੋਂ ਕਰਨਾ ਚਾਹੁੰਦੀ ਸੀ ਪਰ ਕੋਈ ਵਿਅਕਤੀ ਉਸ ਦੀ ਸੀਟ ਦੇ ਨੇੜੇ ਵਾਲੇ ਟਾਇਲਟ ਵਿੱਚ ਸੀ। ਜਾਂਚ ਕਰਤਾਵਾਂ ਅਨੁਸਾਰ ਇਸ ਲਈ ਥੌਮਸਨ ਨੇ ਉਸ ਕੁੜੀ ਨੂੰ ਪਹਿਲੀ ਸ਼੍ਰੇਣੀ ਦੇ ਟਾਇਲਟ ਵਿੱਚ ਜਾਣ ਲਈ ਕਿਹਾ। ਨਾਲਾਬਿਲਗਾ ਦੇ ਟਾਇਲਟ ਜਾਣ ਤੋਂ ਪਹਿਲਾਂ, ਥੌਮਸਨ ਨੇ ਕਥਿਤ ਤੌਰ 'ਤੇ ਉਸ ਨੂੰ ਕਿਹਾ ਕਿ ਉਸ ਨੂੰ ਆਪਣੇ ਹੱਥ ਧੋਣ ਦੀ ਲੋੜ ਹੈ। ਇਸ ਦੌਰਾਨ ਉਸ ਨੇ ਟਾਇਲਟ ਸੀਟ ਦੇ ਹੇਠਾਂ ਗੁਪਤ ਕੈਮਰਾ ਲਾ ਦਿੱਤਾ।ਜਦੋਂ ਲੜਕੀ ਟਾਇਲਟ ਵਿੱਚ ਗਈ ਤਾਂ ਉਸ ਨੇ ਸੀਟ ਕਵਰ ਦੇ ਹੇਠਾਂ ਲਾਲ ਸਟਿੱਕਰ ਦੇਖੇ। ਜਾਂਚਕਰਤਾਵਾਂ ਨੇ ਕਿਹਾ ਕਿ ਥੌਮਸਨ ਨੇ ਵੀਡੀਓ ਰਿਕਾਰਡ ਕਰਨ ਲਈ ਆਪਣੇ ਆਈਫੋਨ ਨੂੰ ਇੱਕ ਸਟਿੱਕਰ ਦੇ ਹੇਠਾਂ ਲੁਕਾਇਆ ਸੀ। ਲੜਕੀ ਨੇ ਆਪਣੇ ਫੋਨ ਤੋਂ ਸਟਿੱਕਰ ਅਤੇ ਲੁਕੇ ਹੋਏ ਆਈਫੋਨ ਦੀਆਂ ਤਸਵੀਰਾਂ ਲਈਆਂ ਅਤੇ ਟਾਇਲਟ ਤੋਂ ਬਾਹਰ ਆ ਗਈ। ਬੱਚਿਆਂ ਦੇ ਜਿਨਸੀ ਸ਼ੋਸ਼ਣ ਦੇ ਦੋਸ਼ੀ ਪਾਏ ਜਾਣ 'ਤੇ 15 ਤੋਂ 30 ਸਾਲ ਦੀ ਕੈਦ ਅਤੇ ਨਾਬਾਲਗ ਦੀਆਂ ਇਤਰਾਜ਼ਯੋਗ ਤਸਵੀਰਾਂ ਰੱਖਣ 'ਤੇ 20 ਸਾਲ ਤੱਕ ਦੀ ਕੈਦ ਦੀ ਵਿਵਸਥਾ ਹੈ। 

hiv news new

ਸੁੰਦਰ ਅਤੇ ਜਵਾਨ ਦਿਸਣ ਲਈ ਹਰ ਕੋਈ ਨਵੀਂ-ਨਵੀਂ ਕੋਸ਼ਿਸ਼ ਕਰਦਾ ਹੈ। ਬਹੁਤ ਸਾਰੇ ਲੋਕ ਆਪਣੇ ਚਿਹਰੇ ਨੂੰ ਸੁੰਦਰ ਅਤੇ ਚਮਕਦਾਰ ਰੱਖਣ ਲਈ ਆਪਣੀ ਜਾਨ ਦਾਅ 'ਤੇ ਲਾਉਣ ਤੋਂ ਨਹੀਂ ਡਰਦੇ। ਸੁੰਦਰਤਾ ਵਧਾਉਣ ਲਈ ਕਈ ਤਰ੍ਹਾਂ ਦੇ ਤਰੀਕੇ ਅਪਣਾਉਂਦੇ ਹਨ। ਇਨ੍ਹੀਂ ਦਿਨੀਂ ਸੈਲੂਨ 'ਚ ਕਈ ਤਰ੍ਹਾਂ ਦੇ ਸਕਿਨ ਕੇਅਰ ਟ੍ਰੀਟਮੈਂਟ ਉਪਲਬਧ ਹਨ, ਜੋ ਖੂਬਸੂਰਤੀ ਨੂੰ ਬਣਾਈ ਰੱਖਣ ਦਾ ਦਾਅਵਾ ਕਰਦੇ ਹਨ। ਹਾਲਾਂਕਿ, ਕੁਝ ਇਲਾਜ ਕੁਝ ਜੋਖਮਾਂ ਨੂੰ ਵੀ ਵਧਾਉਂਦੇ ਹਨ। ਪਿਛਲੇ ਕੁਝ ਦਿਨਾਂ ਤੋਂ ਅਜਿਹੇ ਕਈ ਮਾਮਲੇ ਸੁਣਨ ਨੂੰ ਮਿਲ ਰਹੇ ਹਨ। ਹੁਣ ਇੱਕ ਤਾਜ਼ਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਸਿਹਤ ਅਧਿਕਾਰੀਆਂ ਨੇ ਕਿਹਾ ਹੈ ਕਿ ਅਮਰੀਕਾ ਦੇ ਇੱਕ ਬਿਊਟੀ ਸਪਾ ਵਿੱਚ "ਵੈਮਪਾਇਰ ਫੇਸ਼ੀਅਲ" ਦੌਰਾਨ ਵਰਤੀਆਂ ਗਈਆਂ ਸੂਈਆਂ ਤੋਂ ਤਿੰਨ ਔਰਤਾਂ ਨੂੰ ਐੱਚਆਈਵੀ ਦਾ ਸੰਕਰਮਣ ਹੋਇਆ ਹੈ। ਦੋ ਨੂੰ ਸ਼ੁਰੂਆਤੀ ਪੜਾਵਾਂ ਵਿੱਚ ਐੱਚਆਈਵੀ ਦੀ ਪਛਾਣ ਕੀਤੀ ਗਈ ਸੀ, ਜਦੋਂ ਕਿ ਤੀਜੇ ਵਿਚ ਏਡਜ਼ ਦਾ ਵਿਕਾਸ ਹੋਇਆ ਸੀ। ਅਮਰੀਕਾ ਵਿੱਚ ਆਇਆ ਐੱਚਆਈਵੀ ਦਾ ਕੇਸ ਇਹ ਪਹਿਲੀ ਵਾਰ ਹੈ ਜਦੋਂ ਅਮਰੀਕੀ ਅਧਿਕਾਰੀਆਂ ਨੇ ਗੰਦੇ ਕਾਸਮੈਟਿਕ ਇੰਜੈਕਸ਼ਨਾਂ ਤੋਂ ਬਲੱਡ ਬੋਰਨ ਵਾਇਰਸ ਦੀ ਲਪੇਟ ਵਿਚ ਆਉਣ ਵਾਲੇ ਲੋਕਾਂ ਦੇ ਮਾਮਲੇ ਦਰਜ ਕੀਤੇ ਹਨ। ਕਲੀਨਿਕ ਦੀ ਜਾਂਚ ਵਿੱਚ ਪਾਇਆ ਗਿਆ ਕਿ 40 ਤੋਂ 60 ਸਾਲ ਦੀ ਉਮਰ ਦੀਆਂ ਤਿੰਨ ਔਰਤਾਂ ਨੂੰ ਸਪਾ ਵਿੱਚ "ਮਾੜੀ ਸੰਕਰਮਣ ਨਿਯੰਤਰਣ ਅਭਿਆਸਾਂ" ਕਾਰਨ ਵਾਇਰਸ ਸੰਕਰਮਿਤ ਹੋਣ ਦੀ ਸੰਭਾਵਨਾ ਹੈ। ਰੋਗ ਨਿਯੰਤਰਣ ਅਤੇ ਰੋਕਥਾਮ ਕੇਂਦਰ ਅਤੇ ਨਿਊ ਮੈਕਸੀਕੋ ਦੇ ਸਿਹਤ ਵਿਭਾਗ ਦੇ ਮਾਹਰਾਂ ਦੇ ਅਨੁਸਾਰ ਚਾਰਾਂ ਔਰਤਾਂ ਨੇ ਵੈਮਪਾਇਰ ਫੇਸ਼ੀਅਲ ਕਰਵਾਇਆ ਸੀ ਅਤੇ ਇਸ ਦੇ ਤੁਰੰਤ ਬਾਅਦ ਉਹ ਐੱਚਆਈਵੀ ਸੰਕਰਮਿਤ ਹੋ ਗਈਆਂ। ਕਿਵੇਂ ਫੈਲਦਾ ਹੈ ਇਹ ਵਾਇਰਸ?ਐਚਆਈਵੀ ਕਿਸੇ ਅਣਜੰਮੇ ਬੱਚੇ ਨੂੰ ਮਾਂ ਤੋਂ, ਕਿਸੇ ਸੰਕ੍ਰਮਿਤ ਵਿਅਕਤੀ ਨਾਲ ਅਸੁਰੱਖਿਅਤ ਸੰਭੋਗ ਰਾਹੀਂ ਜਾਂ ਗਰਭ ਅਵਸਥਾ ਦੌਰਾਨ ਸੂਈਆਂ, ਸਰਿੰਜਾਂ ਜਾਂ ਹੋਰ ਟੀਕੇ ਲਗਾਉਣ ਵਾਲੇ ਉਪਕਰਣਾਂ ਦੀ ਵਰਤੋਂ ਕਰ ਕੇ ਵੀ ਸੰਚਾਰਿਤ ਹੋ ਸਕਦਾ ਹੈ।ਬਿਮਾਰੀ ਦਾ ਇਹ ਪੜਾਅ, ਜਿਸ ਨੂੰ ਪੜਾਅ ਇੱਕ HIV ਵੀ ਕਿਹਾ ਜਾਂਦਾ ਹੈ, ਵਾਇਰਸ ਦੇ ਸਰੀਰ ਵਿੱਚ ਦਾਖਲ ਹੋਣ ਤੋਂ ਲਗਪਗ ਦੋ ਤੋਂ ਚਾਰ ਹਫ਼ਤਿਆਂ ਬਾਅਦ ਵਾਪਰਦਾ ਹੈ ਅਤੇ ਫਲੂ ਵਰਗਾ ਮਹਿਸੂਸ ਹੋ ਸਕਦਾ ਹੈ। ਤੀਜੀ ਔਰਤ ਨੂੰ ਫੇਸ਼ੀਅਲ ਤੋਂ ਚਾਰ ਸਾਲ ਬਾਅਦ ਇਸ ਦੇ ਲਛਣ ਨਜ਼ਰ ਆਉਣ ਲੱਗੇ। ਉਸ ਸਮੇਂ ਤੱਕ HIV ਏਡਜ਼ ਵਿੱਚ ਵਿਕਸਿਤ ਹੋ ਚੁੱਕਾ ਸੀ। ਏਡਜ਼ ਹੋਣ ਦਾ ਮਤਲਬ ਹੈ ਕਿ ਤੁਹਾਡੀ ਇਮਿਊਨਿਟੀ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ। 

jalandhar crime

ਜਲੰਧਰ-ਪੰਜਾਬ ਦੇ ਜਲੰਧਰ ਜ਼ਿਲ੍ਹੇ ਵਿਚ ਹੈਵਾਨੀਅਤ ਭਰੀ ਵਾਰਦਾਤ ਸਾਹਮਣੇ ਆਈ ਹੈ। ਜ਼ਿਲ੍ਹੇ ਦੇ ਇਲਾਕੇ ਆਦਮਪੁਰ ਅਧੀਨ ਪੈਂਦੇ ਅਲਾਵਲਪੁਰ ਵਿਚ ਸ਼ਨਿਚਰਵਾਰ ਸਵੇਰੇ ਦਹਿਸ਼ਤ ਫੈਲ ਗਈ, ਜਦੋਂ ਇਥੇ ਇਕ ਸਿਰ ਕੱਟੀ ਲਾਸ਼ ਬਰਾਮਦ ਹੋਈ। ਮ੍ਰਿਤਕ ਦੀ ਪਛਾਣ ਆਦਮਪੁਰ ਦੇ ਰਹਿਣ ਵਾਲੇ ਕੁਲਵਿੰਦਰ ਸਿੰਘ ਉਰਫ਼ ਰਿੰਕਾ ਦੇ ਰੂਪ ਵਿਚ ਹੋਈ ਹੈ।  ਮੁੱਢਲੀ ਜਾਣਕਾਰੀ ਮੁਤਾਬਕ ਆਦਮਪੁਰ ਦੇ ਰਹਿਣ ਵਾਲੇ ਇਕ ਨੌਜਵਾਨ ਨੇ ਪੈਸਿਆਂ ਦੇ ਲੈਣ-ਦੇਣ ਕਰ ਕੇ ਰਿੰਕਾ ਦਾ ਕ.ਤ.ਲ ਕੀਤਾ ਤੇ ਫਿਰ ਉਸ ਦਾ ਸਿਰ ਵੱਢ ਕੇ ਸਿਰ ਨੂੰ ਸਾੜਨ ਮਗਰੋਂ ਲਾਸ਼ ਨੂੰ ਗੰਦੇ ਨਾਲੇ ਵਿਚ ਸੁੱਟ ਦਿੱਤੀ। ਸੂਚਨਾ ਮਿਲਣ ਤੋਂ ਬਾਅਦ ਪੁਲਿਸ ਮੌਕੇ ਉਤੇ ਪਹੁੰਚੀ। ਲਾਸ਼ ਦੀ ਬੁਰੀ ਹਾਲਤ ਵੇਖ ਇਕ ਵਾਰ ਤਾਂ ਪੁਲਿਸ ਮੁਲਾਜ਼ਮ ਵੀ ਹੈਰਾਨ ਰਹਿ ਗਏ। ਪੁਲਿਸ ਨੇ ਲਾ.ਸ਼ ਨੂੰ ਕਬਜ਼ੇ ਵਿਚ ਲੈ ਕੇ ਅਗਲੇਰੀ ਜਾਂਚ ਸ਼ੁਰੂ ਕਰ ਦਿੱਤੀ ਹੈ।   

amritpal news elections

Amritpal Singh News : ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਜੇਲ੍ਹ ਵਿਚ ਬੰਦ ਰਹਿੰਦੇ ਹੋਏ ਵੀ ਲੋਕ ਸਭਾ ਚੋਣ ਲੜੇਗਾ। ਉਸ ਦੀ ਮਾਂ ਬਲਵਿੰਦਰ ਕੌਰ ਨੇ ਅੰਮ੍ਰਿਤਸਰ ਦੇ ਹੈਰੀਟੇਜ ਸਟ੍ਰੀਟ ਉਤੇ ਚਲ ਰਹੇ ਮੋਰਚੇ ਵਿਚ ਇਹ ਗੱਲ ਕਹੀ ਹੈ। ਅੰਮ੍ਰਿਤਪਾਲ ਸਿੰਘ ਦੀ ਮਾਂ ਬਲਵਿੰਦਰ ਕੌਰ ਨੇ ਦੱਸਿਆ ਕਿ ਜੇਲ੍ਹ ਤੋਂ ਇਕੱਲੇ ਹੀ ਚੋਣ ਲੜਨਗੇ। ਉਹ ਕਿਸੇ ਪਾਰਟੀ ਨਾਲ ਨਹੀਂ ਜੁੜਨਗੇ ਤੇ ਆਜ਼ਾਦ ਉਮੀਦਵਾਰ ਵਜੋਂ ਚੋਣ ਲੜਨਗੇ। ਬਲਵਿੰਦਰ ਕੌਰ ਨੇ ਦੱਸਿਆ ਕਿ ਪੰਜਾਬ ਵਿਚ ਨਸ਼ੇ ਦੇ ਮੁੱਦੇ ਨੂੰ ਲੈ ਕੇ ਸ਼ੁਰੂ ਹੋਈ ਜੰਗ ਜਾਰੀ ਰਹੇਗੀ। ਉਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਅੰਮ੍ਰਿਤਪਾਲ ਸਿੰਘ ਚੋਣ ਲੜਨਾ ਨਹੀਂ ਚਾਹੁੰਦਾ ਸੀ ਪਰ ਸੰਗਤ ਨੇ ਉਸ ਨੂੰ ਚੋਣ ਲੜਨ ਲਈ ਕਿਹਾ, ਜਿਸ ਤੋਂ ਬਾਅਦਉਹ ਚੋਣ ਲੜਨ ਲਈ ਮੰਨਿਆ ਹੈ। ਸੰਗਤ ਚਾਹੁੰਦੀ ਹੈ ਕਿ ਅੰਮ੍ਰਿਤਪਾਲ ਸਿੰਘ ਚੋਣ ਲੜੇ ਤੇ ਉਸ ਉਪਰ ਲੱਗੇ NSA  ਦੇ ਦੋਸ਼ਾਂ ਨੂੰ ਖਤਮ ਕਰਵਾਏ। ਉਨ੍ਹਾਂ ਕਿਹਾ ਕਿ ਸੰਗਤ ਦੀ ਮੰਗ ਮੁਤਾਬਕ ਮੌਜੂਦਾ ਹਾਲਾਤ ਨੇ ਸਾਨੂੰ ਆਪਣੀ ਰਣਨੀਤੀ ਬਦਲਣ ਲਈ ਮਜਬੂਰ ਕਰ ਦਿੱਤਾ। ਸਰਕਾਰ ਖਿ਼ਲਾਫ਼ ਆਵਾਜ਼ ਉਠਾਉਣ ਲਈ ਚੋਣਾਂ ਦਾ ਰਸਤਾ ਅਪਣਾਉਣ ਦਾ ਫੈਸਲਾ ਲਿਆ ਗਿਆ ਹੈ।ਚੋਣ ਏਜੰਡੇ ਉਤੇ ਉਨ੍ਹਾਂ ਕਿਹਾ ਕਿ ਇਹ ਸਿੱਖ ਨੌਜਵਾਨਾਂ ਨਾਲ 'ਧੱਕੇਸ਼ਾਹੀ' ਨੂੰ ਰੋਕਣਾ, ਰਾਸ਼ਟਰੀ ਸੁਰੱਖਿਆ ਕਾਨੂੰਨ (NSA) ਨੂੰ ਖਤਮ ਕਰਨ ਤੇ ਬੰਦੀ ਸਿੰਘਾਂ ਦੀ ਰਿਹਾਈ ਉਤੇ ਕੇਂਦਰਿਤ ਹੋਵੇਗਾ।ਅੰਮ੍ਰਿਤਪਾਲ ਸਿੰਘ ਦੇ ਹਮਾਇਤੀਆਂ ਨੇ ਕਿਹਾ ਕਿ ਉਹ ਦੋਸ਼ੀ ਨਹੀਂ ਹਨ, ਵਿਚਾਰ ਅਧੀਨ ਕੈਦੀ ਹਨ। ਇਹ ਉਨ੍ਹਾਂ ਨੂੰ ਚੋਣ ਲੜਨ ਤੋਂ ਨਹੀਂ ਰੋਕਦਾ। ਚੋਣ ਲੜਨਾ ਉਨ੍ਹਾਂ ਦਾ ਸੰਵਿਧਾਨਕ ਅਧਿਕਾਰ ਹੈ। ਇਸ ਲਈ ਉਹ ਜੇਲ੍ਹ ਵਿਚ ਰਹਿੰਦੇ ਹੋਏ ਵੀ ਆਪਣੀ ਨਾਮਜ਼ਦਗੀ ਦਾਖਲ ਕਰ ਸਕਦੇ ਹਨ। ਚੋਣ ਲੜਨ ਲਈ ਮੰਨਣ ਮਗਰੋਂ ਹਮਾਇਤੀਆਂ ਨੇ ਲੱਡੂ ਵੀ ਵੰਡੇ।

politics new new

Aam Adami Party News : ਲੋਕ ਸਭਾ ਚੋਣਾਂ ਨੂੰ ਲੈ ਕੇ ਪੰਜਾਬ ਵਿਚ ਸਿਆਸਤ ਭੱਖੀ ਹੋਈ ਹੈ। ਨਿੱਤ ਆਗੂ ਪਾਰਟੀਆਂ ਬਦਲ ਰਹੇ ਹਨ। ਆਮ ਆਦਮੀ ਪਾਰਟੀ ਨੇ ਮੁੜ ਵਿਰੋਧੀ ਧਿਰਾਂ ਦੇ ਖੇਮੇ ਵਿਚ ਸੰਨ੍ਹ ਲਾਈ ਹੈ। ਭਾਜਪਾ ਤੇ ਅਕਾਲੀ ਦਲ ਦੇ ਵੱਡੇ ਆਗੂ ਪਾਰਟੀ ਵਿਚ ਸ਼ਾਮਲ ਕਰਵਾਏ ਹਨ। ਜਲੰਧਰ ਵਿਚ ਭਾਜਪਾ ਓਬੀਸੀ ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈਂਟੀ ਤੇ ਅਕਾਲੀ ਦਲ ਦੇ ਐਸਸੀ ਵਿੰਗ ਦੇ ਦੋਆਬਾ ਜਨਰਲ ਸਕੱਤਰ ਗੁਰਦਰਸ਼ਨ ਲਾਲ ਆਮ ਆਦਮੀ ਪਾਰਟੀ ਵਿਚ ਸ਼ਾਮਲ ਹੋ ਗਏ ਹਨ। ਇਸ ਬਾਰੇ ਸੋਸ਼ਲ ਮੀਡੀਆ ਉਤੇ AAP Punjab ਪੇਜ਼ ਉਤੇ ਜਾਣਕਾਰੀ ਦਿੰਦਿਆਂ ਫੋਟੋਆਂ ਸਾਂਝੀਆਂ ਕੀਤੀਆਂ ਗਈਆਂ ਹਨ। ਸੋਸ਼ਲ ਮੀਡੀਆ X ਉਤੇ ਕੀਤੀ ਗਈ ਪੋਸਟ ਵਿਚ ਦੱਸਿਆ ਗਿਆ, ' CM @BhagwantMann ਜੀ ਦੀ ਅਗਵਾਈ ‘ਚ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਜੀ ਦੀ ਮੌਜੂਦਗੀ ਦੌਰਾਨ ਭਾਜਪਾ OBC ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈੰਟੀ ਤੇ ਅਕਾਲੀ ਦਲ ਦੇ SC ਵਿੰਗ ਦੇ ਦੋਆਬਾ ਜਨਰਲ ਸਕੱਤਰ ਗੁਰਦਰਸ਼ਨ ਲਾਲ AAP ਦੇ ਪਰਿਵਾਰ ‘ਚ ਹੋਏ ਸ਼ਾਮਿਲ।' AAP ਨੂੰ ਮਿਲਿਆ ਵੱਡਾ ਬਲ਼ CM @BhagwantMann ਜੀ ਦੀ ਅਗਵਾਈ ‘ਚ ਜਲੰਧਰ ਤੋਂ ਪਾਰਟੀ ਉਮੀਦਵਾਰ ਪਵਨ ਕੁਮਾਰ ਟੀਨੂੰ ਜੀ ਦੀ ਮੌਜੂਦਗੀ ਦੌਰਾਨ ਭਾਜਪਾ OBC ਮੋਰਚਾ ਦੇ ਸਕੱਤਰ ਕੁਲਦੀਪ ਸਿੰਘ ਸ਼ੈੰਟੀ ਤੇ ਅਕਾਲੀ ਦਲ ਦੇ SC ਵਿੰਗ ਦੇ ਦੋਆਬਾ ਜਨਰਲ ਸਕੱਤਰ ਗੁਰਦਰਸ਼ਨ ਲਾਲ AAP ਦੇ ਪਰਿਵਾਰ ‘ਚ ਹੋਏ ਸ਼ਾਮਿਲਦੋਨੋਂ ਆਗੂਆਂ ਦਾ ਪਾਰਟੀ ‘ਚ ਸਵਾਗਤ pic.twitter.com/OpeATOqK4U — AAP Punjab (@AAPPunjab) April 27, 2024...

weather 27 04

Punjab Weather Update : ਪੰਜਾਬ ਵਿਚ ਮੌਸਮ ਨੇ ਮੁੜ ਮਿਜਾਜ਼ ਬਦਲ ਲਿਆ। ਬੀਤੇ ਦਿਨੀਂ ਪੰਜਾਬ ਦੇ ਕਈ ਹਿੱਸਿਆਂ ਵਿਚ ਕਾਲੇ ਬੱਦਲ ਛਾ ਗਏ ਤੇ ਕਈ ਥਾਵਾਂ ਉਤੇ ਤੇਜ਼ ਹਨ੍ਹੇਰੀ ਦੇ ਨਾਲ ਮੀਂਹ ਪਿਆ। ਪੰਜਾਬ ਵਿਚ ਮੌਸਮ ਦੇ ਤਬਦੀਲੀ ਦੇ ਨਾਲ ਤੇਜ਼ ਹਵਾਵਾਂ ਵੀ ਚੱਲ ਰਹੀਆਂ ਹਨ। ਲੋਕਾਂ ਨੂੰ ਗਰਮੀ ਤੋਂ ਰਾਹਤ ਜ਼ਰੂਰ ਮਿਲੀ ਪਰ ਕਿਸਾਨਾਂ ਲਈ ਮੁੜ ਮੁਸ਼ਕਲਾਂ ਖੜ੍ਹੀਆਂ ਹੋ ਗਈਆਂ। ਦੱਸ ਦੇਈਏ ਕਿ ਮੌਸਮ ਵਿਭਾਗ ਵੱਲੋਂ ਅਗਲੇ 2 ਦਿਨ ਤਕ ਮੀਂਹ ਦੀ ਸੰਭਾਵਨਾ ਪ੍ਰਗਟਾਈ ਜਾ ਰਹੀ ਹੈ, ਜੋ ਕਿ ਗਰਮੀ ਤੋਂ ਰਾਹਤ ਦੇਵੇਗੀ। ਮੌਸਮ ਵਿਗਿਆਨ ਵਿਭਾਗ ਦੇ ਚੰਡੀਗੜ੍ਹ ਕੇਂਦਰ ਵੱਲੋਂ ਜਾਰੀ ਅੰਕੜਿਆਂ ਮੁਤਾਬਕ ਪੰਜਾਬ ਵਿਚ ਅਗਲੇ 2 ਦਿਨਾਂ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ। ਜਾਣਕਾਰੀ ਮੁਤਾਬਕ ਗਰਮੀ ਤੋਂ ਰਾਹਤ ਦਾ ਇਹ ਸਿਲਸਿਲਾ ਐਤਵਾਰ ਤੱਕ ਜਾਰੀ ਰਹੇਗਾ। 27 ਅਪ੍ਰੈਲ ਲਈ ਔਰੈਂਜ ਅਲਰਟ ਜਾਰੀ ਕੀਤਾ ਗਿਆ ਹੈ ਜਦੋਂ ਕਿ 28 ਅਪ੍ਰੈਲ ਨੂੰ ਯੈਲੋ ਅਲਰਟ ਜਾਰੀ ਕੀਤਾ ਗਿਆ ਹੈ ਜਿਸ ਕਾਰਨ 2 ਦਿਨ ਤੱਕ ਮੀਂਹ ਪੈਣ ਦੀ ਸੰਭਾਵਨਾ ਹੈ। ਬੀਤੇ ਦਿਨ ਤੋਂ ਪਹਿਲਾਂ ਤਾਪਮਾਨ ਦਿਨ-ਬ-ਦਿਨ ਵਧਦਾ ਜਾ ਰਿਹਾ ਸੀ, ਜਿਸ ਕਾਰਨ ਆਮ ਲੋਕ ਗਰਮੀ ਤੋਂ ਤੌਬਾ ਕਰਨ ਲੱਗੇ ਸਨ ਪਰ ਅੱਜ ਜਲੰਧਰ ਦੇ ਨਾਲ-ਨਾਲ ਪੰਜਾਬ ਵਿਚ ਕਈ ਥਾਵਾਂ ਉਤੇ ਮੀਂਹ ਪਿਆ, ਜਿਸ ਨਾਲ ਮੌਸਮ ਸੁਹਾਵਣਾ ਹੋ ਗਿਆ ਤੇ ਗਰਮੀ ਤੋਂ ਰਾਹਤ ਮਿਲਦੀ ਦਿਖ ਰਹੀ ਹੈ ਪਰ ਕਿਸਾਨ ਕਣਕ ਦੀ ਕਟਾਈ ਦੌਰਾਨ ਖਰਾਬ ਹੋਏ ਮੌਸਮ ਨੂੰ ਲੈ ਕੇ ਚਿੰਤਤ ਹਨ।  

accident news new new

ਬਲਜਿੰਦਰ ਸਿੰਘ ਮਹੰਤ, ਪੰਚਕੁਲਾ : ਹਰਿਆਣਾ ਦੇ ਕੈਥਲ 'ਚ ਭਿਆਨਕ ਸੜਕ ਹਾਦਸਾ ਵਾਪਰਿਆ। ਪੁੱਤ ਨੂੰਹ ਨੂੰ ਜਹਾਜ਼ ਚੜ੍ਹਾ ਕੇ ਪਰਤ ਰਹੇ ਪਤੀ-ਪਤਨੀ ਤੇ ਉਨ੍ਹਾਂ ਦੀ ਧੀ ਦੀ ਮੌ.ਤ ਹੋ ਗਈ। ਸ਼ੁੱਕਰਵਾਰ ਦੇਰ ਸ਼ਾਮ ਉਨ੍ਹਾਂ ਦੀ ਕਾਰ ਨੈਸ਼ਨਲ ਹਾਈਵੇ 152 ਡੀ 'ਤੇ ਖੜ੍ਹੇ ਟਰੱਕ ਨਾਲ ਟਕਰਾ ਗਈ। ਉਹ ਖਾਟੂ ਸ਼ਿਆਮ ਧਾਮ ਤੋਂ ਵਾਪਸ ਪੰਚਕੂਲਾ ਜਾ ਰਹੇ ਸਨ। ਮ੍ਰਿਤਕ ਪਰਿਵਾਰ ਪੰਚਕੂਲਾ ਦਾ ਰਹਿਣ ਵਾਲਾ ਸੀ।ਮ੍ਰਿਤਕਾਂ ਵਿੱਚ ਹਰਿਆਣਾ ਪੁਲਿਸ ਦੇ ਸੇਵਾਮੁਕਤ ਸਬ-ਇੰਸਪੈਕਟਰ ਮਨੋਜ ਕੁਮਾਰ (61), ਉਸ ਦੀ ਪਤਨੀ ਉਰਮਿਲ ਦੱਤਾ (57), ਜੋ ਪੰਚਕੂਲਾ ਵਿੱਚ ਹਰਿਆਣਾ ਪੁਲਿਸ ਦੇ ਵਾਇਰਲੈੱਸ ਵਿਭਾਗ ਵਿੱਚ ਸਬ-ਇੰਸਪੈਕਟਰ ਸਨ ਅਤੇ 28 ਸਾਲਾ ਧੀ ਚੇਤਨਾ ਸ਼ਾਮਲ ਹਨ। ਚੇਤਨਾ ਕੁਆਰੀ ਸੀ।ਇਹ ਜੋੜਾ ਅਤੇ ਉਨ੍ਹਾਂ ਦੀ ਧੀ ਪੁੱਤ ਅਤੇ ਨੂੰਹ ਨੂੰ ਵਿਦੇਸ਼ ਜਾਣ ਲਈ ਹਵਾਈ ਅੱਡੇ 'ਤੇ ਛੱਡ ਕੇ ਸਾਲਾਸਰ ਅਤੇ ਖਾਟੂ ਸ਼ਿਆਮ ਦਰਸ਼ਨ ਕਰਨ ਗਏ ਸਨ। ਇਸ ਦੌਰਾਨ ਜਦੋਂ ਉਹ ਕੈਥਲ ਦੇ ਪਿੰਡ ਮੋਹਨਾ ਕੋਲ ਪਹੁੰਚੇ ਤਾਂ ਉਨ੍ਹਾਂ ਦੀ ਕਾਰ ਸੜਕ ਕਿਨਾਰੇ ਖੜ੍ਹੇ ਸਕਰੈਪ ਨਾਲ ਭਰੇ ਟਰੱਕ ਨਾਲ ਟਕਰਾ ਗਈ। ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ।ਪੁੰਡਰੀ ਥਾਣੇ ਦੇ ਐਸਐਚਓ ਰਾਜਕੁਮਾਰ ਨੇ ਦੱਸਿਆ ਕਿ ਉਨ੍ਹਾਂ ਨੂੰ ਸ਼ਾਮ ਕਰੀਬ ਸੱਤ ਵਜੇ ਹਾਦਸੇ ਦੀ ਸੂਚਨਾ ਮਿਲੀ ਸੀ। ਇਸ ਸੂਚਨਾ ਤੋਂ ਬਾਅਦ ਉਹ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚੇ। ਇਸ ਕਾਰ ਵਿੱਚ ਸਿਰਫ਼ 3 ਲੋਕ ਹੀ ਸਨ।

river new

ਸ੍ਰੀ ਕੀਰਤਪੁਰ ਸਾਹਿਬ ਦੇ ਨੇੜਲੇ ਪਿੰਡ ਫਤਿਹਪੁਰ ਬੁੰਗਾ ਸਾਹਿਬ ‘ਚ ਸ਼ੁੱਕਰਵਾਰ ਰਾਤ ਕਰੀਬ 12 ਵਜੇ ਸਾਲੇ ਨੂੰ ਬਚਾਉਂਦਿਆਂ ਜੀਜਾ ਵੀ ਮੌ.ਤ ਦੇ ਮੂੰਹ ਵਿਚ ਜਾ ਪਿਆ। ਇੱਥੇ ਦੋਵਾਂ ਨਾਲ ਅਜਿਹਾ ਭਾਣਾ ਵਰਤਿਆ ਕਿ ਉਨ੍ਹਾਂ ਦੀ ਮੌ.ਤ ਹੋ ਗਈ।ਜਾਣਕਾਰੀ ਮੁਤਾਬਕ ਸ਼ੁੱਕਰਵਾਰ ਰਾਤ ਨੂੰ ਪਿੰਡ ‘ਚ ਧਾਰਮਿਕ ਪ੍ਰੋਗਰਾਮ ਸੀ, ਜਿਸ ਲਈ ਦੂਰ-ਦੂਰ ਤੋਂ ਲੋਕ ਆਏ ਹੋਏ ਸਨ। ਪਿੰਡ ਦੇ ਕੋਲ ਭਾਖੜਾ ਨਹਿਰ ਵਹਿ ਰਹੀ ਸੀ, ਜਿਸ ‘ਚ ਤਿੰਨ ਰਿਸ਼ਤੇਦਾਰ ਨਹਾਉਣ ਆਏ ਸਨ, ਜਿਸ ਤੋਂ ਬਾਅਦ ਨਹਾਉਂਦੇ ਸਮੇਂ ਇਕ ਨੌਜਵਾਨ ਆਪਣਾ ਸੰਤੁਲਨ ਗੁਆ ਬੈਠਾ ਅਤੇ ਉਸ ਨੂੰ ਬਚਾਉਣ ਲਈ ਉਸ ਦੇ ਜੀਜਾ ਵਿੱਕੀ ਨੇ ਵੀ ਛਾਲ ਮਾਰ ਦਿੱਤੀ ਤੇ ਡੁੱਬ ਗਿਆ।ਹਨੀਫ ਮੁਹੰਮਦ ਉਰਫ ਵਿੱਕੀ ਢਿਲਵਾਂ ਜਲੰਧਰ ਦਾ ਰਹਿਣ ਵਾਲਾ ਹੈ, ਉਸ ਦੇ ਦੋ ਬੱਚੇ ਹਨ। ਕੁਝ ਸਮਾਂ ਪਹਿਲਾਂ ਦਿਲਸ਼ਾਦ ਮੁਹੰਮਦ ਦਾ ਵਿਆਹ ਹੋਇਆ ਸੀ।

gurcharan singh lost

ਮੁੰਬਈ- ਮਸ਼ਹੂਰ ਐਕਟਰ ਤੇ ‘ਤਾਰਕ ਮਹਿਤਾ ਕਾ ਉਲਟਾ ਚਸ਼ਮਾ’ ਦੇ ਪੁਰਾਣੇ 'ਸੋਢੀ' ਗੁਰਚਰਨ ਸਿੰਘ ਲਾਪਤਾ ਹਨ। ਉਹ ਦਿੱਲੀ ਤੋਂ ਮੁੰਬਈ ਜਾਣ ਲਈ ਨਿਕਲੇ ਸਨ ਪਰ ਮੁੰਬਈ ਨਹੀਂ ਪਹੁੰਚੇ। ਕੁਝ ਦਿਨ ਪਹਿਲਾਂ ਉਹ ਮੁੰਬਈ ਤੋਂ ਦਿੱਲੀ ਆਪਣੇ ਪਿਤਾ ਦਾ ਜਨਮ ਦਿਨ ਮਨਾਉਣ ਆਏ ਸਨ। ਇਸ ਤੋਂ ਬਾਅਦ ਉਹ 22 ਅਪ੍ਰੈਲ ਨੂੰ ਵਾਪਸ ਮੁੰਬਈ ਜਾਣ ਲਈ ਰਵਾਨਾ ਹੋਏ ਪਰ ਨਾ ਤਾਂ ਉਹ ਮੁੰਬਈ ਪਹੁੰਚੇ ਅਤੇ ਨਾ ਹੀ ਆਪਣੇ ਘਰ ਪਰਤੇ। ਅਜਿਹੇ ’ਚ ਉਹ ਕਿੱਥੇ ਹਨ, ਇਸ ਸਬੰਧੀ ਪਰਿਵਾਰ ਨੂੰ ਕੋਈ ਜਾਣਕਾਰੀ ਨਹੀਂ ਹੈ।ਗੁਰਚਰਨ ਦੇ ਕਰੀਬੀ ਦੋਸਤ ਐੱਮਐੱਸ ਸੋਨੀ ਨੇ ਕਿਹਾ ਕਿ ਉਨ੍ਹਾਂ ਦੇ ਮਾਪੇ ਚਿੰਤਤ ਹਨ ਤੇ ਦਿੱਲੀ ਵਿਚ ਰਿਪੋਰਟ ਦਰਜ ਕਰਵਾਈ ਗਈ ਹੈ। ਗੁਰਚਰਨ ਸਿੰਘ ਦੀ ਸਿਹਤ ਵੀ ਪਿਛਲੇ ਕੁਝ ਦਿਨਾਂ ਤੋਂ ਠੀਕ ਨਹੀਂ ਸੀ। ਉਨ੍ਹਾਂ ਕਿਹਾ ਕਿ ਦਿੱਲੀ ਛੱਡਣ ਤੋਂ ਪਹਿਲਾਂ, ਉਨ੍ਹਾਂ ਦਾ ਬਲੱਡ ਪ੍ਰੈਸ਼ਰ ਹਾਈ ਸੀ ਤੇ ਕੁਝ ਟੈਸਟ ਵੀ ਕੀਤੇ ਗਏ ਸਨ। 24 ਅਪ੍ਰੈਲ ਤੋਂ ਉਨ੍ਹਾਂ ਦਾ ਫ਼ੋਨ ਵੀ ਬੰਦ ਆ ਰਿਹਾ ਹੈ।ਜੇਡੀ ਮਜੀਠੀਆ ਨੇ ਦੱਸਿਆ ਕਿ ਜਦੋਂ ਉਨ੍ਹਾਂ ਤੇ ਭਗਤੀ ਨੇ ਇਸ ਬਾਰੇ ਏਅਰਪੋਰਟ ਅਥਾਰਟੀ ਤੋਂ ਪੁੱਛਗਿੱਛ ਕੀਤੀ ਤਾਂ ਉਨ੍ਹਾਂ ਨੂੰ ਪਤਾ ਲੱਗਾ ਕਿ ਗੁਰਚਰਨ ਸਿੰਘ ਫਲਾਈਟ ਵਿੱਚ ਸਵਾਰ ਨਹੀਂ ਹੋਏ ਸਨ ਪਰ ਜੇਡੀ ਮਜੀਠੀਆ ਅਨੁਸਾਰ, ਫਲਾਈਟ ਵਿੱਚ ਸਵਾਰ ਹੋਣ ਤੋਂ ਪਹਿਲਾਂ, ਗੁਰੂਚਰਨ ਸਿੰਘ ਨੇ ਭਗਤੀ ਸੋਨੀ ਨੂੰ ਸੁਨੇਹਾ ਦਿੱਤਾ ਸੀ ਕਿ ਉਹ ਬੋਰਡਿੰਗ ਪ੍ਰਕਿਰਿਆ ਸ਼ੁਰੂ ਕਰਨ ਵਾਲੇ ਹਨ।