ਜਾਣੋਂ ਕੀ ਸੀ ਧਾਰਾ 370 ਤੇ 35 ਏ ਤਹਿਤ ਵਿਸ਼ੇਸ਼ ਅਧਿਕਾਰ ?

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਾਣੋਂ ਕੀ ਸੀ ਧਾਰਾ 35 ਏ ਤਹਿਤ ਵਿਸ਼ੇਸ਼ ਅਧਿਕਾਰ ? ਧਾਰਾ 35 ਏ ਤਹਿਤ ਜੰਮੂ ਕਸ਼ਮੀਰ ਦੇ ਮੂਲ ਵਸਨੀਕਾਂ ਨੂੰ ਵਿਸ਼ੇਸ਼ ਅਧਿਕਾਰ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਜਾਣੋਂ ਕੀ ਸੀ ਧਾਰਾ 35 ਏ ਤਹਿਤ ਵਿਸ਼ੇਸ਼ ਅਧਿਕਾਰ ?

  • ਧਾਰਾ 35 ਏ ਤਹਿਤ ਜੰਮੂ ਕਸ਼ਮੀਰ ਦੇ ਮੂਲ ਵਸਨੀਕਾਂ ਨੂੰ ਵਿਸ਼ੇਸ਼ ਅਧਿਕਾਰ ਮਿਲੇ ਸਨ
  • ਜੰਮੂ ਕਸ਼ਮੀਰ ਦੇ ਸਥਾਈ ਵਾਸੀ ਤੋਂ ਬਿਨਾਂ ਕੋਈ ਹੋਰ ਇੱਥੇ ਜਮੀਨ ਨਹੀਂ ਖਰੀਦ ਸਕਦਾ ਸੀ।
  • ਸਥਾਈ ਵਾਸੀਆਂ ਤੋਂ ਬਿਨ੍ਹਾਂ ਹੋਰ ਕਿਸੇ ਨੂੰ ਵੀ ਜੰਮੂ ਕਸ਼ਮੀਰ ਦੇ ਕਾਲਜਾਂ ‘ਚ ਦਾਖਿਲਾ ਨਹੀਂ ਮਿਲਦਾ ਸੀ
  • ਨਾ ਹੀ ਸੂਬਾ ਸਰਕਾਰ ਵੱਲੋਂ ਦਿੱਤੀ ਕੋਈ ਸਹਾਇਤਾ ਰਾਸ਼ੀ ਮਿਲਦੀ ਸੀ।
  • ਸਥਾਈ ਵਾਸੀ ਉਸ ਨੂੰ ਹੀ ਮੰਨਿਆ ਜਾਂਦਾ ਸੀ ਜਿਹੜਾ ਵਾਸੀ 1911 ਜਾਂ ਉਸ ਤੋਂ ਪਹਿਲਾ ਪੈਦਾ ਹੋਇਆ ਸੀ।
  • ਇਕ ਹੋਰ ਵਿਵਸਥਾ ਅਨੁਸਾਰ 1946 ਤੋਂ 10 ਸਾਲ ਪਹਿਲਾ ਪੈਦਾ ਹੋਇਆ ਨੂੰ ਵੀ ਸਥਾਈ ਵਾਸੀ ਮੰਨਿਆ ਜਾਂਦਾ ਸੀ
  • ਸਾਲ 2014 ਚ ਇਸ ਕਾਨੂੰਨ ਨੂੰ ਚੁਣੌਤੀ ਦਿੱਤੀ ਸੀ।
  • ਭਾਰਤ ਦੇ 29 ਸੂਬਿਆਂ ਚੋਂ 28 ‘ਚ ਭਾਰਤ ਸਰਕਾਰ ਦਾ ਕਾਨੂੰਨ ਲਾਗੂ ਹੁੰਦਾ ਸੀ।
  • ਸਿਰਫ ਜੰਮੂ ਕਸ਼ਮੀਰ ਹੀ ਅਜਿਹਾ ਸੂਬਾ ਹੈ ਜਿੱਥੇ ਭਾਰਤ ਸਰਕਾਰ ਦਾ ਬਣਿਆ ਕਾਨੂੰਨ ਲਾਗੂ ਨਹੀਂ ਹੁੰਦਾ ਸੀ
  • ਇਸ ਦਾ ਕਾਰਨ ਹੈ ਕਿ ਜੰਮੂ ਕਸ਼ਮੀਰ ਚ ਧਾਰਾ 370 ਲੱਗੀ ਹੋਈ ਸੀ
  • 1927 ਤੋਂ 1932 ਤੱਕ ਮਹਾਰਾਜਾ ਹਰੀ ਸਿੰਘ ਜੰਮੂ ਕਸ਼ਮੀਰ ਦੇ ਰਾਜਾ ਰਹੇ
  • ਮਹਾਰਾਜਾ ਹਰੀ ਸਿੰਘ ਨੇ ਕਾਨੂੰਨ ਬਣਾਇਆ ਕਿ ਸੂਬੇ ਦੇ ਮਾਮਲਿਆਂ ਦਾ ਕੋਈ ਵੀ ਕਾਨੂੰਨ ਰਾਜਿਆਂ ਦੁਆਰਾ ਬਣਾਇਆ ਜਾਵੇਗਾ।

https://www.facebook.com/LivingIndiaNewschannel/videos/632365350619026/

  • 1947 ਚ ਸੂਬੇ ਦੀ ਵਾਗਡੋਰ ਮਹਾਰਾਜਾ ਰਹੀ ਸਿੰਘ ਤੋਂ ਸ਼ੇਖ ਅਬਦੁੱਲਾ ਨੇ ਲੈ ਲਈ
  • 1949 ਚ ਸ਼ੇਖ ਅਬਦੁੱਲਾ ਨੇ ਧਾਰਾ 370 ਪਾਸ ਕਰਵਾਈ
  • ਧਾਰਾ 370 ਤਹਿਤ ਸੂਬਾ ਕਾਫੀ ਪੱਖਾਂ ਤੋਂ ਆਜ਼ਾਦ ਸੀ ਪਰ ਸਿਰਫ ਤਿੰਨ ਮਾਮਲਿਆਂ ਚ ਆਜ਼ਾਦ ਨਹੀਂ ਸੀ।
  • ਉਹ ਤਿੰਨ ਮਾਮਲੇ ਸਨ ਰੱਖਿਆ, ਵਿਦੇਸ਼ੀ ਮਾਮਲਿਆਂ ਤੇ ਦੂਜੇ ਦੇਸ਼ਾ ਨਾਲ ਸਮਝੌਤੇ
  • ਜੰਮੂ ਕਸ਼ਮੀਰ ਦੇ ਨਾਗਰਿਕਾਂ ਕੋਲ ਧਾਰਾ 370 ਦੀ ਵਜ੍ਹਾ ਨਾਲ ਸੀ ਦੋਹਰੀ ਨਾਗਰਿਕਤਾ
  • ਆਰਟਿਕਲ 370 ਦੀ ਵਜ੍ਹਾ ਨਾਲ ਜੰਮੂ ਕਸ਼ਮੀਰ ਚ ਅਲੱਗ ਝੰਡਾ ਤੇ ਅਲੱਗ ਸੰਵਿਧਾਨ ਚੱਲਦਾ ਸੀ, ਜੋ ਹੁਣ ਖਤਮ ਕਰ ਦਿੱਤਾ ਗਿਆ ਹੈ
  • ਇਸ ਨਾਲ ਇੱਥ ਵਿਧਾਨਸਭਾ ਦਾ ਕਾਰਜਕਾਲ 6 ਸਾਲ ਦਾ ਹੁੰਦਾ ਸੀ
  • ਜਦਕਿ ਦੇਸ਼ਭਰ ਦੇ ਸੂਬਿਆਂ ਚ ਇਹ 5 ਸਾਲ ਦਾ ਹੁੰਦਾ ਹੈਠ
  • ਆਰਟਿਕਲ 370 ਦੀ ਵਜ੍ਹਾ ਨਾਲ ਸੰਸਦ ਦੇ ਕੋਲ ਜੰਮੂ ਕਸ਼ਮੀਰ ਨੂੰ ਲੈਕੇ ਕਾਨੂੰਨ ਬਣਾਉਣ ਦੇ ਅਧਿਕਾਰ ਸੀਮਿਤ ਸਨ
  • ਸੰਸਦ ਚ ਮਨਜੂਰ ਕਾਨੂੰਨ ਜੰਮੂ ਕਸ਼ਮੀਰ ਵਿੱਚ ਲਾਗੂ ਨਹੀਂ ਹੁੰਦੇ ਸੀ।
  • ਯਾਨੀ ਕਿ ਨਾ ਤਾਂ ਸਿੱਖਿਆ ਦਾ ਅਧਿਕਾਰ, ਨਾ ਸੂਚਨਾ ਦਾ ਅਧਿਕਾਰ, ਨਾ ਘੱਟੋ ਘੱਟ ਤਨਖਾਹ ਦਾ ਕਾਨੂੰਨ ਤੇ ਨਾ ਕੇਂਦਰ ਦਾ ਰਾਖਵਾਂਕਰਨ ਕਾਨੂੰਨ ਲਾਗੂ ਹੁੰਦਾ ਸੀ

 

 

Leave a Reply

Your email address will not be published. Required fields are marked *