ਅਮਰੀਕਾ ਵਿਚ ਕੋਰੋਨਾ ਦਾ ਕਹਿਰ, ਇਕ ਦਿਨ ਵਿਚ ਹੀ ਹੋਈਆਂ 2100 ਤੋਂ ਵੱਧ ਮੌਤਾਂ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨਾਲ ਜਿੱਥੇ ਇਕ ਪਾਸੇ ਪੂਰੀ ਦੁਨੀਆ ਦੇ ਦੇਸ਼ ਪ੍ਰਭਾਵਿਤ ਹੋਏ ਹਨ ਉੱਥੇ ਹੀ ਇਸ ਮਹਾਮਾਰੀ ਨੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਤੋਂ ਸ਼ੁਰੂ ਹੋਏ ਕੋਰੋਨਾ ਵਾਇਰਸ ਨਾਲ ਜਿੱਥੇ ਇਕ ਪਾਸੇ ਪੂਰੀ ਦੁਨੀਆ ਦੇ ਦੇਸ਼ ਪ੍ਰਭਾਵਿਤ ਹੋਏ ਹਨ ਉੱਥੇ ਹੀ ਇਸ ਮਹਾਮਾਰੀ ਨੇ ਸੱਭ ਤੋਂ ਜਿਆਦਾ ਤਬਾਹੀ ਅਮਰੀਕਾ ਵਿਚ ਮਚਾਈ ਹੋਈ ਹੈ।ਬੀਤੇ ਦਿਨ ਸੰਯੁਕਤ ਰਾਜ ਅਮਰੀਕਾ ਵਿਚ 2100 ਤੋਂ ਵੱਧ ਕੋਰੋਨਾ ਪੀੜਤਾਂ ਦੀ ਜਾਨਾਂ ਚੱਲੀਆਂ ਗਈਆਂ ਹਨ ਜੋ ਕਿ ਮਰਨ ਵਾਲਿਆਂ ਦਾ ਹੁਣ ਤੱਕ ਦਾ ਸੱਭ ਤੋਂ ਵੱਡਾ ਅੰਕੜਾ ਹੈ। ਇਸ ਦੇ ਨਾਲ ਹੀ ਪੂਰੀ ਦੁਨੀਆ ਵਿਚ ਕੋਰੋਨਾ ਨਾਲ ਮਰਨ ਵਾਲਿਆਂ ਦੀ ਗਿਣਤੀ 1 ਲੱਖ ਨੂੰ ਪਾਰ ਕਰ ਚੁੱਕੀ ਹੈ।

ਜਾਣਕਾਰੀ ਅਨੁਸਾਰ ਅਮਰੀਕਾ ਵਿਚ ਪਿਛਲੇ 24 ਘੰਟਿਆਂ ਦੌਰਾਨ 2108 ਕੋਰੋਨਾ ਪੀੜਤਾਂ ਦੀ ਮੌਤ ਹੋਈ ਹੈ ਜਿਸ ਨਾਲ ਮਰਨ ਵਾਲਿਆਂ ਦੀ ਗਿਣਤੀ ਵੱਧ ਕੇ 18,747 ਹੋ ਗਈ ਹੈ ਉੱਥੇ ਕੋਰੋਨਾ ਪੀੜਤ ਦੀ ਸੰਖਿਆਂ ਵੀ 5 ਲੱਖ ਨੂੰ ਪਾਰ ਕਰਕੇ 502,876 ਹੋ ਗਈ ਹੈ। ਜੇਕਰ ਦੁਨੀਆ ਭਰ ਵਿਚ ਕੋਰੋਨਾ ਦੇ ਮਾਮਲਿਆਂ ਦੀ ਗੱਲ ਕੀਤੀ ਜਾਵੇ ਤਾਂ ਵਰਲਓ ਮੀਟਰ ਦੁਆਰਾ ਜਾਰੀ ਅੰਕੜਿਆਂ ਅਨੁਸਾਰ ਪੂਰੇ ਵਿਸ਼ਵ ਵਿਚੋਂ ਕੋਰੋਨਾ ਦੇ ਮਾਮਲੇ ਵੱਧ ਕੇ 1,700,007 ਹੋ ਗਏ ਹਨ ਜਦਕਿ ਮਰਨ ਵਾਲਿਆਂ ਦੀ ਗਿਣਤੀ 102,751 ਹੋ ਗਈ ਹੈ। ਉੱਥੇ ਹੀ ਠੀਕ ਹੋਣ ਵਾਲੇ ਮਰੀਜਾਂ ਦੀ ਸੰਖਿਆ ਵੀ 376,529 ਹੋ ਗਈ ਹੈ। ਅਮਰੀਕਾਂ ਤੋਂ ਬਾਅਦ ਸਪੇਨ, ਇਟਲੀ, ਫਰਾਂਸ, ਜਰਮਨੀ,ਚੀਨ,ਯੂਕੇ, ਈਰਾਨ ਅਤੇ ਤੁਰਕੀ ਵਿਚ ਵੀ ਕੋਰੋਨਾ ਮਰੀਜ਼ਾਂ ਦੇ ਕੇਸਾਂ ਅਤੇ ਮੌਤਾਂ ਵਿਚ ਵਾਧਾ ਹੋਇਆ ਹੈ।

ਹੁਣ ਤੱਕ ਕਿੱਥੋਂ-ਕਿੰਨੇ ਕੇਸ ਅਤੇ ਮੌਤਾਂ ਆਈਆਂ ਸਾਹਮਣੇ

ਸਪੇਨ- ਕੁੱਲ ਕੇਸ-158,273, ਮੌਤਾਂ-16,081

ਇਟਲੀ-ਕੁੱਲ ਕੇਸ -147,577, ਮੌਤਾਂ-18,849

ਫਰਾਂਸ- ਕੁੱਲ ਕੇਸ-124,869, ਮੌਤਾਂ-13,197

ਜਰਮਨੀ- ਕੁੱਲ ਕੇਸ-122,171, ਮੌਤਾਂ-2,736

ਚੀਨ-ਕੁੱਲ ਕੇਸ-81,953, ਮੌਤਾਂ-3,339

ਯੂਕੇ- ਕੁੱਲ ਕੇਸ-73,758, ਮੌਤਾਂ-8,958

ਈਰਾਨ-ਕੁੱਲ ਕੇਸ-68,192, ਮੌਤਾਂ-4,232

ਤੁਰਕੀ-ਕੁੱਲ ਕੇਸ-47,029, ਮੌਤਾਂ-1,006

Leave a Reply

Your email address will not be published. Required fields are marked *