ਕੋਰੋਨਾ ਨਾਲ ਨਜਿੱਠਣ ਵਾਲੇ ਡਾਕਟਰ-ਨਰਸਾਂ ਤੋਂ ਲੈ ਕੇ ਪੂਰੇ ਪ੍ਰਸ਼ਾਸਨ ਦਾ ਆਮਿਰ ਖਾਨ ਨੇ ਕੀਤਾ ਸ਼ੁਕਰੀਆ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਦੇ ਦੇਸ਼ਾਂ ਸਮੇਤ ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਦੇ ਨਾਲ ਅਸਲੀ ਲੜਾਈ ਡਾਕਟਰਾ-ਨਰਸਾਂ ਸਮੇਤ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਦੇ ਦੇਸ਼ਾਂ ਸਮੇਤ ਭਾਰਤ ਵਿਚ ਕੋਰੋਨਾ ਵਾਇਰਸ ਦਾ ਪ੍ਰਕੋਪ ਲਗਾਤਾਰ ਜਾਰੀ ਹੈ। ਕੋਰੋਨਾ ਵਾਇਰਸ ਦੇ ਨਾਲ ਅਸਲੀ ਲੜਾਈ ਡਾਕਟਰਾ-ਨਰਸਾਂ ਸਮੇਤ ਪੂਰੇ ਜਿਲ੍ਹਾ ਅਤੇ ਪੁਲਿਸ ਪ੍ਰਸ਼ਾਸਨ ਦੁਆਰਾ ਲੜੀ ਜਾ ਰਹੀ ਹੈ ਜਿਸ ਨੂੰ ਲੈ ਕੇ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਆਮਿਰ ਖਾਨ ਨੇ ਸੋਸ਼ਲ ਮੀਡੀਆ ਉੱਤੇ ਇਕ ਪੋਸ਼ਟ ਸ਼ੇਅਰ ਕਰਦੇ ਉਨ੍ਹਾਂ ਦਾ ਸ਼ੁਕਰੀਆ ਕੀਤਾ ਹੈ।

https://twitter.com/aamir_khan/status/1248673797370044418?ref_src=twsrc%5Etfw%7Ctwcamp%5Etweetembed%7Ctwterm%5E1248673797370044418&ref_url=https%3A%2F%2Fwww.indiatv.in%2Fentertainment%2Fbollywood-aamir-khan-thanks-doctors-police-nurses-for-work-in-coronavirus-lockdown-702283

ਆਮਿਰ ਖਾਨ ਨੇ ਇਕ ਟਵੀਟ ਕਰਦੇ ਹੋਏ ਲਿਖਿਆ ਕਿ ਇਸ ਵੇਲੇ ਡਾਕਟਰ,ਨਰਸ, ਹਸਪਤਾਲ ਦੇ ਕਰਮਚਾਰੀ, ਮਹਾਰਾਸ਼ਟਰ ਪੁਲਿਸ, ਮਹਾਰਾਸ਼ਟਰ ਪ੍ਰਸ਼ਾਸਨ, ਬੀਐਮਸੀ ਅਤੇ ਜਰੂਰੀ ਸੇਵਾਵਾਂ ਵਿਚ ਲੱਗੇ ਸਾਰੇ ਕਰਮਚਾਰੀਆਂ ਦੀ ਦੇਸ਼ ਭਰ ਵਿਚ ਕੰਮ ਕਰਨ ਦੇ ਲਈ ਸਹਾਰਨਾ ਕੀਤੀ ਜਾਣੀ ਚਾਹੀਦੀ ਹੈ। ਇਸ ਸਮੇਂ ਵਿਚ ਪੂਰਾ ਦੇਸ਼ ਮਾਈਨੇ ਰੱਖਦਾ ਹੈ। ਸ਼ੁਕਰੀਆ। ਇੰਨਾ ਹੀ ਨਹੀਂ ਆਮਿਰ ਖਾਨ ਪਿਛਲੇ ਦਿਨਾਂ ਵਿਚ ਕੋਰੋਨਾ ਨਾਲ ਨਜਿੱਠਣ ਲਈ ਮਦਦ ਵਾਸਤੇ ਆਪਣਾ ਯੋਗਦਾਨ ਵੀ ਦੇ ਚੁੱਕੇ ਹਨ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਆਮਿਰ ਖਾਨ ਨੇ ਪੀਐਮ ਕੇਅਰ ਫੰਡ, ਮੁੱਖ ਮੰਤਰੀ ਰਾਹਤ ਫੰਡ ਮਹਾਰਾਸ਼ਟਰ ਤੋਂ ਇਲਾਵਾ ਕਈ ਐਨਜੀਓ ਨੂੰ ਵੀ ਪੈਸੇ ਦਾਨ ਕੀਤੇ ਹਨ। ਇਸ ਦੇ ਨਾਲ ਹੀ ਆਮਿਰ ਖਾਨ ਨੇ ਆਪਣੇ ਆਉਣ ਵਾਲੀ ਫਿਲਮ ਲਾਲ ਸਿੰਘ ਚੱਡਾ ਦੀ ਸ਼ੂਟਿੰਗ ਵਿਚ ਲੱਗੇ ਦਿਹਾੜੀ ਮਜ਼ਦੂਰਾਂ ਦੀ ਵੀ ਮਦਦ ਕੀਤੀ ਹੈ। ਰਿਪੋਰਟਾਂ ਮੁਤਾਬਕ ਆਮਿਰ ਖਾਨ ਨੇ ਇਸ ਯੋਗਦਾਨ ਨੂੰ ਜਨਤਕ ਨਾ ਕਰਨ ਦਾ ਫ਼ੈਸਲਾ ਕੀਤਾ ਸੀ।  ਜ਼ਿਕਰਯੋਗ ਹੈ ਕਿ ਹੁਣ ਤੱਕ ਹੁਣ ਤੱਕ ਸਾਹਰੁਖਾਨ ਖਾਨ, ਪ੍ਰਿੰਅਕਾ ਚੋਪੜਾ, ਆਲੀਆ ਭੱਟ, ਵਿਰਾਟ ਕੋਹਲੀ, ਅਨੁਸ਼ਕਾ ਸ਼ਰਮਾ, ਵਰੁਣ ਧਵਨ, ਗੌਤਮ ਗੰਭੀਰ ਅਤੇ ਅਕਸ਼ੈ ਕੁਮਾਰ ਸਮੇਤ ਕਈਂ ਵੱਡੀਆਂ ਹਸਤੀਆਂ ਨੇ ਪੀਐਮ ਕੇਅਰ ਫੰਡ ਵਿਚ ਆਪਣਾ ਯੋਗਦਾਨ ਦਿੱਤਾ ਹੈ।

Leave a Reply

Your email address will not be published. Required fields are marked *