LIVE TV
. . .
Punjab Chandigarh National Entertainment Sports Other News Photo Gallery Video Gallery Web Stories International News Hindi News Health Technology Business

404

Page Not Found

Your search did not match any documents

Latest News
sirsa bus accident new

 ਬਰਨਾਲਾ ਤੋਂ ਡੇਰਾ ਸਿਰਸਾ ਸਤਿਸੰਗ ਲਈ ਜਾ ਰਹੀ ਸ਼ਰਧਾਲੂਆਂ ਦੀ  ਬੱਸ ਹਾਦਸੇ ਦਾ ਸ਼ਿਕਾਰ ਹੋ ਗਈ । ਜਿਸ ਕਾਰਨ ਬੱਸ 'ਚ ਸਵਾਰ 30-35 ਲੋਕ ਜ਼ਖਮੀ ਹੋ ਗਏ। ਦਰਅਸਲ ਬਰਨਾਲਾ ਦੇ ਬੱਸ ਸਟੈਂਡ ਤੋਂ ਦਾਣਾ ਮੰਡੀ ਦੇ ਪਿਛਲੇ ਪਾਸੇ ਵਾਲੀ ਸੜਕ ਨੂੰ ਰੋਕਣ ਲਈ ਵੱਡੇ ਤੇ ਉੱਚੇ ਖੰਭੇ ਲਗਾਏ ਗਏ ਹਨ ਤਾਂ ਜੋ ਵੱਡੇ ਵਾਹਨ ਇੱਥੋਂ ਲੰਘ ਨਾ ਸਕਣ, ਪਰ ਬੱਸ ਚਾਲਕ ਨੇ ਲਾਪਰਵਾਹੀ ਵਰਤਦਿਆਂ ਖੰਭਿਆਂ ਨੂੰ ਟੱਕਰ ਮਾਰ ਦਿੱਤੀ ਤੇ ਬੱਸ ਵਿੱਚ ਸਵਾਰ ਲੋਕ ਜ਼ਖਮੀ ਹੋ ਗਏ। ਇਸ ਹਾਦਸੇ ਤੋਂ ਤੁਰੰਤ ਬਾਅਦ ਡਰਾਈਵਰ  ਹੋ ਗਿਆ। ਇਸ ਸਬੰਧੀ ਬੱਸ ਵਿੱਚ ਸਵਾਰ ਇੱਕ ਯਾਤਰੀ ਨੇ ਦੱਸਿਆ ਕਿ ਉਹ ਸ਼ੇਰਪੁਰ ਤੋਂ ਡੇਰਾ ਸਿਰਸਾ ਸਤਿਸੰਗ ਜਾ ਰਿਹਾ ਸੀ। ਜਦੋਂ ਉਹ ਬਰਨਾਲਾ ਪਹੁੰਚੇ ਤਾਂ ਬਰਨਾਲਾ ਤੋਂ ਆਏ ਬੱਸ ਚਾਲਕ ਨੇ ਬੱਸ ਸਟੈਂਡ ਦੇ ਪਿਛਲੇ ਪਾਸੇ ਦਾਣਾ ਮੰਡੀ ਵਾਲੀ ਸਾਈਡ ਤੋਂ ਬੱਸ ਕੱਢਣ ਦੀ ਕੋਸ਼ਿਸ਼ ਕੀਤੀ। ਇੱਥੇ ਵੱਡੇ ਵਾਹਨਾਂ ਨੂੰ ਰੋਕਣ ਲਈ ਖੰਭੇ ਲਾਏ ਗਏ ਹਨ ਪਰ ਬੱਸ ਡਰਾਈਵਰ ਨੇ ਇਸ ਵੱਲ ਧਿਆਨ ਨਹੀਂ ਦਿੱਤਾ ਅਤੇ  ਬੱਸ ਖੰਭੇ ਨਾਲ ਟਕਰਾਅ ਗਈ।  ਇਸ ਹਾਦਸੇ ਕਾਰਨ ਬੱਸ ਵਿੱਚ ਸਵਾਰ ਵੱਡੀ ਗਿਣਤੀ ਵਿੱਚ ਸਵਾਰੀਆਂ ਜ਼ਖ਼ਮੀ ਹੋ ਗਈਆਂ, ਜਿਨ੍ਹਾਂ ਨੂੰ ਸਿਵਲ ਹਸਪਤਾਲ  ਬਰਨਾਲਾ ਵਿਖੇ ਦਾਖ਼ਲ  ਕਰਵਾਇਆ ਗਿਆ ਹੈ। ਉਨ੍ਹਾਂ ਕਿਹਾ ਕਿ ਇਸ ਹਾਦਸੇ ਲਈ ਬੱਸ ਡਰਾਈਵਰ ਸਿੱਧੇ ਤੌਰ ’ਤੇ ਜ਼ਿੰਮੇਵਾਰ ਹੈ। ਇਸ ਸਬੰਧੀ ਜਾਂਚ ਕਰ ਰਹੇ ਪੁਲਿਸ ਅਧਿਕਾਰੀ ਜਗਰੂਪ ਸਿੰਘ ਨੇ ਦੱਸਿਆ ਕਿ ਬੱਸ ਹਾਦਸੇ ਦੇ ਜ਼ਖ਼ਮੀਆਂ ਨੂੰ ਹਸਪਤਾਲ ਦਾਖ਼ਲ ਕਰਵਾਇਆ ਗਿਆ ਹੈ। ਇਹ ਹਾਦਸਾ ਬੱਸ ਡਰਾਈਵਰ ਦੀ ਗਲਤੀ ਕਾਰਨ ਵਾਪਰਿਆ। ਘਟਨਾ ਤੋਂ ਬਾਅਦ ਡਰਾਈਵਰ ਫਰਾਰ ਹੋ ਗਿਆ। ਪੁਲਿਸ ਮਾਮਲੇ ਦੀ ਜਾਂਚ ਕਰਕੇ ਕਾਰਵਾਈ ਕਰੇਗੀ।  ਇਸ ਮੌਕੇ ਸਿਵਲ ਹਸਪਤਾਲ ਬਰਨਾਲਾ ਦੇ ਡਾਕਟਰ ਗਗਨਦੀਪ ਸਿੰਘ ਨੇ ਦੱਸਿਆ ਕਿ ਅੱਜ ਵਾਪਰੇ ਬੱਸ ਹਾਦਸੇ ਕਾਰਨ 30-35 ਵਿਅਕਤੀਆਂ ਨੂੰ ਜ਼ਖ਼ਮੀ ਹਾਲਤ ਵਿੱਚ ਬਰਨਾਲਾ ਦੇ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ।...

sangrur rain incident new

ਸੰਗਰੂਰ ਜ਼ਿਲ੍ਹੇ ਦੇ ਧੂਰੀ ਇਲਾਕੇ ਵਿਚ ਮੀਂਹ  ਕਾਰਨ 4 ਘਰ ਢਹਿ ਗਏ ਜਿਸ ਵਿੱਚ ਇੱਕ ਮਾਸੂਮ ਦੀ ਮੌਤ ਹੋ ਗਈ ਜਦੋਂ ਕਿ 2 ਹੋਰ ਲੋਕ ਜ਼ਖ਼ਮੀ ਹੋ ਗਏ। ਇਹ ਹਾਦਸਾ ਧੂਰੀ ਵਿੱਚ ਲੁਧਿਆਣਾ-ਧੂਰੀ ਰੇਲਵੇ ਲਾਈਨ ਦੇ ਨੇੜੇ ਵਾਰਡ ਨੰਬਰ 20 ਵਿੱਚ ਵਾਪਰਿਆ ਹੈ ਜਿੱਥੇ ਮੀਂਹ ਨਾਲ ਚਾਰ ਘਰਾਂ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ ਤੇ ਘਰ ਢਹਿ ਗਏ। ਇਸ ਮੌਕੇ ਗੁਆਢੀਆਂ ਕਿਹਾ ਕਿ ਜਿਨ੍ਹਾਂ ਦੇ ਪਰਿਵਾਰ ਨਾਲ  ਇਹ ਹਾਦਸਾ ਵਾਪਰਿਆ  ਹੈ ਉਹ ਬੇਹੱਦ ਹੀ ਗ਼ਰੀਬ ਪਰਿਵਾਰ ਹੈ। ਇਸ ਦੇ ਨੇੜਲੇ ਹੋਰ ਵੀ ਕਈ ਘਰਾਂ ਵਿੱਚ ਤਰੇੜਾਂ ਆਈਆਂ ਹੋਈਆਂ ਹਨ। ਇਸ ਮੌਕੇ ਉਨ੍ਹਾਂ ਨੇ ਪੀੜਤ ਪਰਿਵਾਰ ਲਈ ਆਰਥਿਕ ਮਦਦ ਦੀ ਮੰਗ ਕੀਤੀ ਹੈ।ਗੁਆਂਢ ਵਿੱਚ ਰਹਿਣ ਵਾਲੇ ਰਣਜੀਤ ਸਿੰਘ ਨੇ ਦੱਸਿਆ ਕਿ ਪਹਿਲਾਂ ਤੋਂ ਕੰਧਾਂ ਵਿੱਚ ਤਰੇੜਾਂ ਆਈਆਂ ਹੋਈਆਂ ਸਨ ਤੇ ਇਸ ਦੇ ਢਹਿ ਜਾਣ ਦੇ ਪਿੱਛੇ ਦੀ ਵਜ੍ਹਾ ਰੇਲਵੇ ਲਾਇਨ ਦੱਸੀ ਜਾ ਰਹੀ ਹੈ। ਜਿਨ੍ਹਾਂ ਘਰਾਂ ਦੀਆਂ ਕੰਧਾਂ ਡਿੱਗੀਆਂ ਹਨ ਉਹ ਰੇਲਵੇ ਲਾਇਨ ਦੇ ਨੇੜੇ ਹਨ। ਇੱਥੋਂ  ਰੋਜ਼ਾਨਾ ਵੱਡੀ ਗਿਣਤੀ ਵਿੱਚ ਟਰੇਨਾਂ ਲੰਘਦੀਆਂ ਹਨ ਜਿਸ ਕਾਰਨ ਘਰ ਦੀਆਂ ਕੰਧਾਂ ਵਿੱਚ ਤਰੇੜਾਂ ਆ ਗਈਆਂ। ਇਸ ਤੋਂ ਬਾਅਦ ਪਏ ਮੀਂਹ ਨਾਲ 4 ਘਰਾਂ ਦੀਆਂ ਕੰਧਾਂ ਡਿੱਗ ਗਈਆਂ ਜਿਸ ਵਿੱਚ 1 ਮਾਸੂਮ ਦੀ ਮੌਤ ਹੋ ਗਈ ਤੇ ਹੋਰ ਜ਼ਖ਼ਮੀ ਹੋ ਗਏ।

labour day new new new

Labour Day 2024 : ਹਰ ਸਾਲ 1 ਮਈ ਦਾ ਦਿਨ ਮਜ਼ਦੂਰ ਦਿਵਸ ਵੱਜੋਂ ਮਨਾਇਆ ਜਾਂਦਾ ਹੈ। ਇਸ ਦਿਨ ਨੂੰ ਮਨਾਉਣ ਦਾ ਮੁੱਖ ਮਹੱਤਵ ਮਜ਼ਦੂਰਾਂ ਦੀਆਂ ਪ੍ਰਾਪਤੀਆਂ ਦਾ ਸਨਮਾਨ ਕਰਨਾ ਅਤੇ ਉਨ੍ਹਾਂ ਵੱਲੋਂ ਦੇਸ਼ ਦੀ ਆਰਥਿਕ ਵਿਵਸਥਾ ਵਿੱਚ ਪਾਏ ਯੋਗਦਾਨ ਨੂੰ ਯਾਦ ਕਰਨਾ ਹੈ। ਇਸ ਦੇ ਨਾਲ-ਨਾਲ ਇਸ ਦਿਨ ਮਜ਼ਦੂਰਾਂ ਦੇ ਹੱਕਾਂ ਲਈ ਆਵਾਜ਼ ਬੁਲੰਦ ਕੀਤੀ ਜਾਂਦੀ ਹੈ । ਦੱਸ ਦੇਈਏ ਕਿ ਪੰਜਾਬ ਸਰਕਾਰ ਨੇ ਮਜ਼ਦੂਰ ਦਿਵਸ ਭਾਵ 1 ਮਈ  ਨੂੰ ਸਰਕਾਰੀ ਛੁੱਟੀ ਦਾ ਐਲਾਨ ਕੀਤਾ ਹੈ। ਇਸ ਦਿਨ ਸਰਕਾਰੀ ਅਦਾਰੇ ਤੇ ਸਕੂਲ ਕਾਲਜ ਬੰਦ ਰਹਿਣਗੇ। ਕਿਉਂ ਮਨਾਇਆ ਜਾਂਦਾ ਹੈ ਮਜ਼ਦੂਰ ਦਿਵਸ?ਇਸ ਮਜ਼ਦੂਰ ਦਿਵਸ ਨੂੰ ਮਨਾਉਣ ਦੀ ਸ਼ੁਰੁਆਤ ਇੱਕ ਅੰਦੋਲਨ ਤੋਂ ਬਾਅਦ ਹੋਈ ਸੀ ਇਹ ਮਜ਼ਦੂਰ ਅੰਦੋਲਨ ਅਮਰੀਕਾ ਵਿੱਚ 1 ਮਈ 1886 (1 ਮਈ ਮਜ਼ਦੂਰ ਦਿਵਸ) ਨੂੰ ਸ਼ੁਰੂ ਹੋਇਆ ਸੀ। ਇਸ ਅੰਦੋਲਨ ਵਿਚ ਅਮਰੀਕਾ ਦੇ ਮਜ਼ਦੂਰ ਆਪਣੀਆਂ ਮੰਗਾਂ ਨੂੰ ਲੈ ਕੇ ਸੜਕਾਂ 'ਤੇ ਆਏ ਸਨ, ਦਰਅਸਲ ਉਸ ਸਮੇਂ ਮਜ਼ਦੂਰਾਂ ਨੂੰ 15-15 ਘੰਟੇ ਕੰਮ ਕਰਨ ਲਈ ਕਿਹਾ ਗਿਆ ਸੀ। ਇਸ ਅੰਦੋਲਨ ਦੌਰਾਨ ਇਸ ਅੰਦੋਲਨ ਦੌਰਾਨ ਪੁਲਿਸ ਨਾਲ ਜੱਦੋ ਜਹਿਦ ਵਿੱਚ ਕਈ ਮਜ਼ਦੂਰਾਂ ਨੇ ਆਪਣੀ ਜਾਨ ਗੁਆ ਦਿੱਤੀ ਸੀ, ਜਦੋਂ ਕਿ 100 ਤੋਂ ਵੱਧ ਮਜ਼ਦੂਰ ਜ਼ਖ਼ਮੀ ਹੋ ਗਏ। ਇਸ ਲਹਿਰ ਦੇ ਤਿੰਨ ਸਾਲ ਬਾਅਦ 1889 ਵਿੱਚ ਅੰਤਰਰਾਸ਼ਟਰੀ ਸਮਾਜਵਾਦੀ ਕਾਨਫਰੰਸ ਦੀ ਮੀਟਿੰਗ ਹੋਈ। ਜਿਸ ਵਿੱਚ ਫੈਸਲਾ ਕੀਤਾ ਗਿਆ ਕਿ ਹਰ ਮਜ਼ਦੂਰ ਤੋਂ ਸਿਰਫ 8 ਘੰਟੇ ਕੰਮ ਕਰਵਾਇਆ ਜਾਵੇਗਾ। ਇਸ ਕਾਨਫਰੰਸ ਵਿੱਚ ਹੀ 1 ਮਈ ਨੂੰ ਮਜ਼ਦੂਰ ਦਿਵਸ ਮਨਾਉਣ ਦੀ ਤਜਵੀਜ਼ ਰੱਖੀ ਗਈ ਸੀ, ਇਸ ਦੇ ਨਾਲ ਹੀ ਹਰ ਸਾਲ 1 ਮਈ ਨੂੰ ਛੁੱਟੀ ਦੇਣ ਦਾ ਫੈਸਲਾ ਵੀ ਕੀਤਾ ਗਿਆ ਸੀ। ਇਹ ਨਿਯਮ ਅਮਰੀਕਾ ਵਿੱਚ ਅੱਠ ਘੰਟੇ ਕੰਮ ਕਰਨ ਵਾਲੇ ਮਜ਼ਦੂਰਾਂ ਦੇ ਨਿਯਮ ਤੋਂ ਬਾਅਦ ਕਈ ਦੇਸ਼ਾਂ ਵਿੱਚ ਲਾਗੂ ਕੀਤਾ ਗਿਆ ਸੀ। ਭਾਰਤ ਵਿੱਚ ਮਜ਼ਦੂਰ ਦਿਵਸ ਕਦੋਂ ਸ਼ੁਰੂ ਹੋਇਆ? ਉੱਥੇ ਹੀ, ਭਾਰਤ ਵਿੱਚ ਮਜ਼ਦੂਰ ਦਿਵਸ ਮਨਾਉਣ ਦੀ ਸ਼ੁਰੂਆਤ 1 ਮਈ 1923 ਨੂੰ ਚੇਨਈ ਤੋਂ ਹੋਈ। ਇਹ ਫੈਸਲਾ ਮਜ਼ਦੂਰ ਕਿਸਾਨ ਪਾਰਟੀ ਆਫ ਹਿੰਦੁਸਤਾਨ ਦੀ ਪ੍ਰਧਾਨਗੀ ਹੇਠ ਲਿਆ ਗਿਆ। ਇਸ ਮੀਟਿੰਗ ਨੂੰ ਕਈ ਜਥੇਬੰਦੀਆਂ ਅਤੇ ਸਮਾਜਿਕ ਪਾਰਟੀਆਂ ਦਾ ਸਮਰਥਨ ਮਿਲਿਆ। ਜੋ ਕਿ ਮਜ਼ਦੂਰਾਂ 'ਤੇ ਹੋ ਰਹੇ ਅੱਤਿਆਚਾਰਾਂ ਅਤੇ ਸ਼ੋਸ਼ਣ ਵਿਰੁੱਧ ਆਵਾਜ਼ ਬੁਲੰਦ ਕਰ ਰਹੇ ਸਨ।

jalandhar police drugs new

Jalandhar News : ਜਲੰਧਰ ਪੁਲਿਸ ਨੇ ਅੱਜ ਤਕ ਦੇੇ ਸਭ ਤੋਂ ਵੱਢੇ ਕੌਮਾਂਤਰੀ ਡਰੱਗ ਸਿੰਡੀਕੇਟ ਦਾ ਪਰਦਾਫਾਸ਼ ਕੀਤਾ ਹੈ। ਪੁਲਿਸ ਨੇ 3 ਤਸਕਰਾਂ ਨੂੰ 48 ਕਿਲੋ ਹੈਰੋਇਨ ਸਮੇਤ ਕਾਬੂ ਕੀਤਾ ਹੈ। ਇਸ ਦੇ ਨਾਲ ਹੀ ਇਨ੍ਹਾਂ ਕੋਲੋਂ ਪੈਸੇ ਗਿਣਨ ਵਾਲੀ ਮਸ਼ੀਨ, ਤਿੰਨ ਗੱਡੀਆਂ ਅਤੇ 21 ਲੱਖ ਦੀ ਡਰੱਗ ਮਨੀ ਬਰਾਮਦ ਕੀਤੀ ਹੈ। ਇਹ ਤਸਕਰ ਕੌਮਾਂਤਰੀ ਅਤੇ ਸਰਹੱਦ ਪਾਰ ਨਸ਼ੀਲੇ ਪਦਾਰਥਾਂ ਦੀ ਤਸਕਰੀ ਕਰਨ ਵਿੱਚ ਸ਼ਾਮਲ ਸਨ। ਇਨ੍ਹਾਂ ਦਾ ਨੈਟਵਰਕ 5 ਦੇਸ਼ਾਂ ਕੈਨੇਡਾ, ਈਰਾਨ, ਅਫਗਾਨਿਸਤਾਨ, ਤੁਰਕੀ ਅਤੇ ਪਾਕਿਸਤਾਨ ਵਿੱਚ ਫੈਲਿਆ ਹੋਇਆ ਹੈ। ਉੱਥੇ ਹੀ ਭਾਰਤ ਵਿੱਚ ਇਹ ਗੁਜਰਾਤ ਅਤੇ ਜੰਮੂ ਕਸ਼ਮੀਰ ਵਿੱਚ ਨਸ਼ਾ ਤਸਕਰੀ ਕਰਦੇ ਹਨ। ਪੁਲਿਸ ਨੇ ਇਨ੍ਹਾਂ 'ਤੇ ਕਾਰਵਾਈ ਕਰਦਿਆਂ ਹੋਇਆਂ NDPS ਐਕਟ ਦੇ ਤਹਿਤ FIR ਦਰਜ ਕਰ ਲਈ ਹੈ ਅਤੇ ਇਸ ਨੈਟਵਰਕ ਦਾ ਖਾਤਮਾ ਕਰਨ ਲਈ ਅੱਗੇ ਦੀ ਜਾਂਚ ਜਾਰੀ ਹੈ।

ravneet bittu bjp new

ਲੁਧਿਆਣਾ ਲੋਕ ਸਭਾ ਹਲਕੇ ਤੋਂ ਕਾਂਗਰਸ ਪਾਰਟੀ ਵੱਲੋਂ ਪੰਜਾਬ ਕਾਂਗਰਸ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਮੈਦਾਨ ਵਿੱਚ ਉਤਾਰਨ 'ਤੇ ਭਾਜਪਾ ਦੇ ਲੋਕ ਸਭਾ ਉਮੀਦਵਾਰ ਰਵਨੀਤ ਸਿੰਘ ਬਿੱਟੂ ਨੇ ਤੰਜ ਕੱਸਿਆ ਹੈ। ਬਿੱਟੂ ਨੇ ਕਿਹਾ ਕਿ ਕਾਂਗਰਸ ਲਈ ਇਹ ਬਹੁਤ ਹੈਰਾਨੀ ਦੀ ਗੱਲ ਹੈ ਕਿ ਲੋਕ ਸਭਾ ਚੋਣਾਂ ਲੜਨ ਲਈ ਉਨ੍ਹਾਂ ਨੂੰ ਲੁਧਿਆਣਾ ਤੋਂ ਕੋਈ ਵੀ ਸਥਾਨਕ ਆਗੂ ਨਹੀਂ ਮਿਲਿਆ।ਉਨ੍ਹਾਂ ਕਿਹਾ ਕਿ ਰਾਜਾ ਵੜਿੰਗ ਗਰਮੀਆਂ ਦੀਆਂ ਛੁੱਟੀਆਂ ਮਨਾਉਣ ਲਈ ਲੁਧਿਆਣਾ ਆਏ ਹਨ, ਮਨਾ ਕੇ ਚਲੇ ਜਾਣਗੇ। ਇਹ ਲੁਧਿਆਣਾ ਦੇ ਸਮੁੱਚੇ ਕਾਂਗਰਸ ਪਾਰਟੀ ਕੇਡਰ ਲਈ ਇਹ ਸਦਮੇ ਦੀ ਗੱਲ ਹੈ ਕਿ ਪਾਰਟੀ ਨੂੰ ਪੰਜਾਬ ਦੀ ਵਪਾਰਕ ਰਾਜਧਾਨੀ ਵਿੱਚੋਂ ਕੋਈ ਆਗੂ ਨਹੀਂ ਮਿਲਿਆ। ਇਸ ਲਈ ਪਾਰਟੀ ਪ੍ਰਧਾਨ ਨੂੰ ਉਮੀਦਵਾਰ ਐਲਾਨਿਆ ਗਿਆ।  ਉਨ੍ਹਾਂ ਕਿਹਾ ਕਿ ਕਾਂਗਰਸ ਦੀ ਹਾਲਤ ਖ਼ਰਾਬ ਹੈ, ਜਿਸ ਕਰ ਕੇ ਪਾਰਟੀ ਨੂੰ ਬਾਹਰਲੇ ਜ਼ਿਲ੍ਹਿਆਂ ਤੋਂ ਕਾਂਗਰਸੀ ਉਮੀਦਵਾਰ ਲਿਆਉਣੇ ਪਏ ਹਨ। ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਦਿੱਲੀ ਵਿੱਚ ਵੀ ਕਾਂਗਰਸ ਦੀ ਹਾਲਤ ਵਿਗੜ ਗਈ ਹੈ। ਉੱਥੇ ਹੀ ਅਰਵਿੰਦ ਸਿੰਘ ਨੇ ਕਾਂਗਰਸ ਤੋਂ ਅਸਤੀਫਾ ਦੇ ਦਿੱਤਾ ਹੈ। ਇਨ੍ਹਾਂ ਲੋਕ ਸਭਾ ਚੋਣਾਂ ਵਿੱਚ ਕਾਂਗਰਸ ਪਾਰਟੀ ਆਪਣੀ ‘ਸਮਰ ਰੀਟਰੀਟ’ ਦਾ ਆਨੰਦ ਲੈਣ ਲੁਧਿਆਣਾ ਆ ਰਹੀ ਹੈ। ਲੁਧਿਆਣਾ ਦੇ ਵੋਟਰ ਬਾਹਰਲੇ ਵਿਅਕਤੀ ਨੂੰ ਆਪਣਾ ਉਮੀਦਵਾਰ ਕਿਵੇਂ ਮੰਨ ਸਕਦੇ ਹਨ? ਗਿੱਦੜਬਾਹਾ ਦੇ ਲੋਕਾਂ ਨੂੰ ਕੀ ਸੁਨੇਹਾ ਜਾਵੇਗਾ-ਬਿੱਟੂ ਉਨ੍ਹਾਂ ਇਹ ਵੀ ਕਿਹਾ ਕਿ ਵੜਿੰਗ ਗਿੱਦੜਬਾਹਾ ਤੋਂ ਮੌਜੂਦਾ ਵਿਧਾਇਕ ਵੀ ਹਨ, ਅਜਿਹੇ 'ਚ ਗਿੱਦੜਬਾਹਾ ਦੇ ਵੋਟਰ ਕੀ ਕਹਿਣਗੇ ਕਿ ਸਾਡਾ ਨੁਮਾਇੰਦਾ ਸਾਡੇ ਤੋਂ ਭੱਜ ਗਿਆ ਹੈ। ਬਿੱਟੂ ਨੇ ਕਿਹਾ, ਮੈਂ ਵੜਿੰਗ ਨਾਲ ਕੰਮ ਕੀਤਾ ਹੈ ਅਤੇ ਸਾਡਾ ਬਹੁਤ ਹੀ ਗੂੜ੍ਹਾ ਰਿਸ਼ਤਾ ਹੈ ਪਰ ਚੋਣਾਂ ਭਾਵਨਾਵਾਂ ਅਤੇ ਰਿਸ਼ਤਿਆਂ 'ਤੇ ਨਹੀਂ ਲੜੀਆਂ ਜਾਂਦੀਆਂ। ਕਾਂਗਰਸ ਪਾਰਟੀ ਪਹਿਲਾਂ ਹੀ ਕਿਸੇ ਬਾਹਰੀ ਵਿਅਕਤੀ ਨੂੰ ਮੈਦਾਨ ਵਿੱਚ ਉਤਾਰ ਕੇ ਆਪਣੀ ਹਾਰ ਮੰਨ ਚੁੱਕੀ ਹੈ।

saffron milk new

ਕੇਸਰ ਵਾਲਾ ਦੁੱਧ, ਜਿਸ ਨੂੰ ਸੈਫਰਨ ਮਿਲਕ ਵੀ ਕਿਹਾ ਜਾਂਦਾ ਹੈ, ਸਦੀਆਂ ਤੋਂ ਇੱਕ ਪਰੰਪਰਾਗਤ ਡਰਿੰਕ ਰਿਹਾ ਹੈ ਜੋ ਸਿਹਤ ਵਿਚ ਕਈ ਤਰ੍ਹਾਂ ਦੇ ਲਾਭਾਂ ਲਈ ਵਰਤਿਆ ਜਾਂਦਾ ਹੈ। ਇਹ ਗਰਭਵਤੀਆਂ ਵਿਚ ਵੀ ਬਹੁਤ ਮਸ਼ਹੂਰ ਹੈ। ਅੱਜ ਅਸੀਂ ਤੁਹਾਨੂੰ ਗਰਭ ਅਵਸਥਾ ਦੌਰਾਨ ਕੇਸਰ ਵਾਲਾ ਦੁੱਧ ਪੀਣ ਦੇ ਫਾਇਦੇ ਦੱਸਾਂਗੇ। ਮੂਡ ਨੂੰ ਸੁਧਾਰਦੈ : ਕੇਸਰ ਵਿੱਚ ਐਂਟੀ-ਡਿਪ੍ਰੈਸੈਂਟ ਗੁਣ ਹੁੰਦੇ ਹਨ, ਜੋ ਮੂਡ ਨੂੰ ਬਿਹਤਰ ਬਣਾਉਣ ਅਤੇ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਮਦਦ ਕਰ ਸਕਦੇ ਹਨ।ਬਿਹਤਰ ਨੀਂਦ : ਕੇਸਰ ਦੇ ਦੁੱਧ ਵਿੱਚ ਹਲਕੇ ਸੈਡੇਟਿਵ ਪ੍ਰਭਾਵ ਹੁੰਦੇ ਹਨ ਜੋ ਬਿਹਤਰ ਨੀਂਦ ਨੂੰ ਵਧਾ ਸਕਦੇ ਹਨ।ਪਾਚਨ ਕਿਰਿਆ ਨੂੰ ਸੁਧਾਰਦੈ : ਕੇਸਰ ਵਿੱਚ ਪਾਇਆ ਜਾਣ ਵਾਲਾ ਫਾਈਬਰ ਪਾਚਨ ਤੰਤਰ ਨੂੰ ਸਿਹਤਮੰਦ ਰੱਖਣ ਅਤੇ ਕਬਜ਼ ਨੂੰ ਰੋਕਣ ਵਿੱਚ ਮਦਦ ਕਰਦਾ ਹੈ।ਦਰਦ ਤੋਂ ਰਾਹਤ : ਕੇਸਰ ਵਿੱਚ ਐਂਟੀ ਇੰਫਲੇਮੇਟਰੀ ਗੁਣ ਹੁੰਦੇ ਹਨ, ਜੋ ਜੋੜਾਂ ਦੇ ਦਰਦ ਅਤੇ ਮਾਸਪੇਸ਼ੀਆਂ ਦੇ ਦਰਦ ਨੂੰ ਦੂਰ ਕਰਨ ਵਿੱਚ ਮਦਦ ਕਰ ਸਕਦੇ ਹਨ।ਇਮਿਊਨਿਟੀ ਵਧਾਉਂਦੈ : ਕੇਸਰ ਵਿਟਾਮਿਨ ਸੀ ਅਤੇ ਐਂਟੀਆਕਸੀਡੈਂਟਸ ਦਾ ਚੰਗਾ ਸਰੋਤ ਹੈ, ਜੋ ਇਮਿਊਨਿਟੀ ਨੂੰ ਮਜ਼ਬੂਤ​ਕਰਨ ਵਿੱਚ ਮਦਦ ਕਰਦਾ ਹੈ।ਹਾਲਾਂਕਿ, ਇਹ ਨੋਟ ਕਰਨਾ ਮਹੱਤਵਪੂਰਨ ਹੈ ਕਿ ਗਰਭ ਅਵਸਥਾ ਦੌਰਾਨ ਕੇਸਰ ਦਾ ਦੁੱਧ ਪੀਣ ਬਾਰੇ ਸੀਮਤ ਵਿਗਿਆਨਕ ਸਬੂਤ ਉਪਲਬਧ ਹਨ। ਸਾਵਧਾਨੀਆਂ :ਜ਼ਿਆਦਾ ਸੇਵਨ ਨਾ ਕਰੋ : ਕੇਸਰ ਦੇ ਦੁੱਧ ਦਾ ਜ਼ਿਆਦਾ ਸੇਵਨ ਕਰਨ ਨਾਲ ਬੱਚੇਦਾਨੀ ਵਿਚ ਸੰਕੁਚਨ ਹੋ ਸਕਦਾ ਹੈ, ਜਿਸ ਨਾਲ ਪ੍ਰੀਟਰਮ ਜਨਮ ਹੋ ਸਕਦਾ ਹੈ।ਐਲਰਜੀ : ਕੁਝ ਔਰਤਾਂ ਨੂੰ ਕੇਸਰ ਤੋਂ ਐਲਰਜੀ ਹੋ ਸਕਦੀ ਹੈ। ਜੇਕਰ ਤੁਸੀਂ ਕੋਈ ਐਲਰਜੀ ਮਹਿਸੂਸ ਕਰਦੇ ਹੋ, ਤਾਂ ਤੁਰੰਤ ਕੇਸਰ ਵਾਲਾ ਦੁੱਧ ਲੈਣਾ ਬੰਦ ਕਰ ਦਿਓ ਅਤੇ ਡਾਕਟਰ ਦੀ ਸਲਾਹ ਲਓ।ਦਵਾਈਆਂ ਨਾਲ ਪਰਸਪਰ ਪ੍ਰਭਾਵ : ਕੇਸਰ ਕੁਝ ਦਵਾਈਆਂ ਨਾਲ ਪਰਸਪਰ ਪ੍ਰਭਾਵ ਪਾ ਸਕਦਾ ਹੈ। ਜੇਕਰ ਤੁਸੀਂ ਕੋਈ ਦਵਾਈ ਲੈ ਰਹੇ ਹੋ ਤਾਂ ਕੇਸਰ ਵਾਲੇ ਦੁੱਧ ਦਾ ਸੇਵਨ ਕਰਨ ਤੋਂ ਪਹਿਲਾਂ ਡਾਕਟਰੀ ਸਲਾਹ ਲਓ। ਗਰਭ ਅਵਸਥਾ ਦੌਰਾਨ ਕੇਸਰ ਵਾਲਾ ਦੁੱਧ ਪੀਣ ਤੋਂ ਪਹਿਲਾਂ ਡਾਕਟਰ ਨਾਲ ਸਲਾਹ ਕਰਨਾ ਸਭ ਤੋਂ ਵਧੀਆ ਹੈ, ਖਾਸ ਕਰ ਕੇ ਜੇਕਰ ਤੁਸੀਂ ਪਹਿਲੀ ਵਾਰ ਮਾਂ ਬਣ ਰਹੇ ਹੋ।ਇਹ ਨੋਟ ਕਰਨਾ ਵੀ ਮਹੱਤਵਪੂਰਨ ਹੈ ਕਿ ਇੱਕ ਸਿਹਤਮੰਦ ਗਰਭ ਅਵਸਥਾ ਲਈ ਸੰਤੁਲਿਤ ਖੁਰਾਕ ਅਤੇ ਨਿਯਮਤ ਕਸਰਤ ਜ਼ਰੂਰੀ ਹੈ। ਵਧੀਕ ਜਾਣਕਾਰੀ :ਗਰਭਵਤੀਆਂ ਲਈ ਕੇਸਰ ਦੀ ਸਿਫਾਰਸ਼ ਕੀਤੀ ਮਾਤਰਾ 125mg (ਦਿਨ ਵਿਚ ਦੋ ਵਾਰ) ਹੈ।ਤੁਸੀਂ ਤਾਜ਼ੇ ਕੇਸਰ ਦੀ ਵਰਤੋਂ ਕਰ ਕੇ ਘਰ ਵਿਚ ਕੇਸਰ ਦਾ ਦੁੱਧ ਬਣਾ ਸਕਦੇ ਹੋ ਜਾਂ ਬਾਜ਼ਾਰ ਵਿਚ ਉਪਲਬਧ ਤਿਆਰ ਕੇਸਰ ਦੁੱਧ ਖਰੀਦ ਸਕਦੇ ਹੋ।ਸਵਾਦ ਲਈ ਤੁਸੀਂ ਕੇਸਰ ਦੇ ਦੁੱਧ ਵਿਚ ਬਾਦਾਮ, ਪਿਸਤਾ ਜਾਂ ਇਲਾਇਚੀ ਮਿਲਾ ਸਕਦੇ ਹੋ।ਸਾਨੂੰ ਉਮੀਦ ਹੈ ਕਿ ਇਹ ਜਾਣਕਾਰੀ ਤੁਹਾਡੇ ਲਈ ਲਾਭਦਾਇਕ ਹੋਵੇਗੀ।

holiday tom new

Punjab Holiday : ਪੰਜਾਬ ਵਿੱਚ 1 ਮਈ 2024 ਸਰਕਾਰੀ ਛੁੱਟੀ ਦਾ ਐਲਾਨ ਕਰ ਦਿੱਤਾ ਗਿਆ ਹੈ। ਬੁੱਧਵਾਰ ਨੂੰ ਸੂਬੇ ਭਰ ਦੇ ਸਕੂਲ, ਕਾਲਜ ਅਤੇ ਹੋਰ ਵਪਾਰਕ ਇਕਾਈਆਂ ਵਿੱਚ ਛੁੱਟੀ ਰਹੇਗੀ। ਦਰਅਸਲ, 1 ਮਈ ਨੂੰ ਮਜ਼ਦੂਰ ਦਿਵਸ ਵਜੋਂ ਮਨਾਇਆ ਜਾਂਦਾ ਹੈ। ਸਰਕਾਰ ਨੇ ਸਾਲ 2024 ਦੀਆਂ ਸਰਕਾਰੀ ਛੁੱਟੀਆਂ ਦੀ ਸੂਚੀ ਵਿੱਚ ਇਸ ਨੂੰ ਥਾਂ ਦਿੱਤੀ ਹੈ। ਮਈ ਦਿਵਸ ਮੌਕੇ ਸਰਕਾਰ ਵੱਲੋਂ ਛੁੱਟੀ ਐਲਾਨੀ ਗਈ ਹੈ। ਇਸ ਦੇ ਚੱਲਦਿਆਂ ਪੰਜਾਬ ਭਰ ਦੇ ਸਕੂਲ, ਕਾਲਜ ਸਮੇਤ ਹੋਰ ਸਰਕਾਰੀ ਅਦਾਰੇ ਬੰਦ ਰਹਿਣਗੇ।

xe32

Punjab Weather Update: पंजाब और चंडीगढ़ के कई जिलों में आज सुबह से ही काले बादल छाए हुए हैं. कई इलाकों में बारिश के साथ तेज हवाएं भी चल रही हैं. मौसम विभाग ने अगले 2 दिनों तक भारी बारिश के साथ तूफान का अलर्ट जारी किया है. मौसम विभाग चंडीगढ़ केंद्र के मुताबिक 29 अप्रैल यानि आज पूरे प्रदेश में ऑरेंज अलर्ट रहेगा, जबकि 30 अप्रैल को येलो अलर्ट जारी किया गया है.(Punjab Chandigarh Weather Update) गौरतलब है कि ऑरेंज अलर्ट में मौसम खराब होने की आशंका बढ़ जाती है, जबकि येलो अलर्ट में भारी बारिश की भविष्यवाणी की जाती है. आज हुई बारिश से जहां प्रदेश के तापमान में गिरावट आई है वहीं मौसम भी सुहावना हो गया है और लोगों को गर्मी से राहत मिली है.(Punjab Chandigarh Weather News) पहाड़ों पर हो रही बर्फबारी का असर मैदानी इलाकों में भी देखने को मिल रहा है. इससे तापमान में गिरावट आयी है. मौसम विशेषज्ञों के मुताबिक आने वाले दिनों में मौसम का मिजाज बदलेगा और बारिश का जोर देखने को मिलेगा. फिलहाल पूरे पंजाब में बारिश की संभावना बढ़ गई है. उधर, चंडीगढ़ में भी बदलाव देखने को मिल रहा है. हवाएं कुछ-कुछ चल रही हैं. मौसम विशेषज्ञों के मुताबिक आने वाले दिनों में भी आसमान में बादल छाए रहेंगे....

nn8775

Punjab Congress Candidate List 2024: लोकसभा चुनाव (Lok Sabha Chunav 2024)के चलते पंजाब कांग्रेस (Punjab Congress)ने 4 उम्मीदवारों की घोषणा कर दी है. कांग्रेस ने पंजाब से 4 उम्मीदवारों की सूची जारी की है, जिसमें गुरदासपुर से सुखजिंदर सिंह रंधावा, आनंदपुर साहिब से कुलबीर सिंह जीरा, लुधियाना से विजय सिंगला, लुधियाना से अमरिंदर सिंह बराड़ शामिल हैं.

raja warring new

Lok Sabha Elections 2024 : ਕਾਂਗਰਸ ਪਾਰਟੀ ਨੇ ਪੰਜਾਬ ਦੀਆਂ ਰਹਿੰਦੀਆਂ ਸੀਟਾਂ ਉਤੇ ਉਮੀਦਵਾਰਾਂ ਦਾ ਐਲਾਨ ਕਰ ਦਿੱਤਾ ਹੈ। ਕਾਂਗਰਸ ਪਾਰਟੀ ਵਲੋਂ ਲੋਕ ਸਭਾ ਹਲਕਾ ਲੁਧਿਆਣਾ ਤੋਂ ਬੀਜੇਪੀ ਦੇ ਉਮੀਦਵਾਰ ਨਵਨੀਤ ਬਿੱਟੂ ਨੂੰ ਟੱਕਰ ਦੇਣ ਲਈ ਪੰਜਾਬ ਕਾਂਗਰਸ ਪ੍ਰਧਾਨ ਰਾਜਾ ਵੜਿੰਗ ਨੂੰ ਚੋਣ ਮੈਦਾਨ ਵਿਚ ਉਤਾਰਿਆ ਗਿਆ ਹੈ। ਇਸ ਤੋਂ ਇਲਾਵਾ, ਗੁਰਦਾਸਪੁਰ ਤੋਂ ਸਾਬਕਾ ਉਪ ਮੁੱਖ ਮੰਤਰੀ ਤੇ ਸੀਨੀਅਰ ਕਾਂਗਰਸੀ ਆਗੂ ਸੁਖਜਿੰਦਰ ਸਿੰਘ ਰੰਧਾਵਾ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਰੰਧਾਵਾ ਮਾਝੇ ਦੇ ਪ੍ਰਮੁੱਖ ਕਾਂਗਰਸੀ ਆਗੂ ਹਨ ਤੇ ਕਈ ਵਾਰ ਵਿਧਾਨ ਸਭਾ ਚੋਣ ਲੜ ਚੁੱਕੇ ਹਨ। ਇਸ ਵਾਰ ਉਹ ਪਹਿਲੀ ਵਾਰ ਲੋਕ ਸਭਾ ਚੋਣ ਲੜਨਗੇ। ਪੰਜਾਬ ਕਾਂਗਰਸ ਦੇ ਪ੍ਰਧਾਨ ਰਾਜਾ ਵੜਿੰਗ ਲੁਧਿਆਣਾ ਤੋਂ ਚੋਣ ਮੈਦਾਨ ਵਿਚ ਉੱਤਰੇ ਹਨ। ਉਹ ਰਵਨੀਤ ਬਿੱਟੂ ਨੂੰ ਟੱਕਰ ਦੇਣਗੇ। ਇਸ ਤੋਂ ਇਲਾਵਾ ਖਡੂਰ ਸਾਹਿਬ ਤੋਂ ਕੁਲਬੀਰ ਸਿੰਘ ਜ਼ੀਰਾ, ਸ੍ਰੀ ਅਨੰਦਪੁਰ ਸਾਹਿਬ ਤੋਂ ਵਿਜੇ ਇੰਦਰ ਸਿੰਗਲਾ ਨੂੰ ਟਿਕਟ ਦਿੱਤੀ ਗਈ ਹੈ। ਜ਼ਿਕਰਯੋਗ ਹੈ ਕਿ ਕਾਂਗਰਸ ਨੇ ਚੰਡੀਗੜ੍ਹ ਸੀਟ ਤੇ ਪੰਜਾਬ ਦੀਆਂ 12 ਸੀਟਾਂ 'ਤੇ ਉਮੀਦਵਾਰ ਐਲਾਨ ਦਿੱਤੇ ਹਨ। ਇਨ੍ਹਾਂ ਵਿਚ ਅੰਮ੍ਰਿਤਸਰ ਤੋਂ ਗੁਰਜੀਤ ਸਿੰਘ ਔਜਲਾ, ਜਲੰਧਰ ਤੋਂ ਚਰਨਜੀਤ ਸਿੰਘ ਚੰਨੀ, ਫਤਿਹਗੜ੍ਹ ਸਾਹਿਬ ਤੋਂ ਡਾ. ਅਮਰ ਸਿੰਘ, ਬਠਿੰਡਾ ਤੋਂ ਜੀਤ ਮਹਿੰਦਰ ਸਿੰਘ ਸਿੱਧੂ, ਸੰਗਰੂਰ ਤੋਂ ਸੁਖਪਾਲ ਸਿੰਘ ਖਹਿਰਾ ਅਤੇ ਪਟਿਆਲਾ ਤੋਂ ਡਾ. ਧਰਮਵੀਰ ਗਾਂਧੀ ਨੂੰ ਉਮੀਦਵਾਰ ਐਲਾਨਿਆ ਗਿਆ ਹੈ। ਦੂਜੀ ਸੂਚੀ ਵਿਚ ਹੁਸ਼ਿਆਰਪੁਰ ਤੋਂ ਯਾਮਿਨੀ ਗੋਮਰ ਅਤੇ ਫਰੀਦਕੋਟ ਤੋਂ ਅਮਰਜੀਤ ਕੌਰ ਸਾਹੋਕੇ ਦੇ ਨਾਂਅ ਸ਼ਾਮਲ ਕੀਤੇ ਗਏ ਹਨ।