ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਕਾਂਗਰਸ ਪਾਰਟੀ ਨੂੰ ਲੋਕਸਭਾ ਚੋਣਾਂ ਤੋਂ ਬਾਅਦ ਇਕ ਤੋਂ ਬਾਅਦ ਇਕ ਵੱਡਾ ਝਟਕਾ ਲੱਗ ਰਿਹਾ ਹੈ। ਦਸ ਦਈਏ ਕਿ ਕਾਂਗਰਸ ਪਾਰਟੀ ਨੂੰ ਕਈ ਵੱਡੇ ਵੱਡੇ ਨੇਤਾ ਛੱਡ ਗਏ ਹਨ ਜਿਸ ਕਾਰਨ ਪਾਰਟੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਇਸ ਕਤਾਰ ਚ ਹੁਣ ਹੋਰ ਦੋ ਨਾਂ ਸ਼ਾਮਲ ਹੋ ਗਏ ਹਨ।
ਮਿਲੀ ਜਾਣਕਾਰੀ ਦੇ ਅਨੁਸਾਰ ਕਰਨਾਟਕ ਚ ਕਾਂਗਰਸ ਦੇ ਵਿਧਾਇਕ ਆਨੰਦ ਸਿੰਘ ਤੇ ਰਮੇਸ਼ ਜਾਰਕਿਹੋਲੀ ਨੇ ਵਿਧਾਨਸਭਾ ਦੀ ਮੈਂਬਰਸ਼ਿਪ ਤੋਂ ਆਪਣਾ ਅਸਤੀਫਾ ਦੇ ਦਿੱਤਾ ਹੈ। ਆਪਣੇ ਅਸਤੀਫੇ ਤੇ ਆਨੰਦ ਸਿੰਘ ਦਾ ਕਹਿਣਾ ਹੈ ਕਿ ਉਹਨਾਂ ਨੇ ਆਪਣੀਆਂ ਮੰਗਾਂ ਨੂੰ ਲੈਕੇ ਅਸਤੀਫਾ ਦਿੱਤਾ ਹੈ।
ਉੱਥੇ ਹੀ ਜੇਕਰ ਆਨੰਦ ਸਿੰਘ ਦੀਆਂ ਮੰਗਾਂ ਦੀ ਗੱਲ ਕੀਤੀ ਜਾਵੇ ਤਾਂ ਉਹ ਵਿਜੇਨਗਰ ਨੂੰ ਜਿਲ੍ਹਾ ਬਣਾਉਣਾ ਚਾਹੁੰਦੇ ਹਨ ਤੇ ਜੇਐੱਸਡਬਲਯੂ ਸਟੀਲ ਨੂੰ 3,667 ਏਕੜ ਜ਼ਮੀਨ ਵੇਚੇ ਜਾਣ ਦੀ ਇਜਾਜ਼ਤ ਰੱਦ ਕਰਵਾਉਣਾ ਚਾਹੁੰਦੇ ਹਨ। ਇਸ ਤੋਂ ਇਲਾਵਾ ਦੱਸ ਦਈਏ ਕਿ ਸੂਬੇ ਦੇ ਸਾਬਕਾ ਮੁੱਖ ਮੰਤਰੀ ਤੇ ਭਾਜਪਾ ਕਰਨਾਟਕ ਪ੍ਰਧਾਨ ਬੀਐਸ ਯੇਦਿਯੁਰੱਪਾ ਨੇ ਭਵਿੱਖਬਾਣੀ ਕਰਦੇ ਹੋਏ ਕਿਹਾ ਕਿ ਕਾਂਗਰਸ ਦੇ ਵਿਧਾਇਕਾਂ ਦੇ ਅਸਤੀਫੇ ਹੋ ਹੋਣੇ ਹਨ।


