ਲਹਿੰਦੇ ਪੰਜਾਬ ਸਿਆਲਕੋਟ ‘ਚ 500 ਸਾਲ ਪੁਰਾਣਾ ਗੁਰੂ ਘਰ ਦਰਸ਼ਨਾਂ ਲਈ ਖੁਲ੍ਹਿਆ !

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿਆਲਕੋਟ ‘ਚ ਸਥਿਤ 500 ਸਾਲ ਤੋਂ ਬੰਦ ਗੁਰਦੁਆਰੇ ਨੂੰ ਭਾਰਤੀ ਸਿੱਖਾਂ ਦੇ ਦਰਸ਼ਨਾਂ ਦੇ ਲਈ ਖੋਲਿਆ ਜਾ ਰਿਹਾ ਹੈ। ਦਸ ਦਈਏ ਕਿ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਸਿਆਲਕੋਟ ‘ਚ ਸਥਿਤ 500 ਸਾਲ ਤੋਂ ਬੰਦ ਗੁਰਦੁਆਰੇ ਨੂੰ ਭਾਰਤੀ ਸਿੱਖਾਂ ਦੇ ਦਰਸ਼ਨਾਂ ਦੇ ਲਈ ਖੋਲਿਆ ਜਾ ਰਿਹਾ ਹੈ। ਦਸ ਦਈਏ ਕਿ ਲਹਿੰਦੇ ਪੰਜਾਬ ਦੇ ਸਿਆਲਕੋਟ ਚ ਸਥਿਤ ਗੁਰਦੁਆਰਾ ਬਾਬੇ ਬੇਰ ਵਿਖੇ ਭਾਰਤੀ ਸ਼ਰਧਾਲੂ ਨਹੀਂ ਜਾ ਸਕਦੇ ਸੀ ਪਰ ਹੁਣ ਉਸ ਗੁਰਦੁਆਰੇ ਨੂੰ ਖੋਲ ਦਿੱਤਾ ਗਿਆ ਹੈ।

gurdwara babe di ber

ਦੱਸਣਯੋਗ ਗੱਲ ਹੈ ਕਿ ਜਦੋ ਸ਼੍ਰੀ ਗੁਰੂ ਨਾਨਕ ਦੇਵ ਜੀ ਕਸ਼ਮੀਰ ਤੋਂ ਸਿਆਲਕੋਟ ਆਏ ਸੀ ਤਾਂ ਉਹ ਇੱਥੇ ਬੇਰੀ ਹੇਠ ਰੁਕੇ ਸੀ। ਉਹਨਾਂ ਦੀ ਯਾਦ ਚ ਇਸ ਗੁਰਦੁਆਰਾ ਨੂੰ ਬਣਾਇਆ ਗਿਆ ਸੀ।ਇਸ ਗੁਰਦੁਆਰੇ ਦੇ ਦਰਸ਼ਨ ਕਰਨ ਲਈ ਦੁਰ ਦੁਰਾਂਡੇ ਤੋਂ ਲੋਕ ਆਉਂਦੇ ਸੀ ਪਰ ਇਸ ਗੁਰਦੁਆਰੇ ਦੇ ਦਰਸ਼ਨਾਂ ਲਈ ਖੁਲ੍ਹ ਨਹੀਂ ਸੀ। ਪਰ ਹੁਣ ਇਸ ਗੁਰਦੁਆਰੇ ਦੇ ਦਰਸ਼ਨਾਂ ਦੇ ਲਈ ਪੰਜਾਬ ਦੇ ਗਵਰਨਰ ਮੁਹੰਮਦ ਸਰਵਰ ਨੇ ਸੂਬੇ ਵਕਫ ਬੋਰਡ ਨੂੰ ਸਿਫਾਰਸ਼ ਕੀਤੀ ਜਿਸ ਤੋਂ ਬਾਅਦ ਇਸ ਗੁਰਦੁਆਰੇ ਨੂੰ ਦਰਸ਼ਨਾਂ ਲਈ ਖੋਲ੍ਹ ਦਿੱਤਾ ਗਿਆ।

Leave a Reply

Your email address will not be published. Required fields are marked *