ਨਵੀਂ ਦਿੱਲੀ- 1984 ਦੇ ਸਿੱਖ ਵਿਰੋਧੀ ਦੰਗਾ (1984 anti-Sikh riots) ਮਾਮਲੇ ਵਿਚ ਦਿੱਲੀ ਦੀ ਇਕ ਅਦਾਲਤ ਨੇ ਸਰਸਵਤੀ ਵਿਹਾਰ ਪੁਲਿਸ ਥਾਣੇ (Saraswati Vihar Police Station) ਵਿਚ ਦਰਜ ਇਕ ਮਾਮਲੇ ਵਿਚ ਸੱਜਣ ਕੁਮਾਰ ਖਿਲਾਫ ਦੋਸ਼ ਤੈਅ (Charges framed against Sajjan Kumar) ਕਰਨ ਦੇ ਹੁਕਮ ਦਿੱਤੇ ਹਨ।ਰੋਜ਼ ਐਵੇਨਿਊ ਕੋਰਟ (Rose Avenue Court) ਦੇ ਵਿਸ਼ੇਸ਼ ਜੱਜ ਐੱਮ.ਕੇ. ਨਾਗਪਾਲ (Judge M.K. Nagpal) ਦੀ ਅਦਾਲਤ ਨੇ ਸੱਜਣ ਕੁਮਾਰ (Sajjan Kumar) ਖਿਲਾਫ ਪੁਲਿਸ ਥਾਣਾ ਸਰਸਵਤੀ ਵਿਹਾਰ (Police Station Saraswati Vihar) ਵਿਚ ਦਰਜ ਕੇਸ 147, 148, 149, 302, 308, 326, 395, 397, 427, 436, 440 ਅਤੇ 201 ਆਈ.ਪੀ.ਸੀ. ਦੇ ਤਹਿਤ ਐੱਫ.ਆਈ.ਆਰ. ਨੰਬਰ 458/1991 ਦੇ ਆਧਾਰ ‘ਤੇ ਦੋਸ਼ ਤੈਅ ਕੀਤਾ ਹੈ। ਮਾਮਲੇ ਦੀ ਅਗਲੀ ਸੁਣਵਾਈ 16 ਦਸੰਬਰ ਨੂੰ ਹੋਵੇਗੀ।
Also Read : ‘ਓਮੀਕ੍ਰੋਨ’ ਕਾਰਣ ਬ੍ਰਿਟੇਨ ਦੇ ਕਈ ਇਲਾਕਿਆਂ ਵਿਚ ਕਹਿਰ, ਹੋਣ ਲੱਗਾ ਕਮਿਊਨਿਟੀ ਸਪ੍ਰੈਡ
ਸੱਜਣ ਕੁਮਾਰ ਨੂੰ 1984 ਦੇ ਸਿੱਖ ਵਿਰੋਧੀ ਦੰਗਿਆਂ ਦੇ ਮਾਮਲੇ ਵਿਚ ਦੱਖਣੀ-ਪੱਛਮ ਦਿੱਲੀ ਵਿਚ ਪਾਲਮ ਕਾਲੋਨੀ ਦੇ ਰਾਜ ਨਗਰ ਪਾਰਟ-1 ਇਲਾਕੇ ਵਿਚ ਪੰਜ ਸਿੱਖਾਂ ਦੇ ਕਤਲ ਅਤੇ ਰਾਜ ਨਗਰ ਪਾਰਟ-2 ਵਿਚ ਇਕ ਗੁਰਦੁਆਰੇ ਵਿਚ ਅੱਗ ਲਗਾਉਣ ਦੇ ਮਾਮਲੇ ਵਿਚ ਹੇਠਲੀ ਅਦਾਲਤ ਵਲੋਂ 2013 ਵਿਚ ਕੁਮਾਰ ਨੂੰ ਬਰੀ ਕੀਤੇ ਜਾਣ ਦੇ ਫੈਸਲੇ ਨੂੰ ਪਲਟ ਦਿੱਤਾ ਗਿਆ ਸੀ। ਸਾਲ 1984 ਵਿਚ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਹੱਤਿਆ ਦੌਰਾਨ ਪੂਰੇ ਦੇਸ਼ ਵਿਚ ਸਿੱਖਾਂ ਦੇ ਖਿਲਾਫ ਹਿੰਸਾ ਭੜਕੀ ਸੀ। ਦੋ ਨਵੰਬਰ ਨੂੰ ਹੋਏ ਕਤਲਕਾਂਡ ਮਾਮਲੇ ਵਿਚ ਦਿੱਲੀ ਪੁਲਿਸ ਨੇ 1991 ਵਿਚ ਐੱਫ.ਆਈ.ਆਰ. ਦਰਜ ਕੀਤੀ ਸੀ ਪਰ ਕੋਈ ਸਬੂਤ ਨਾ ਹੋਣ ਕਾਰਣ ਇਸ ਮਾਮਲੇ ਵਿਚ 1993 ਵਿਚ ਕਲੋਜ਼ਰ ਰਿਪੋਰਟ ਦਾਖਲ ਕੀਤੀ ਗਈ ਸੀ।
Also Read : ਪੀ.ਐੱਮ. ਮੋਦੀ ਏਮਸ ਸਣੇ ਦੇਸ਼ ਨੂੰ ਸੌਂਪਣਗੇ 10,000 ਕਰੋੜ ਦੇ ਪ੍ਰਾਜੈਕਟ
ਜਿਸ ਤੋਂ ਬਾਅਦ ਅਦਾਲਤ ਨੇ ਇਸ ਨੂੰ ਰੱਦ ਕਰ ਦਿੱਤਾ ਸੀ। 1984 ਦੇ ਸਿੱਖ ਵਿਰੋਧੀ ਦੰਗੇ ਭਾਰਤੀ ਸਿੱਖਾਂ ਦੇ ਵਿਰੁੱਧ ਦੰਗੇ ਸਨ ਜੋ ਇੰਦਰਾ ਗਾਂਧੀ ਦੀ ਹੱਤਿਆ ਤੋਂ ਬਾਅਦ ਹੋਏ ਸਨ। ਦਰਅਸਲ 1984 ਵਿਚ ਇੰਦਰਾ ਗਾਂਧੀ ਦਾ ਕਤਲ ਉਨ੍ਹਾਂ ਦੇ ਬਾਡੀਗਾਰਡ ਨੇ ਕਰ ਦਿੱਤਾ ਸੀ ਜੋ ਕਿ ਸਿੱਖ ਸਨ। ਸਰਕਾਰ ਦਾ ਕਹਿਣਾ ਹੈ ਕਿ ਦਿੱਲੀ ਵਿਚ ਇਸ ਦੰਗੇ ਦੌਰਾਨ ਲਗਭਗ 2800 ਸਿੱਖ ਮਾਰੇ ਗਏ ਅਤੇ ਪੂਰੇ ਦੇਸ਼ ਵਿਚ 3350 ਸਿੱਖ ਮਾਰੇ ਗਏ ਸਨ। ਜਦੋਂ ਕਿ ਸੁਤੰਤਰ ਸਰੋਤਾਂ ਦਾ ਅਨੁਮਾਨ ਹੈ ਕਿ ਪੂਰੇ ਦੇਸ਼ ਵਿਚ ਮਾਰਨ ਵਾਲਿਆਂ ਦੀ ਗਿਣਤੀ ਲਗਭਗ 8000-17000 ਸੀ। ਦੰਗਿਆਂ ਦੀ ਸੁਣਵਾਈ ਕਰਦੇ ਹੋਏ 17 ਦਸੰਬਰ 2018 ਨੂੰ ਦਿੱਲੀ ਹਾਈ ਕੋਰਟ ਨੇ ਫੈਸਲਾ ਸੁਣਾਇਆ ਸੀ ਜਿਸ ਵਿਚ ਸੱਜਣ ਕੁਮਾਰ ਨੂੰ ਉਮਰਕੈਦ ਅਤੇ ਹੋਰ ਮੁਲਜ਼ਮਾਂ ਨੂੰ 10-10 ਸਾਲ ਦੀ ਸਜ਼ਾ ਸੁਣਾਈ ਗਈ।




