ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਭਾਰਤ ਵੱਲੋਂ 14 ਪਾਕਿਸਤਾਨੀ ਕੈਦੀਆਂ ਨੂੰ ਰਿਹਾਅ ਕੀਤਾ ਗਿਆ ਹੈ। ਮਿਲੀ ਜਾਣਕਾਰੀ ਦੇ ਅਨੁਸਾਰ ਰਿਹਾਅ ਕੀਤੇ ਗਏ ਕੈਦੀਆਂ ਚ ਮਛੁਆਰਿਆਂ ਸਮੇਤ ਇਕ ਔਰਤ ਨੂੰ ਵੀ ਰਿਹਾਅ ਕੀਤਾ ਗਿਆ ਹੈ। ਦੱਸਿਆ ਜਾ ਰਿਹਾ ਹੈ ਕਿ ਰਿਹਾਅ ਕੀਤੇ ਗਏ ਕੈਦੀ ਭਾਰਤ ਦੀਆਂ ਵੱਖ ਵੱਖ ਜੇਲ੍ਹਾਂ ਚ ਬੰਦ ਸੀ।
ਇਹਨਾਂ ਨੂੰ ਅਟਾਰੀ ਵਾਘਾ ਬਾਰਡਰ ਦੇ ਜਰੀਏ ਪਾਕਿਸਤਾਨ ਲਈ ਰਵਾਨਾ ਕੀਤਾ ਗਿਆ ਹੈ। ਉੱਥੇ ਹੀ ਪਾਕਿਸਤਾਨ ਪਹੁੰਚੇ ਕੈਦੀਆਂ ਨੇ ਸਭ ਤੋਂ ਪਹਿਲਾ ਆਪਣੀ ਧਰਤੀ ਦਾ ਸਜਦਾ ਕਰਦੇ ਹੋਏ ਧਰਤੀ ਦਾ ਸ਼ੁਕਰਾਨਾ ਕੀਤਾ।

