ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੰਜਾਬ ਸਰਕਾਰ ਵੱਲੋਂ 19 ਮਈ ਨੂੰ ਪੈਣ ਵਾਲਿਆਂ ਵੋਟਾਂ ਦੇ ਮੱਦੇਨਜਰ ਜਨਤਕ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਦਸ ਦਈਏ ਕਿ 19 ਮਈ ਨੂੰ ਲੋਕਸਭਾ ਚੋਣਾਂ ਦਾ ਆਖਿਰੀ ਗੇੜ ਹੈ। ਇਸ ਦੌਰਾਨ ਵੋਟਰਾਂ ਦੀ ਸਹੂਲਤ ਦਾ ਖਾਸ ਧਿਆਨ ਰੱਖਿਆ ਜਾ ਰਿਹਾ ਹੈ।
ਉੱਥੇ ਹੀ ਇਸ ਤੇ ਪੰਜਾਬ ਸਰਕਾਰ ਦੇ ਬੁਲਾਰੇ ਦਾ ਕਹਿਣਾ ਹੈ ਕਿ ਚੋਣ ਕਮਿਸ਼ਨ ਦੀ ਹਦਾਇਤਾਂ ਅਧੀਨ ਹੀ ਇਸ ਛੁੱਟੀ ਦਾ ਐਲਾਨ ਕੀਤਾ ਗਿਆ ਹੈ। ਇਸ ਐਲਾਨ ਤੋਂ ਬਾਅਦ ਸਤਵੇਂ ਗੇੜੇ 19 ਮਈ ਨੂੰ ਉਦਯੋਗਿਕ ਯੂਨਿਟਾਂ, ਵਪਾਰਕ ਦੁਕਾਨਾਂ ਤੇ ਅਦਾਰਿਆਂ ਚ ਕੰਮ ਕਰਨ ਰਹੇ ਵਰਕਰਾਂ ਨੂੰ ਤਨਖਾਹਾਂ ਸਮੇਤ ਛੁੱਟੀ ਹੋਵੇਗੀ।

