ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਨੇ ਪੂਰੀ ਦੁਨੀਆ ਅੱਗੇ ਮੁਸੀਬਤ ਦਾ ਪਹਾੜ ਖੜ੍ਹਾ ਕੀਤਾ ਹੋਇਆ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ।ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.83 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 9.13 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 2.3 ਕਰੋੜ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 28,328,131 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 913,919 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 20,342,740 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 7,071,472 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 6,588,163 ਮਰੀਜ਼ਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 196,328 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,879,960 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਯੂਕ੍ਰੇਨ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਭਾਰਤ – ਕੁੱਲ ਕੇਸ– 4,562,414, ਮੌਤਾਂ-76,304
ਬ੍ਰਾਜ਼ੀਲ- ਕੁੱਲ ਕੇਸ –4,239,763, ਮੌਤਾਂ-129,575
ਰੂਸ – ਕੁੱਲ ਕੇਸ- 1,046,370, ਮੌਤਾਂ-18,263
ਪੇਰੂ–ਕੁੱਲ ਕੇਸ- 710,067, ਮੌਤਾਂ-30,344
ਕੋਲੰਬੀਆ-ਕੁੱਲ ਕੇਸ-694,664, ਮੌਤਾਂ-22,275
ਸਾਊਥ ਅਫਰੀਕਾ-ਕੁੱਲ ਕੇਸ-644,438, ਮੌਤਾਂ-15,265
ਮੈਕਸੀਕੋ-ਕੁੱਲ ਕੇਸ- 652,364, ਮੌਤਾਂ-69,649
ਸਪੇਨ- ਕੁੱਲ ਕੇਸ – 554,143, ਮੌਤਾਂ- 29,699
ਅਰਜਨਟੀਨਾ-ਕੁੱਲ ਕੇਸ-524,198, ਮੌਤਾਂ-10,907
ਚਿਲੀ-ਕੁੱਲ ਕੇਸ-428,669, ਮੌਤਾਂ-11,781
ਈਰਾਨ – ਕੁੱਲ ਕੇਸ -395,488, ਮੌਤਾਂ-22,798
ਯੂਕੇ- ਕੁੱਲ ਕੇਸ -358,138, ਮੌਤਾਂ-41,608
ਬੰਗਲਾਦੇਸ਼-ਕੁੱਲ ਕੇਸ-332,970, ਮੌਤਾਂ-4,634
ਸਾਊਦੀ ਅਰਬ- ਕੁੱਲ ਕੇਸ- 323,720, ਮੌਤਾਂ-4,189
ਫਰਾਂਸ- ਕੁੱਲ ਕੇਸ- 353,944, ਮੌਤਾਂ-30,813
ਪਾਕਿਸਤਾਨ-ਕੁੱਲ ਕੇਸ-300,371, ਮੌਤਾਂ-6,370
ਤੁਰਕੀ- ਕੁੱਲ ਕੇਸ- 286,455, ਮੌਤਾਂ-6,895
ਇਟਲੀ– ਕੁੱਲ ਕੇਸ – 283,180, ਮੌਤਾਂ- 35,587
ਇਰਾਕ-ਕੁੱਲ ਕੇਸ-278,418, ਮੌਤਾਂ-7,814
ਜਰਮਨੀ- ਕੁੱਲ ਕੇਸ -258,107, ਮੌਤਾਂ-9,419
ਫਿਲੀਪੀਨਜ਼- ਕੁੱਲ ਕੇਸ – 248,947, ਮੌਤਾਂ-4,066
ਇੰਡੋਨੇਸ਼ੀਆ-ਕੁੱਲ ਕੇਸ-207,203, ਮੌਤਾਂ-8,456
ਯੂਕ੍ਰੇਨ -ਕੁੱਲ ਕੇਸ-145,612, ਮੌਤਾਂ-3023
ਇਜ਼ਰਾਈਲ- ਕੁੱਲ ਕੇਸ- 145,526, ਮੌਤਾਂ-1,077
