ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਇਕ ਪਾਸੇ ਜਿੱਥੇ ਦੇਸ਼ ਕੋਰੋਨਾ ਵਾਇਰਸ ਜਹਿਜੀ ਮਹਾਂਮਾਰੀ ਤੋਂ ਜੂਝ ਰਿਹਾ ਹੈ। ਉੱਥੇ ਹੀ ਕੇਂਦਰ ਤੇ ਸੂਬਾ ਸਰਕਾਰ ਵਲੋਂ ਵੱਖ-ਵੱਖ ਨਿਰਦੇਸ਼ ਜਾਰੀ ਕੀਤੇ ਜਾ ਰਹੇ ਹਨ ਪਰ ਹੁਣ ਤੱਕ ਕੋਰੋਨਾ ਵਾਇਰਸ ਨੂੰ ਲੈ ਕੇ ਕਿਸੇ ਵੀ ਤਰ੍ਹਾਂ ਦੀ ਕੋਈ ਦਵਾਈ ਨਹੀਂ ਆਈ ਹੈ। ਉੱਥੇ ਹੀ ਭਾਰਤ ‘ਚ ਇਕ ਅਜਿਹਾ ਵਿਅਕਤੀ ਸਾਹਮਣੇ ਆਇਆ ਹੈ, ਜਿਸਨੇ ਦਾਅਵਾ ਕੀਤਾ ਹੈ ਕਿ, ਜੋ ਦੁਨਿਆ ਦਾ ਖੋਜ ਕੇਂਦਰ ਕਾਰਗਰ ਦਾ ਦਾਅਵਾ ਕਰ ਰਹੇ ਹੈ। ਉਹ ਇਸ ਨੂੰ ਸ਼ਰੀਰਕ ਪਰੀਖਣ ਲਈ ਮਨੁੱਖਤਾ ਦੇ ਭਲੇ ਲਈ ਦੇਣਗੇ।
ਮੀਡਿਆ ਤੋਂ ਮੁਖਾਤਿਬ ਹੁੰਦਿਆਂ ਰਜਿੰਦਰ ਖੋਸਾ ਨੇ ਦੱਸਿਆ ਕਿ, ਉਨ੍ਹਾਂ ਨੂੰ ਇਸ ਗੱਲ ਦੀ ਜਾਣਕਾਰੀ ਹੈ ਅਤੇ ਇਹ ਬਹੁਤ ਪੁਨ ਦਾ ਕੰਮ ਹੋਵੇਗਾ, ਜੇ ਉਨ੍ਹਾਂ ਦੇ ਸਰੀਰ ‘ਤੇ ਕੋਰੋਨਾ ਵਾਇਰਸ ਤੋਂ ਲੜਨ ਲਈ ਵੈਕਸੀਨ ਦਾ ਸੈਂਪਲ ਚੈਕ ਕੀਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ, ਅੱਜ ਪੂਰੇ ਦੇਸ਼ ‘ਚ ਜਿੱਥੇ ਐਮਰਜੰਸੀ ਵਰਗੇ ਹਾਲਾਤ ਪੈਦਾ ਹੋ ਗਏ ਹਨ। ਉੱਥੇ ਹੀ ਅੱਜ ਉਨ੍ਹਾਂ ਆਪਣੇ ਸਰੀਰ ਨੂੰ ਦਾਨ ਕਰਨ ਦਾ ਫੈਸਲਾ ਕੀਤਾ ਹੈ। ਉਨ੍ਹਾਂ ਕਿਹਾ ਮੈ ਜਾਣਦਾ ਹਾਂ ਕਿ, ਪਹਿਲਾਂ ਮੈਨੂੰ ਸੰਕਰਮਿਤ ਕੀਤਾ ਜਾਵੇਗਾ ਅਤੇ ਫਿਰ ਦਵਾਈ ਤਿਆਰ ਕੀਤੀ ਜਾਵੇਗੀ।
ਉਨ੍ਹਾਂ ਕਿਹਾ ਸਿੱਖ ਕੌਮ ਸ਼ੁਰੂ ਤੋਂ ਹੀ ਕੁਰਬਾਨੀਆਂ ਦਿੰਦਾ ਆਇਆ ਹੈ ਅਤੇ ਮੈਨੂੰ ਮਾਣ ਹੈ ਕਿ, ਜੇਕਰ ਕੋਰੋਨਾ ਦੇ ਇਲਾਜ ਦੀ ਦਵਾਈ ਦੀ ਸ਼ੁਰੂਆਤ ਮੇਰੇ ਸਰੀਰ ਤੋਂ ਕੀਤੀ ਜਾਂਦੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ, ਜੇਕਰ ਇਸ ਟੈਸਟ ਦੌਰਾਨ ਮੈ ਮਰ ਵੀ ਜਾਂਦਾ ਹਾਂ ਤਾਂ ਉਨ੍ਹਾਂ ਨੂੰ ਚਾਹੁਣ ਵਾਲੇ ਤੇ ਦੇਸ਼ਵਾਸੀਆਂ ਨੂੰ ਉਨ੍ਹਾਂ ‘ਤੇ ਮਾਣ ਹੋਵੇਗਾ, ਕਿਉਂਕਿ ਉਨ੍ਹਾਂ ਇਹ ਫੈਸਲਾ ਪਰਿਵਾਰ ਦੀ ਰਜਾਮੰਦੀ ਨਾਲ ਲਿਆ ਹੈ। ਉੱਥੇ ਹੀ ਰਜਿੰਦਰ ਖੋਸਾ ਦੀ ਇਸ ਪਹਿਲ ਲਈ ਉਨ੍ਹਾਂ ਦੇ ਦੋਸਤਾਂ ਨੇ ਉਨ੍ਹਾਂ ਦਾ ਸੁਆਗਤ ਕੀਤਾ ਹੈ।


