ਪੰਜਾਬ ਵਿਚ ਕੋਰੋਨਾ ਵਾਇਰਸ ਦੇ ਇਕ ਹੋਰ ਕੇਸ ਦੀ ਹੋਈ ਪੁਸ਼ਟੀ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਆਪਣਾ ਕਹਿਰ ਵਿਖਾਉਣ ਸ਼ੁਰੂ ਕਰ ਚੁੱਕਿਆ ਹੈ। ਦਰਅਸਲ ਸੂਬੇ ਵਿਚ ਹੁਣ ਕੋਰੋਨਾ ਵਾਇਰਸ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਪੂਰੇ ਦੇਸ਼ ਸਮੇਤ ਪੰਜਾਬ ਵਿਚ ਵੀ ਕੋਰੋਨਾ ਵਾਇਰਸ ਆਪਣਾ ਕਹਿਰ ਵਿਖਾਉਣ ਸ਼ੁਰੂ ਕਰ ਚੁੱਕਿਆ ਹੈ। ਦਰਅਸਲ ਸੂਬੇ ਵਿਚ ਹੁਣ ਕੋਰੋਨਾ ਵਾਇਰਸ ਦੇ ਤੀਜੇ ਕੇਸ ਦੇ ਪੁਸ਼ਟੀ ਹੋ ਚੁੱਕੀ ਹੈ। ਕੋਰੋਨਾ ਪੀੜਤ ਮਰੀਜ਼ ਮੁਹਾਲੀ ਵਾਸੀ ਹੈ ਜੋ ਕਿ ਕੁੱਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਭਾਰਤ ਵਾਪਸ ਪਰਤੀ ਸੀ ਜਿਸ ਨੂੰ ਹੁਣ ਆਈਸੋਲੇਟ ਕਰ ਦਿੱਤਾ ਗਿਆ ਹੈ।

ਜਾਣਕਾਰੀ ਅਨੁਸਾਰ ਮੁਹਾਲੀ ਦੀ 3 ਫੇਜ਼ ਦੀ ਰਹਿਣ ਵਾਲੀ 60 ਸਾਲਾਂ ਬਜ਼ੁਰਗ ਔਰਤ ਵਿਚ ਕੋਰੋਨਾ ਵਾਇਰਸ ਦੀ ਪੁਸ਼ਟੀ ਹੋਈ ਹੈ। ਉਹ ਕੁੱਝ ਦਿਨ ਪਹਿਲਾਂ ਹੀ ਅਮਰੀਕਾ ਤੋਂ ਭਾਰਤ ਵਾਪਸ ਪਰਤੀ ਸੀ ਜਿਸ ਨੂੰ ਕਿ ਖਾਂਸੀ, ਬੁਖਾਰ ਆਦਿ ਦੀ ਸ਼ਿਕਾਇਤ ਸੀ। ਡਾਕਟਰਾਂ ਨੇ ਬਜ਼ੁਰਗ ਔਰਤ ਦੀ ਟਰੈਵਲ ਹਿਸਟਰੀ ਵਿਦੇਸ਼ ਦੀ ਵੇਖਦਿਆਂ ਉਸਦੇ ਬਲੱਡ ਸੈਂਪਲ ਪੀਜੀਆਈ ਚੰਡੀਗੜ੍ਹ ਜਾਂਚ ਲਈ ਭੇਜੇ ਸਨ ਅਤੇ ਜਾਂਚ ਰਿਪੋਰਟ ਵਿਚ ਕੋਰੋਨਾ ਵਾਇਰਸ ਪੋਜ਼ੀਟਿਵ ਪਾਇਆ ਗਿਆ ਹੈ ਜਿਸ ਤੋਂ ਬਾਅਦ ਪੂਰਾ ਜਿਲ੍ਹਾ ਪ੍ਰਸ਼ਾਸਨ ਹਰਕਤ ਵਿਚ ਆ ਚੁੱਕਿਆ ਹੈ। ਪੀੜਤ ਔਰਤ ਨੂੰ ਆਈਸੋਲੇਸ਼ਨ ਵਾਰਡ ਵਿਚ ਭਰਤੀ ਕਰਵਾਉਣ ਤੋਂ ਇਲਾਵਾ ਉਸ ਦੇ ਘਰ ਸਮੇਤ ਪੂਰੇ ਤਿੰਨ ਫੇਜ਼ ਨੂੰ ਸੀਲ ਕਰ ਦਿੱਤਾ ਗਿਆ ਹੈ।

ਦੱਸ ਦਈਏ ਕਿ ਬੀਤੇ ਦਿਨ ਨਵਾਂਸ਼ਹਿਰ ਵਿਖੇ ਇਕ 70 ਸਾਲਾਂ ਬਜ਼ੁਰਗ ਦੀ ਮੌਤ ਹੋ ਗਈ ਹੈ ਜਿਸ ਦੀ ਰਿਪੋਰਟ ਵੀ ਕੋਰੋਨਾ ਵਾਇਰਸ ਨਾਲ ਪਾਜ਼ੀਟਿਵ ਆਈ ਸੀ। ਇਹ ਬਜ਼ੁਰਗ ਵੀ ਇਟਲੀ ਤੋਂ ਭਾਰਤ ਵਾਪਸ ਪਰਤਿਆ ਸੀ। ਕੋਰੋਨਾ ਵਾਇਰਸ ਦੇ ਕਹਿਰ ਨੂੰ ਵੇਖਦਿਆ ਪੰਜਾਬ ਸਰਕਾਰ ਦੇ ਹੁਕਮਾਂ ਅਨੁਸਾਰ ਅੱਜ ਸ਼ੁੱਕਰਵਾਰ ਰਾਤ 12 ਵਜੇ ਤੋਂ ਬਾਅਦ ਸੂਬੇ ਵਿਚ ਕੋਈ ਵੀ ਪ੍ਰਾਈਵੇਟ ਅਤੇ ਪਬਲਿਕ ਟਰਾਂਸਪੋਰਟ ਨਹੀਂ ਚੱਲੇਗਾ ਨਾਲ ਹੀ ਆਟੋ ਰਿਕਸ਼ਾ ਅਤੇ ਟੈਕਸੀਆਂ ਆਦਿ ਨੂੰ ਬੰਦ ਰੱਖਣ ਦੀ ਹਿਦਾਇਤ ਦਿੱਤੀ ਗਈ ਹੈ। ਉੱਥੇ ਹੀ ਪੂਰੇ ਭਾਰਤ ਵਿਚ ਹੁਣ ਤੱਕ 195 ਕੋਰੋਨਾ ਵਾਇਰਸ ਦੇ ਮਾਮਲੇ ਸਾਹਮਣੇ ਆ ਚੁੱਕੇ ਹਨ ਜਦਕਿ ਪੰਜ ਲੋਕਾਂ ਦੀ ਮੌਤ ਹੋ ਚੁੱਕੀ ਹੈ।

Leave a Reply

Your email address will not be published. Required fields are marked *