ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2.16 ਕਰੋੜ ਤੋਂ ਪਾਰ, 1.43 ਕਰੋੜ ਤੋਂ ਜ਼ਿਆਦਾ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰਦਰਦੀ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਸਿਰਦਰਦੀ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਮਾਰ ਝੇਲ ਰਹੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.16 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.68 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.43 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 21,615,334 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 768,969 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 14,329,738 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,516,627  ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,529,789 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 172,606 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 2,900,188 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ

ਬ੍ਰਾਜ਼ੀਲ – ਕੁੱਲ ਕੇਸ– 3,317,832, ਮੌਤਾਂ-105,606

ਭਾਰਤ- ਕੁੱਲ ਕੇਸ –2,589,208, ਮੌਤਾਂ-50,084

ਰੂਸ – ਕੁੱਲ ਕੇਸ- 917,884, ਮੌਤਾਂ-15,617

ਸਾਊਥ ਅਫਰੀਕਾ-ਕੁੱਲ ਕੇਸ-583,653, ਮੌਤਾਂ-11,677

ਮੈਕਸੀਕੋ-ਕੁੱਲ ਕੇਸ- 517,714, ਮੌਤਾਂ-56,543

ਪੇਰੂ–ਕੁੱਲ ਕੇਸ- 525,803, ਮੌਤਾਂ-26,075

ਚਿਲੀ-ਕੁੱਲ ਕੇਸ-383,902, ਮੌਤਾਂ-10,395

ਕੋਲੰਬੀਆ-ਕੁੱਲ ਕੇਸ-456,689, ਮੌਤਾਂ-14,810

ਸਪੇਨ- ਕੁੱਲ ਕੇਸ – 358,843, ਮੌਤਾਂ- 28,617

ਈਰਾਨ – ਕੁੱਲ ਕੇਸ -341,070, ਮੌਤਾਂ-19,492

ਯੂਕੇ- ਕੁੱਲ ਕੇਸ -317,379, ਮੌਤਾਂ-41,361

ਸਾਊਦੀ ਅਰਬ- ਕੁੱਲ ਕੇਸ- 297,315,  ਮੌਤਾਂ-3,369

ਪਾਕਿਸਤਾਨ-ਕੁੱਲ ਕੇਸ-288,047, ਮੌਤਾਂ-6,162

ਬੰਗਲਾਦੇਸ਼-ਕੁੱਲ ਕੇਸ-274,525, ਮੌਤਾਂ-3,625

ਇਟਲੀ– ਕੁੱਲ ਕੇਸ – 253,438, ਮੌਤਾਂ- 35,392

ਤੁਰਕੀ- ਕੁੱਲ ਕੇਸ- 248,117, ਮੌਤਾਂ-5,955

ਅਰਜਨਟੀਨਾ-ਕੁੱਲ ਕੇਸ-289,100, ਮੌਤਾਂ-5,637

ਜਰਮਨੀ- ਕੁੱਲ ਕੇਸ -224,478, ਮੌਤਾਂ-9,290

ਫਰਾਂਸ- ਕੁੱਲ ਕੇਸ- 215,521, ਮੌਤਾਂ-30,409

ਇਰਾਕ-ਕੁੱਲ ਕੇਸ-172,583, ਮੌਤਾਂ-5,785

ਫਿਲੀਪੀਨਜ਼- ਕੁੱਲ ਕੇਸ – 157,918, ਮੌਤਾਂ-2,600

ਇੰਡੋਨੇਸ਼ੀਆ-ਕੁੱਲ ਕੇਸ-137,468, ਮੌਤਾਂ-6,071

ਕਨੇਡਾ-  ਕੁੱਲ ਕੇਸ- 121,889, ਮੌਤਾਂ-9,024

ਕਤਰ-ਕੁੱਲ ਕੇਸ-114,809, ਮੌਤਾਂ-192

Leave a Reply

Your email address will not be published. Required fields are marked *