ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੁਨੀਆ ਭਰ ਸਮੇਤ ਭਾਰਤ ਵਿਚ ਵੀ ਕੋਰੋਨਾ ਮਹਾਂਮਾਰੀ ਆਪਣਾ ਪ੍ਰਕੋਪ ਵਿਖਾ ਰਹੀ ਹੈ। ਦੇਸ਼ ਵਿਚ ਕੋਰੋਨਾ ਦੇ ਮਾਮਲੇ ਅਤੇ ਉਸ ਨਾਲ ਹੀ ਰਹੀਆਂ ਮੌਤਾਂ ਵਿਚ ਹਰ ਦਿਨ ਤੇਜ਼ੀ ਨਾਲ ਵਾਧਾ ਹੋ ਰਿਹਾ ਹੈ। ਪੂਰੇ ਦੇਸ਼ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 45 ਲੱਖ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 76 ਹਜ਼ਾਰ ਤੋਂ ਵੱਧ ਹੋ ਗਈ ਹੈ। ਉੱਥੇ ਹੀ ਹੁਣ ਤੱਕ 35.42 ਲੱਖ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
India's #COVID19 case tally crosses 45 lakh mark with a spike of 96,551 new cases & 1,209 deaths reported in the last 24 hours.
The total case tally stands at 45,62,415 including 9,43,480 active cases, 35,42,664 cured/discharged/migrated & 76,271 deaths: Ministry of Health pic.twitter.com/cAnTFUvmnq
— ANI (@ANI) September 11, 2020
ਕੇਂਦਰੀ ਸਿਹਤ ਮੰਤਰਾਲੇ ਵੱਲੋਂ ਜਾਰੀ ਕੀਤੇ ਅੰਕੜਿਆਂ ਅਨੁਸਾਰ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿਚੋਂ ਹੁਣ ਤੱਕ ਦੇ ਸੱਭ ਤੋਂ ਵੱਧ ਰਿਕਾਰਡ ਤੋੜ 96,551 ਨਵੇਂ ਕੋਰੋਨਾ ਦੇ ਮਰੀਜ਼ਾਂ ਦੀ ਪੁਸ਼ਟੀ ਹੋਈ ਹੈ ਅਤੇ 1,209 ਮੌਤਾਂ ਹੋਈਆਂ ਹਨ ਜਿਸ ਕਰਕੇ ਕੁੱਲ ਮਾਮਲਿਆਂ ਦੀ ਗਿਣਤੀ ਵੱਧ ਕੇ 45,62,415 ਹੋ ਗਈ ਹੈ ਅਤੇ ਮ੍ਰਿਤਕਾਂ ਦਾ ਅੰਕੜਾ 76,271 ਤੱਕ ਪਹੁੰਚ ਗਿਆ ਹੈ। ਉੱਥੇ ਹੀ ਹੁਣ ਤੱਕ 35,42,664 ਮਰੀਜ਼ ਕੋਰੋਨਾ ਤੋਂ ਜੰਗ ਜਿੱਤ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 9,43,480 ਹੋ ਗਈ ਹੈ।
ਅੰਡੇਮਾਨ ਅਤੇ ਨਿਕੋਬਾਰ – ਐਕਟਿਵ ਕੇਸ– 293, ਠੀਕ ਹੋਏ -3121, ਮੌਤਾਂ-51
ਆਂਧਰਾ ਪ੍ਰਦੇਸ਼- ਐਕਟਿਵ ਕੇਸ -97338, ਠੀਕ ਹੋਏ-435647, ਮੌਤਾਂ-4702
ਅਰੁਣਾਚਲ ਪ੍ਰਦੇਸ਼- ਐਕਟਿਵ ਕੇਸ -1658, ਠੀਕ ਹੋਏ-4005, ਮੌਤਾਂ-9
ਅਸਾਮ- ਐਕਟਿਵ ਕੇਸ-29690, ਠੀਕ ਹੋਏ-105701, ਮੌਤਾਂ-414
ਬਿਹਾਰ- ਐਕਟਿਵ ਕੇਸ-15239, ਠੀਕ ਹੋਏ-137544, ਮੌਤਾਂ-785
ਚੰਡੀਗੜ੍ਹ- ਐਕਟਿਵ ਕੇਸ -2573, ਠੀਕ ਹੋਏ-4331, ਮੌਤਾਂ-83
ਛੱਤੀਸਗੜ੍ਹ – ਐਕਟਿਵ ਕੇਸ – 29332, ਠੀਕ ਹੋਏ–25855, ਮੌਤਾਂ –493
ਦਾਦਰਾ ਨਗਰ ਹਵੇਲੀ – ਐਕਟਿਵ ਕੇਸ -294, ਠੀਕ ਹੋਏ-2375, ਮੌਤਾਂ-2
ਦਿੱਲੀ- ਐਕਟਿਵ ਕੇਸ -25416, ਠੀਕ ਹੋਏ-175,400, ਮੌਤਾਂ-4666
ਗੋਆ- ਐਕਟਿਵ ਕੇਸ -5030, ਠੀਕ ਹੋਏ-17592, ਮੌਤਾਂ-268
ਗੁਜਰਾਤ- ਐਕਟਿਵ ਕੇਸ -16198, ਠੀਕ ਹੋਏ-90103, ਮੌਤਾਂ-3164
ਹਰਿਆਣਾ- ਐਕਟਿਵ ਕੇਸ -18332, ਠੀਕ ਹੋਏ-66705, ਮੌਤਾਂ-907
ਹਿਮਾਚਲ ਪ੍ਰਦੇਸ਼- ਐਕਟਿਵ ਕੇਸ -2723, ਠੀਕ ਹੋਏ-5677, ਮੌਤਾਂ-66
ਜੰਮੂ ਅਤੇ ਕਸ਼ਮੀਰ- ਐਕਟਿਵ ਕੇਸ -14074, ਠੀਕ ਹੋਏ-34215, ਮੌਤਾਂ-845
ਝਾਰਖੰਡ – ਐਕਟਿਵ ਕੇਸ -15447, ਠੀਕ ਹੋਏ-42115, ਮੌਤਾਂ-517
ਕਰਨਾਟਕ- ਐਕਟਿਵ ਕੇਸ -101556, ਠੀਕ ਹੋਏ-322454, ਮੌਤਾਂ-6937
ਕੇਰਲ- ਐਕਟਿਵ ਕੇਸ-26292, ਠੀਕ ਹੋਏ-72578, ਮੌਤਾਂ-396
ਲੱਦਾਖ- ਐਕਟਿਵ ਕੇਸ -775, ਠੀਕ ਹੋਏ-2366, ਮੌਤਾਂ-36
ਮੱਧ ਪ੍ਰਦੇਸ਼- ਐਕਟਿਵ ਕੇਸ-18433, ਠੀਕ ਹੋਏ-61285, ਮੌਤਾਂ-1661
ਮਹਾਰਾਸ਼ਟਰ- ਐਕਟਿਵ ਕੇਸ -261798, ਠੀਕ ਹੋਏ-700715, ਮੌਤਾਂ-28282
ਮਨੀਪੁਰ- ਐਕਟਿਵ ਕੇਸ -1633, ਠੀਕ ਹੋਏ-5793, ਮੌਤਾਂ-44
ਮੇਘਾਲਿਆ- ਐਕਟਿਵ ਕੇਸ-1434, ਠੀਕ ਹੋਏ-1842, ਮੌਤਾਂ-20
ਮਿਜ਼ੋਰਮ- ਐਕਟਿਵ ਕੇਸ-583, ਠੀਕ ਹੋਏ-750, ਮੌਤਾਂ-0
ਨਾਗਾਲੈਂਡ- ਐਕਟਿਵ ਕੇਸ -834, ਠੀਕ ਹੋਏ-3792, ਮੌਤਾਂ-10
ਉੜੀਸਾ- ਐਕਟਿਵ ਕੇਸ-30529, ਠੀਕ ਹੋਏ-108001, ਮੌਤਾਂ-591
ਪਡੂਚੇਰੀ- ਐਕਟਿਵ ਕੇਸ-4794, ਠੀਕ ਹੋਏ-13389, ਮੌਤਾਂ-353
ਪੰਜਾਬ – ਐਕਟਿਵ ਕੇਸ-18088, ਠੀਕ ਹੋਏ-51906, ਮੌਤਾਂ-2149
ਰਾਜਸਥਾਨ- ਐਕਟਿਵ ਕੇਸ -15702, ਠੀਕ ਹੋਏ-80482, ਮੌਤਾਂ-1192
ਸਿੱਕਮ- ਐਕਟਿਵ ਕੇਸ-532, ਠੀਕ ਹੋਏ-1470, ਮੌਤਾਂ-7
ਤਾਮਿਲਨਾਡੂ- ਐਕਟਿਵ ਕੇਸ -48482, ਠੀਕ ਹੋਏ-429416, ਮੌਤਾਂ-8154
ਤੇਲੰਗਾਨਾ- ਐਕਟਿਵ ਕੇਸ-32195, ਠੀਕ ਹੋਏ-119467, ਮੌਤਾਂ-940
ਤ੍ਰਿਪੁਰਾ- ਐਕਟਿਵ ਕੇਸ-7383, ਠੀਕ ਹੋਏ-10255, ਮੌਤਾਂ-173
ਉੱਤਰਾਖੰਡ- ਐਕਟਿਵ ਕੇਸ-9106, ਠੀਕ ਹੋਏ-18783, ਮੌਤਾਂ-377
ਉੱਤਰ ਪ੍ਰਦੇਸ਼- ਐਕਟਿਵ ਕੇਸ- 66317, ਠੀਕ ਹੋਏ-221506, ਮੌਤਾਂ-4206
ਪੱਛਮੀ ਬੰਗਾਲ- ਐਕਟਿਵ ਕੇਸ-23377, ਠੀਕ ਹੋਏ-166027, ਮੌਤਾਂ-3771
