ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਮੁਸੀਬਤ ਦਾ ਪਹਾੜ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.23 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.84 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.50 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।
ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 22,306,538 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 784,353 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 15,047,779 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,474,406 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,655,974 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 175,074 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,011,098 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।
ਬ੍ਰਾਜ਼ੀਲ – ਕੁੱਲ ਕੇਸ– 3,411,872, ਮੌਤਾਂ-110,019
ਭਾਰਤ- ਕੁੱਲ ਕੇਸ –2,766,626, ਮੌਤਾਂ-53,014
ਰੂਸ – ਕੁੱਲ ਕੇਸ- 932,493, ਮੌਤਾਂ-15,872
ਸਾਊਥ ਅਫਰੀਕਾ-ਕੁੱਲ ਕੇਸ-592,144, ਮੌਤਾਂ-12,264
ਪੇਰੂ–ਕੁੱਲ ਕੇਸ- 549,321, ਮੌਤਾਂ-26,658
ਮੈਕਸੀਕੋ-ਕੁੱਲ ਕੇਸ- 531,239, ਮੌਤਾਂ-57,774
ਕੋਲੰਬੀਆ-ਕੁੱਲ ਕੇਸ-489,122, ਮੌਤਾਂ-15,619
ਚਿਲੀ-ਕੁੱਲ ਕੇਸ-388,855, ਮੌਤਾਂ-10,546
ਸਪੇਨ- ਕੁੱਲ ਕੇਸ – 384,270, ਮੌਤਾਂ- 28,670
ਈਰਾਨ – ਕੁੱਲ ਕੇਸ -347,835, ਮੌਤਾਂ-19,972
ਯੂਕੇ- ਕੁੱਲ ਕੇਸ -320,286, ਮੌਤਾਂ-41,381
ਅਰਜਨਟੀਨਾ-ਕੁੱਲ ਕੇਸ-305,966, ਮੌਤਾਂ-6,048
ਸਾਊਦੀ ਅਰਬ- ਕੁੱਲ ਕੇਸ- 301,323, ਮੌਤਾਂ-3,470
ਪਾਕਿਸਤਾਨ-ਕੁੱਲ ਕੇਸ-289,832, ਮੌਤਾਂ-6,190
ਬੰਗਲਾਦੇਸ਼-ਕੁੱਲ ਕੇਸ-282,344, ਮੌਤਾਂ-3,740
ਇਟਲੀ– ਕੁੱਲ ਕੇਸ – 254,636, ਮੌਤਾਂ- 35,405
ਤੁਰਕੀ- ਕੁੱਲ ਕੇਸ- 251,805, ਮੌਤਾਂ-6,016
ਜਰਮਨੀ- ਕੁੱਲ ਕੇਸ -228,105, ਮੌਤਾਂ-9,305
ਫਰਾਂਸ- ਕੁੱਲ ਕੇਸ- 221,267, ਮੌਤਾਂ-30,451
ਇਰਾਕ-ਕੁੱਲ ਕੇਸ-184,709, ਮੌਤਾਂ-6,036
ਫਿਲੀਪੀਨਜ਼- ਕੁੱਲ ਕੇਸ – 169,213, ਮੌਤਾਂ-2,687
ਇੰਡੋਨੇਸ਼ੀਆ-ਕੁੱਲ ਕੇਸ-143,043, ਮੌਤਾਂ-6,277
ਕਨੇਡਾ- ਕੁੱਲ ਕੇਸ- 123,154, ਮੌਤਾਂ-9,045
ਕਤਰ-ਕੁੱਲ ਕੇਸ-115,661, ਮੌਤਾਂ-193
