ਦੁਨੀਆ ਵਿਚ ਕੋਰੋਨਾ ਦੇ ਮਾਮਲੇ ਹੋਏ 2.23 ਕਰੋੜ ਤੋਂ ਪਾਰ, ਡੇਢ ਕਰੋੜ ਤੋਂ ਵੱਧ ਮਰੀਜ਼ ਹੋਏ ਠੀਕ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਮੁਸੀਬਤ ਦਾ ਪਹਾੜ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਚੀਨ ਦੇ ਵੁਹਾਨ ਸ਼ਹਿਰ ਤੋਂ ਸ਼ੁਰੂ ਹੋਈ ਕੋਰੋਨਾ ਮਹਾਂਮਾਰੀ ਪੂਰੀ ਦੁਨੀਆ ਲਈ ਮੁਸੀਬਤ ਦਾ ਪਹਾੜ ਬਣੀ ਹੋਈ ਹੈ। ਵਿਸ਼ਵ ਭਰ ਦੇ ਦੇਸ਼ ਕੋਰੋਨਾ ਸੰਕਰਮਨ ਦੀ ਚਪੇਟ ਵਿਚ ਆ ਚੁੱਕੇ ਹਨ। ਖਬਰ ਲਿਖੇ ਜਾਣ ਤੱਕ ਦੁਨੀਆ ਵਿਚ ਕੋਰੋਨਾ ਦੇ ਕੇਸਾਂ ਦੀ ਗਿਣਤੀ 2.23 ਕਰੋੜ ਦੇ ਅੰਕੜੇ ਨੂੰ ਪਾਰ ਕਰ ਗਈ ਹੈ, ਜਦਕਿ ਮਰਨ ਵਾਲਿਆਂ ਦੀ ਸੰਖਿਆ 7.84 ਲੱਖ ਤੋਂ ਜ਼ਿਆਦਾ ਹੋ ਗਈ ਹੈ। ਉੱਥੇ ਹੀ ਹੁਣ ਤੱਕ 1.50 ਕਰੋੜ ਤੋਂ ਜ਼ਿਆਦਾ ਮਰੀਜ਼ ਕੋਰੋਨਾ ਨੂੰ ਹਰਾ ਕੇ ਠੀਕ ਵੀ ਹੋ ਚੁੱਕੇ ਹਨ।

ਵਰਲਡਓ ਮੀਟਰ ਦੁਆਰਾ ਜਾਰੀ ਕੀਤੇ ਅੰਕੜਿਆਂ ਅਨੁਸਾਰ ਦੁਨੀਆ ਵਿਚ ਕੋਰੋਨਾ ਦੇ ਮਾਮਲੇ ਵੱਧ ਕੇ 22,306,538 ਹੋ ਗਏ ਹਨ ਅਤੇ ਮ੍ਰਿਤਕਾਂ ਦੀ ਗਿਣਤੀ 784,353 ਤੱਕ ਪਹੁੰਚ ਗਈ ਹੈ। ਉੱਥੇ ਹੀ ਹੁਣ ਤੱਕ 15,047,779 ਮਰੀਜ਼ ਕੋਰੋਨਾ ਨੂੰ ਹਰਾ ਕੇ ਸਿਹਤਯਾਬ ਵੀ ਹੋ ਚੁੱਕੇ ਹਨ ਜਿਸ ਕਰਕੇ ਐਕਟਿਵ ਕੇਸਾਂ ਦੀ ਸੰਖਿਆ 6,474,406 ਹੋ ਗਈ ਹੈ। ਕੋਰੋਨਾ ਨਾਲ ਸੱਭ ਤੋਂ ਵੱਧ ਪ੍ਰਭਾਵਿਤ ਸੰਯੁਕਤ ਰਾਜ ਅਮਰੀਕਾ ਹੋ ਰਿਹਾ ਹੈ। ਇੱਥੇ ਹੁਣ ਤੱਕ 5,655,974 ਕੇਸਾਂ ਦੀ ਪੁਸ਼ਟੀ ਹੋ ਚੁੱਕੀ ਹੈ, ਜਿਨ੍ਹਾਂ ਵਿਚੋਂ 175,074 ਜਾਨਾਂ ਜਾ ਚੁੱਕੀਆਂ ਹਨ। ਉੱਥੇ ਹੀ ਹੁਣ ਤੱਕ 3,011,098 ਮਰੀਜ਼ ਠੀਕ ਵੀ ਹੋ ਚੁੱਕੇ ਹਨ। ਇਸ ਤੋਂ ਇਲਾਵਾ ਬ੍ਰਾਜ਼ੀਲ, ਭਾਰਤ, ਰੂਸ, ਸਪੇਨ, ਇਟਲੀ, ਫਰਾਂਸ, ਜ਼ਰਮਨੀ, ਯੂਕੇ, ਤੁਰਕੀ, ਚਿਲੀ, ਈਰਾਨ, ਕਨੇਡਾ, ਪੇਰੂ,ਸਾਊਦੀ ਅਰਬ, ਬੰਗਲਾਦੇਸ਼, ਪਾਕਿਸਤਾਨ,ਸਾਊਥ ਅਫਰੀਕਾ, ਕੋਲੰਬੀਆ, ਫਿਲੀਪੀਨਜ਼,ਇੰਡੋਨੇਸ਼ੀਆ,ਅਰਜਨਟੀਨਾ, ਇਰਾਕ ਅਤੇ ਕਤਰ ਸਮੇਤ ਦੁਨੀਆ ਭਰ ਦੇ ਦੇਸ਼ ਕੋਰੋਨਾ ਮਹਾਂਮਾਰੀ ਦੀ ਮਾਰ ਝੱਲ ਰਹੇ ਹਨ।

ਬ੍ਰਾਜ਼ੀਲ – ਕੁੱਲ ਕੇਸ– 3,411,872, ਮੌਤਾਂ-110,019

ਭਾਰਤ- ਕੁੱਲ ਕੇਸ –2,766,626, ਮੌਤਾਂ-53,014

ਰੂਸ – ਕੁੱਲ ਕੇਸ- 932,493, ਮੌਤਾਂ-15,872

ਸਾਊਥ ਅਫਰੀਕਾ-ਕੁੱਲ ਕੇਸ-592,144, ਮੌਤਾਂ-12,264

ਪੇਰੂ–ਕੁੱਲ ਕੇਸ- 549,321, ਮੌਤਾਂ-26,658

ਮੈਕਸੀਕੋ-ਕੁੱਲ ਕੇਸ- 531,239, ਮੌਤਾਂ-57,774

ਕੋਲੰਬੀਆ-ਕੁੱਲ ਕੇਸ-489,122, ਮੌਤਾਂ-15,619

ਚਿਲੀ-ਕੁੱਲ ਕੇਸ-388,855, ਮੌਤਾਂ-10,546

ਸਪੇਨ- ਕੁੱਲ ਕੇਸ – 384,270, ਮੌਤਾਂ- 28,670

ਈਰਾਨ – ਕੁੱਲ ਕੇਸ -347,835, ਮੌਤਾਂ-19,972

ਯੂਕੇ- ਕੁੱਲ ਕੇਸ -320,286, ਮੌਤਾਂ-41,381

ਅਰਜਨਟੀਨਾ-ਕੁੱਲ ਕੇਸ-305,966, ਮੌਤਾਂ-6,048

ਸਾਊਦੀ ਅਰਬ- ਕੁੱਲ ਕੇਸ- 301,323,  ਮੌਤਾਂ-3,470

ਪਾਕਿਸਤਾਨ-ਕੁੱਲ ਕੇਸ-289,832, ਮੌਤਾਂ-6,190

ਬੰਗਲਾਦੇਸ਼-ਕੁੱਲ ਕੇਸ-282,344, ਮੌਤਾਂ-3,740

ਇਟਲੀ– ਕੁੱਲ ਕੇਸ – 254,636, ਮੌਤਾਂ- 35,405

ਤੁਰਕੀ- ਕੁੱਲ ਕੇਸ- 251,805, ਮੌਤਾਂ-6,016

ਜਰਮਨੀ- ਕੁੱਲ ਕੇਸ -228,105, ਮੌਤਾਂ-9,305

ਫਰਾਂਸ- ਕੁੱਲ ਕੇਸ- 221,267, ਮੌਤਾਂ-30,451

ਇਰਾਕ-ਕੁੱਲ ਕੇਸ-184,709, ਮੌਤਾਂ-6,036

ਫਿਲੀਪੀਨਜ਼- ਕੁੱਲ ਕੇਸ – 169,213, ਮੌਤਾਂ-2,687

ਇੰਡੋਨੇਸ਼ੀਆ-ਕੁੱਲ ਕੇਸ-143,043, ਮੌਤਾਂ-6,277

ਕਨੇਡਾ-  ਕੁੱਲ ਕੇਸ- 123,154, ਮੌਤਾਂ-9,045

ਕਤਰ-ਕੁੱਲ ਕੇਸ-115,661, ਮੌਤਾਂ-193

Leave a Reply

Your email address will not be published. Required fields are marked *