ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਅਮਰੀਕਾ ਵਿਚ ਡੈਂਗੂ, ਜੀਕਾ ਵਰਗੀ ਬੀਮਾਰੀਆਂ ਦੇ ਖਾਤਮੇ ਲਈ ਇੱਕ ਵੱਖਰੇ ਹੀ ਤਰੀਕੇ ਦੀ ਯੋਜਨਾ ਤਿਆਰ ਕੀਤੀ ਗਈ ਹੈ। ਦਰਅਸਲ ਅਮਰੀਕਾ ਦੇ ਫਲੋਰਿਡਾ ਵਿਚ ਅਗਲੇ ਦੋ ਸਾਲਾਂ ਵਿਚ 75 ਕਰੋੜ ਜੇਨੇਟਿਕਲੀ ਮੋਗੀਫਾਇਡ ਮੱਛਰਾਂ ਨੂੰ ਛੱਡਿਆ ਜਾਵੇਗਾ ਜੋ ਕਿ ਸਧਾਰਨ ਮੱਛਰਾਂ ਦੇ ਵਿੱਚ ਜਾ ਕੇ ਉਸ ਦੀ ਨਸਲ ਨੂੰ ਨਸ਼ਟ ਕਰ ਦੇਵੇਗਾ ਜਾਂ ਫਿਰ ਇਨ੍ਹਾਂ ਦੀ ਵਜ੍ਹਾ ਕਰਕੇ ਸਧਾਰਨ ਮੱਛਰਾਂ ਦੀ ਨਸਲਾਂ ਅਜਿਹੀ ਆਉਣਗੀਆਂ ਜਿਸ ਦੇ ਕੱਟਣ ਨਾਲ ਇਨਸਾਨ ਬੀਮਾਰੀ ਦਾ ਸ਼ਿਕਾਰ ਨਹੀਂ ਹੋਵੇਗਾ।
ਮੀਡੀਆ ਰਿਪੋਰਟਾਂ ਅਨੁਸਾਰ ਫਲੋਰਿਡਾ ਵਿਚ ਅਗਲੇ ਦੋ ਸਾਲਾਂ ਵਿਚ ਪੜਾਅਵਾਰ ਤਰੀਕੇ ਨਾਲ 75 ਕਰੋੜ ਜੇਨੇਟਿਕਲੀ ਮਾਡੀਫਾਈਡ ਮੱਛਰ ਛੱਡਣ ਦੀ ਤਿਆਰੀ ਕਰ ਲਈ ਗਈ ਹੈ ਅਤੇ ਇਸ ਯੋਜਨਾ ਲਈ ਮੰਗਲਵਾਰ ਨੂੰ ਅਮਰੀਕੀ ਸਰਕਾਰ ਨੇ ਵੀ ਹਰੀ ਝੰਡੀ ਦੇ ਦਿੱਤੀ ਹੈ। ਇਸ ਦਾ ਨਾਮ OX5034 ਰੱਖਿਆ ਗਿਆ ਹੈ। ਅਗਲੇ ਸਾਲ ਪਹਿਲੇ ਪਾਇਲਟ ਪ੍ਰੋਜੈਕਟ ਦੇ ਤੌਰ ਉੱਤੇ ਇਸ ਯੋਜਨਾ ਨੂੰ ਸ਼ੁਰੂ ਕੀਤਾ ਜਾਵੇਗਾ ਅਤੇ ਬ੍ਰਿਟਿਸ਼ ਕੰਪਨੀ ਆਕਸੀਟੇਕ ਇਹ ਪਾਇਲਟ ਪ੍ਰੋਜੈਕਟ ਚਲਾਵੇਗੀ। ਰਿਪੋਰਟਾਂ ਮੁਤਾਬਕ ਕੰਪਨੀ ਨੇ ਦੱਸਿਆ ਹੈ ਕਿ ਉਹ ਪਿਛਲੇ ਕੁੱਝ ਸਾਲਾਂ ਵਿਚ 10 ਲੱਖ ਜੇਨੇਟਿਕਲੀ ਮਾਡੀਫਾਇਡ ਮੱਛਰ ਰਿਲੀਜ਼ ਕਰ ਚੁੱਕੀ ਹੈ ਅਤੇ ਹੁਣ ਤੱਕ ਇਨਸਾਨਾਂ ਅਤੇ ਵਾਤਾਵਰਨ ਨੂੰ ਇਸ ਨਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਗੱਲ ਸਾਹਮਣੇ ਨਹੀਂ ਆਈ ਹੈ।
ਜੇਨੇਟਿਕਲੀ ਮੋਡੀਫਾਇਡ ਮੱਛਰ ਇਕ ਨਰ ਮੱਛਰ ਹੁੰਦਾ ਹੈ ਇਸ ਨੂੰ ਲੈਬ ਵਿਚ ਖਾਸ ਤੌਰ ਉੱਤੇ ਤਿਆਰ ਕੀਤਾ ਜਾਂਦਾ ਹੈ। ਇਨ੍ਹਾਂ ਮੱਛਰਾਂ ਨੂੰ ਉਨ੍ਹਾਂ ਥਾਵਾਂ ਉੱਤੇ ਛੱਡਿਆ ਜਾਵੇਗਾ ਜਿੱਥੇ ਡੈਂਗੂ-ਨੀਕਾ ਵਰਗੀਆਂ ਬੀਮਾਰੀਆ ਫੈਲਾਉਣ ਵਾਲੀ ਮਾਦਾ ਮੱਛਰਾਂ ਦੀ ਸੰਖਿਆ ਜ਼ਿਆਦਾ ਹੈ, ਕਿਉਂਕਿ ਮਾਦਾ ਮੱਛਰ ਹੀ ਡੈਂਗੂ-ਜੀਕਾ ਵਰਗੀਆਂ ਬੀਮਾਰੀਆਂ ਫੈਲਾਉਂਦੇ ਹਨ। ਇਹ ਮਾਦਾ ਮੱਛਰਾਂ ਨਾਲ ਆਪਣੇ ਸੰਬੰਧ ਬਣਾਉਣਗੇ ਜਿਸ ਦੌਰਾਨ ਨਰ ਮੱਛਰਾਂ ਵਿਚ ਮੌਜੂਦ ਖਾਸ ਤਰ੍ਹਾਂ ਦਾ ਪ੍ਰੋਟੀਨ ਮਾਦਾ ਮੱਛਰਾਂ ਵਿਚ ਪਹੁੰਚ ਜਾਵੇਗਾ। ਇਸ ਨਾਲ ਨਵੇਂ ਪੈਦਾ ਹੋਣ ਵਾਲੇ ਮਾਦਾ ਮੱਛਰ ਜਾਂ ਤਾਂ ਸਮੇਂ ਤੋਂ ਪਹਿਲਾਂ ਮਰ ਜਾਣਗੇ ਜਾਂ ਫਿਰ ਹੋਲੀ-ਹੋਲੀ ਉਨ੍ਹਾਂ ਦੀ ਸੰਖਿਆ ਘੱਟ ਜਾਵੇਗੀ ਅਤੇ ਇਸ ਨਾਲ ਬੀਮਾਰੀਆਂ ਫੈਲਣ ਦੇ ਮਾਮਲੇ ਵੀ ਘੱਟਣਗੇ। ਦੱਸ ਦਈਏ ਕਿ ਕੇਵਲ ਮਾਦਾ ਮੱਛਰ ਹੀ ਖੂਨ ਪੀਣ ਦੇ ਲਈ ਇਨਸਾਨ ਨੂੰ ਕੱਟਦਾ ਹੈ ਜਿਸ ਕਾਰਨ ਬੀਮਾਰੀਆਂ ਫੈਲਦੀਆਂ ਹਨ ਜਦਕਿ ਨਰ ਮੱਛਰ ਇਨਸਾਨਾਂ ਨੂੰ ਨਹੀਂ ਕੱਟਦਾ ਬਲਕਿ ਉਹ ਭੋਜਣ ਦੇ ਲਈ ਫੁੱਲਾਂ ਦੇ ਰਸ ਉੱਤੇ ਨਿਰਭਰ ਰਹਿੰਦਾ ਹੈ।


