ਸੁਸ਼ਾਂਤ ਕੇਸ : ਸੀਬੀਆਈ ਅਦਾਕਾਰ ਦੇ ਕੂਕ ਤੋਂ ਕਰ ਰਹੀ ਹੈ ਪੁੱਛਗਿੱਛ, ਫੌਰੈਂਸਿਕ ਟੀਮ ਵੀ ਪਹੁੰਚੀ ਗੈਸਟ ਹਾਊਸ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਸੀਬੀਆਈ ਹਵਾਲੇ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਹੈ ਅਤੇ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:-ਬਾਲੀਵੁੱਡ ਅਭਿਨੇਤਾ ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਦੀ ਜਾਂਚ ਸੁਪਰੀਮ ਕੋਰਟ ਵੱਲੋਂ ਸੀਬੀਆਈ ਹਵਾਲੇ ਕਰਨ ਦਾ ਫੈਸਲਾ ਕਰ ਦਿੱਤਾ ਗਿਆ ਹੈ ਅਤੇ ਜਾਂਚ ਦੀ ਜ਼ਿੰਮੇਵਾਰੀ ਮਿਲਦੇ ਹੀ ਸੀਬੀਆਈ ਨੇ ਵੀ ਆਪਣੀ ਪੜਤਾਲ ਸ਼ੁਰੂ ਕਰ ਦਿੱਤੀ ਹੈ। ਇਸੇ ਤਹਿਤ ਅੱਜ ਸ਼ਨੀਵਾਰ ਨੂੰ ਸੀਬੀਆਈ ਦੀ ਇਕ ਟੀਮ ਸ਼ੁਸਾਂਤ ਦੇ ਕੂਕ ਨੀਰਜ਼ ਨੂੰ ਪੁੱਛਗਿੱਛ ਲਈ ਸਾਂਤਾ ਕਰੂਜ਼ ਦੇ ਗੈਸਟ ਹਾਊਸ ਗਈ ਜਿੱਥੇ ਸੁਸ਼ਾਂਤ ਸਿੰਘ ਰਾਜਪੂਤ ਰਿਹਾ ਕਰਦੇ ਸਨ।

ਦਰਅਸਲ ਸੀਬੀਆਈ ਨੇ ਬੀਤੇ ਸ਼ੁੱਕਰਵਾਰ ਤੋਂ ਆਪਣੀ ਜਾਂਚ ਆਰੰਭ ਕਰ ਦਿੱਤੀ ਹੈ। ਮੀਡੀਆ ਰਿਪੋਰਟਾਂ ਅਨੁਸਾਰ ਸੀਬੀਆਈ ਨੇ ਇਸ ਕੇਸ ਦੀ ਜਾਂਚ ਲਈ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਹੈ। ਅੱਜ ਇਕ ਟੀਮ ਨੇ ਸੁਸ਼ਾਂਤ ਦੇ ਕੂਕ ਨੀਰਜ਼ ਤੋਂ ਪੁੱਛਗਿੱਛ ਕਰ ਰਹੀ ਹੈ ਅਤੇ ਉਸ ਨਾਲ ਖੁਦਕੁਸ਼ੀ ਕੇਸ ਨਾਲ ਜੁੜੇ ਸਵਾਲ ਜਵਾਬ ਕੀਤੇ ਹਨ। ਦੂਜੇ ਪਾਸੇ ਫੌਰੈਂਸਿਕ ਟੀਮ ਵੀ ਗੈਸਟ ਹਾਊਸ ਪਹੁੰਚ ਕੇ ਜਾਂਚ ਵਿਚ ਜੁੱਟ ਗਈ ਹੈ। ਰਿਪੋਰਟਾਂ ਅਨੁਸਾਰ ਸੀਬੀਆਈ ਨੇ ਕੂਕ ਤੋਂ ਇਲਾਵਾ ਸੁਸ਼ਾਂਤ ਦੇ ਇਕ ਦੋਸਤ ਨਾਲ ਵੀ ਪੁੱਛਗਿੱਛ ਕੀਤੀ ਹੈ। ਇਸ ਦੇ ਨਾਲ ਹੀ ਸੁਸ਼ਾਂਤ ਦੇ ਵਿੱਤੀ ਲੈਣ-ਦੇਣ ਨੂੰ ਲੈ ਕੇ ਵੀ ਜਾਂਚ ਕੀਤੀ ਜਾ ਰਹੀ ਹੈ।  ਜ਼ਿਕਰਯੋਗ ਹੈ ਕਿ ਨੀਰਜ਼ ਸਿੰਘ ਨੇ ਇਕ ਨਿਊਜ਼ ਚੈਨਲ ਨਾਲ ਗੱਲਬਾਤ ਦੌਰਾਨ 14 ਜੂਨ ਤੋਂ ਪਹਿਲਾਂ ਦੀ ਕਹਾਣੀ ਦੱਸੀ ਸੀ। ਨੀਰਜ ਨੇ ਦੱਸਿਆ ਸੀ ਕਿ ਖੁਦਕੁਸ਼ੀ ਵਾਲੇ ਦਿਨ ਸੁਸ਼ਾਂਤ ਨੇ ਉਨ੍ਹਾਂ ਤੋਂ ਪਾਣੀ ਮੰਗਿਆ ਸੀ ਅਤੇ ਫਿਰ ਉਹ ਉੱਪਰ ਕਮਰੇ ਵਿਚ ਚੱਲੇ ਗਏ ਸਨ। ਉੱਥੇ ਹੀ ਸੁਸ਼ਾਂਤ ਦੀ ਗਰਲਫਰੈਂਡ ਰਿਆ ਚੱਕਰਵਰਤੀ 12 ਜੂਨ ਨੂੰ ਹੀ ਸੁਸ਼ਾਂਤ ਦਾ ਘਰ ਛੱਡ ਕੇ ਚਲੀ ਗਈ ਸੀ।

ਰਿਪੋਰਟਾਂ ਮੁਤਾਬਕ ਮੁੰਬਈ ਪੁਲਿਸ ਨੇ ਜਾਂਚ ਨਾਲ ਸੰਬੰਧਿਤ ਸਾਰੇ ਦਸਤਾਵੇਜ ਸੀਬੀਆਈ ਨੂੰ ਉੱਪਲਬਧ ਕਰਵਾ ਦਿੱਤੇ ਹਨ। ਸੁਸ਼ਾਂਤ ਦੀ ਪੋਸਟਮਾਰਟਮ ਰਿਪੋਰਟ, ਵਿਸਰਾ ਰਿਪੋਰਟ, ਆਟੋਪਸੀ ਰਿਪੋਰਟ, ਫੌਰੈਂਸਿਕ ਰਿਪੋਰਟ, ਲੈਪਟਾਪ, ਤਿੰਨ ਮੋਬਾਇਲਾਂ ਉੱਤੇ ਹੋਈ ਗੱਲਬਾਤ ਦਾ ਬਿਊਰਾ, ਸੁਸ਼ਾਂਤ ਦੀ ਡਾਇਰੀ, ਮੌਤ ਦੇ ਸਮੇਂ ਪਾਏ ਹੋਏ ਕੱਪੜੇ, ਜੂਸ ਦਾ ਗਲਾਸ ਆਦਿ ਸੀਬੀਆਈ ਨੂੰ ਸੌਪ ਦਿੱਤੇ ਹਨ। ਇਸ ਤੋਂ ਇਲਾਵਾ 56 ਲੋਕਾਂ ਦੇ ਦਰਜ ਬਿਆਨ ਵੀ ਸੀਬੀਆਈ ਹਵਾਲੇ ਕਰ ਦਿੱਤੇ ਗਏ ਹਨ।

Leave a Reply

Your email address will not be published. Required fields are marked *