ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੁਸ਼ਾਂਤ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਡਰੱਗ ਐਂਗਲ ਤੋਂ ਜਾਂਚ ਕਰ ਰਹੀ ਨਾਰੋਟਿਕਸ ਕੰਟਰੋਲ ਬਿਊਰੋ (ਐਨਸੀਬੀ) ਨੇ ਅੱਜ ਮੰਗਲਵਾਰ ਨੂੰ ਬਾਲੀਵੁੱਡ ਅਦਾਕਾਰ ਅਤੇ ਸੁਸ਼ਾਂਤ ਦੀ ਪ੍ਰੇਮਿਕਾ ਰੀਆ ਚਕਰਵਰਤੀ ਨੂੰ ਗਿਰਫਤਾਰ ਕਰ ਲਿਆ ਹੈ। ਐਨਸੀਬੀ ਪਿਛਲੇ ਤਿੰਨ ਦਿਨਾਂ ਤੋਂ ਲਗਾਤਾਰ ਉਸ ਨਾਲ ਪੁੱਛਗਿੱਛ ਕਰ ਰਹੀ ਸੀ ਅਤੇ ਆਖਰਕਾਰ ਉਸ ਨੇ ਰੀਆ ਨੂੰ ਆਪਣੀ ਹਿਰਾਸਤ ਵਿਚ ਲੈ ਲਿਆ ਹੈ।
ਮੀਡੀਆ ਰਿਪੋਰਟਾਂ ਮੁਤਾਬਕ ਅੱਜ ਜਦੋਂ ਰੀਆ ਪੁੱਛਗਿੱਛ ਲਈ ਆਈ ਸੀ ਕਿ ਉਸ ਦੇ ਕੁੱਝ ਹੀ ਘੰਟਿਆਂ ਬਾਅਦ ਉਸ ਦੀ ਨਿੱਜੀ ਕਾਰ ਨੂੰ ਵਾਪਸ ਭੇਜ ਦਿੱਤਾ ਗਿਆ। ਇਸ ਤੋਂ ਬਾਅਦ ਇਹ ਕਿਆਸ ਲਗਾਏ ਜਾ ਰਹੇ ਸਨ ਕਿ ਅੱਜ ਰੀਆ ਗਿਰਫ਼ਤਾਰ ਹੋ ਸਕਦੀ ਹੈ ਅਤੇ ਹੁਣ ਉਸ ਦੇ ਗ੍ਰਿਫਤਾਰ ਹੋਣ ਦੀ ਖਬਰ ਆਈ ਹੈ। ਰਿਪੋਰਟਾਂ ਮੁਤਾਬਕ ਗਿਰਫਤਾਰ ਕਰਨ ਮਗਰੋਂ ਹੁਣ ਉਨ੍ਹਾਂ ਦਾ ਮੈਡੀਕਲ ਟੈਸਟ ਅਤੇ ਕੋਰੋਨਾ ਦੀ ਜਾਂਚ ਕਰਵਾਈ ਜਾਵੇਗੀ। ਇਹ ਪ੍ਰਕਿਰਿਆ ਪੂਰੀ ਕਰਨ ਤੋਂ ਬਾਅਦ ਐਨਸੀਬੀ ਦੁਆਰਾ ਰੀਆ ਨੂੰ ਕੋਰਟ ਵਿਚ ਪੇਸ਼ ਕਰਕੇ ਉਸ ਦੀ ਰਿਮਾਂਡ ਮੰਗੀ ਜਾਵੇਗੀ।
ਜ਼ਿਕਰਯੋਗ ਹੈ ਕਿ ਸੁਸ਼ਾਂਤ ਕੇਸ ਵਿਚ ਡਰੱਗ ਐਂਗਲ ਤੋਂ ਜਾਂਚ ਕਰ ਰਹੀ ਐਨਸੀਬੀ ਹੁਣ ਤੱਕ 10 ਲੋਕਾਂ ਦੀ ਗਿਰਫਤਾਰ ਕਰ ਚੁੱਕੀ ਹੈ। ਉੱਥੇ ਹੀ ਰੀਆ ਦੀ ਗਿਰਫਤਾਰੀ ਮਗਰੋਂ ਸ਼ਸਾਂਤ ਦੀ ਭੈਣ ਸ਼ਵੇਤਾ ਸਿੰਘ ਕਿਰਤੀ ਨੇ ਟਵੀਟ ਕੀਤਾ ਹੈ ਅਤੇ ਕਿਹਾ ਹੈ ਕਿ ”ਈਸ਼ਵਰ ਸਾਡੇ ਨਾਲ ਹੈ”।
🙏🔱🙏 #GodIsWithUs
— Shweta Singh Kirti (@shwetasinghkirt) September 8, 2020
ਯਾਦ ਰਹੇ ਕਿ ਸੁਸ਼ਾਂਤ ਦਾ ਪਰਿਵਾਰ ਲੰਬੇ ਸਮੇਂ ਤੋਂ ਰੀਆ ਦੀ ਗਿਰਫਤਾਰੀ ਦੀ ਮੰਗ ਕਰ ਰਿਹਾ ਸੀ। ਉੱਥੇ ਹੀ ਤਿੰਨ ਦਿਨਾਂ ਵਿਚ ਐਨਸੀਬੀ ਨੇ ਪਹਿਲੇ ਦਿਨ ਰੀਆ ਤੋਂ ਲਗਭਗ 6 ਘੰਟੇ ਪੁੱਛਗਿੱਛ ਕੀਤੀ ਸੀ, ਜਦਕਿ ਦੂਜੇ ਦਿਨ ਐਨਸੀਬੀ ਦੁਆਰਾ 8 ਘੰਟੇ ਰੀਆ ਨੂੰ ਸਵਾਲ ਪੁੱਛੇ ਗਏ ਅਤੇ ਫਿਰ ਤੀਜੇ ਦਿਨ 3 ਘੰਟੇ ਤੱਕ ਚੱਲੀ ਪੁੱਛਗਿਛ ਦੇ ਬਾਅਦ ਰੀਆ ਨੂੰ ਐਨਸੀਬੀ ਨੇ ਗਿਰਫਤਾਰ ਕਰ ਲਿਆ ਹੈ। ਸੁਸ਼ਾਂਤ ਖੁਦਕੁਸ਼ੀ ਮਾਮਲੇ ਵਿਚ ਹੁਣ ਤੱਕ ਦੀ ਇਹ ਸੱਭ ਤੋਂ ਵੱਡੀ ਗਿਰਫਤਾਰੀ ਹੈ।
