ਸੁਸ਼ਾਂਤ ਮਾਮਲਾ : ਰੀਆ ਨੇ ਪਹਿਲੀ ਵਾਰ ਕਬੂਲੀ ਡਰੱਗ ਲੈਣ ਵਾਲੀ ਗੱਲ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਡਰੱਗ ਐਂਗਲ ਨੂੰ ਲੈ ਕੇ ਨਾਰੋਟਿਕਸ ਕੰਟਰੋਲ ਬਿਊਰੋ (NCB) ਨੇ ਆਪਣੀ ਜਾਂਚ ਤੇਜ਼ ਕੀਤੀ ਹੋਈ ਹੈ।…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਸੁਸ਼ਾਂਤ ਸਿੰਘ ਰਾਜਪੂਤ ਖੁਦਕੁਸ਼ੀ ਮਾਮਲੇ ਵਿਚ ਡਰੱਗ ਐਂਗਲ ਨੂੰ ਲੈ ਕੇ ਨਾਰੋਟਿਕਸ ਕੰਟਰੋਲ ਬਿਊਰੋ (NCB) ਨੇ ਆਪਣੀ ਜਾਂਚ ਤੇਜ਼ ਕੀਤੀ ਹੋਈ ਹੈ। ਇਸੇ ਤਹਿਤ ਐਨਸੀਬੀ ਦੁਆਰਾ ਅੱਜ ਮੰਗਲਵਾਰ ਨੂੰ ਸੁਸ਼ਾਂਤ ਦੀ ਪ੍ਰੇਮਿਕ ਰੀਆ ਚੱਕਰਵਰਤੀ ਨਾਲ ਲਗਾਤਾਰ ਤੀਜੇ ਦਿਨ ਪੁੱਛਗਿੱਛ ਕੀਤੀ ਹੈ ਅਤੇ ਇਸ ਦੌਰਾਨ ਅੱਜ ਰੀਆ ਨੇ ਪਹਿਲੀ ਵਾਰ ਡਰੱਗ ਲੈਣ ਦੀ ਗੱਲ ਕਬੂਲ ਕੀਤੀ ਹੈ।

ਮੀਡੀਆ ਰਿਪੋਰਟਾਂ ਅਨੁਸਾਰ ਰੀਆ ਨੇ ਡਰੱਗ ਲੈਣ ਦੀ ਗੱਲ ਕਬੂਲਣ ਤੋਂ ਇਲਾਵਾ ਉਨ੍ਹਾਂ ਬਾਲੀਵੁੱਡ ਪਾਰਟੀਆਂ ਦੇ ਨਾਮ ਵੀ ਦੱਸੇ ਹਨ ਜਿੱਥੇ ਡਰੱਗ ਲਈ ਜਾਂਦੀ ਸੀ ਜਿਸ ਤੋਂ ਬਾਅਦ ਐਨਸੀਬੀ ਡਰੱਗ ਕੇਸ ਵਿਚ ਸੁਸ਼ਾਂਤ ਦੇ ਕੋ ਸਟਾਰਸ ਅਤੇ ਐਕਟਰਜ਼ ਸਮੇਤ 25 ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਸੰਮਨ ਭੇਜੇਗਾ। ਇਸ ਤੋਂ ਪਹਿਲਾਂ ਸੋਮਵਾਰ ਨੂੰ ਐਨਸੀਬੀ ਨੇ ਰੀਆ ਨਾਲ 8 ਘੰਟੇ ਪੁੱਛਗਿੱਛ ਕੀਤੀ ਸੀ, ਉਦੋਂ ਰੀਆ ਨੇ ਕਿਹਾ ਸੀ ਕਿ ਉਸ ਨੇ ਕਦੇ ਵੀ ਡਰੱਗ ਦਾ ਸੇਵਨ ਨਹੀਂ ਕੀਤਾ ਹੈ। ਇਸ ਤੋਂ ਇਲਾਵਾ ਰੀਆ ਨੇ ਸੁਸ਼ਾਂਤ ਨੂੰ ਲੈ ਕੇ ਕਈ ਵੱਡੇ ਖੁਲਾਸੇ ਕੀਤੇ ਅਤੇ ਆਪਣੇ ਬਿਆਨਾਂ ਵਿਚ ਦਾਅਵਾ ਕੀਤਾ ਸੀ ਕਿ ਸੁਸ਼ਾਂਤ 2016 ਤੋਂ ਡਰੱਗ ਲੈਂਦਾ ਸੀ। ਫਿਲਮ ਕੇਦਾਰਨਾਥ ਸਮੇਂ ਵੀ ਉਸ ਨੇ ਡਰੱਗ ਦਾ ਸੇਵਨ ਕੀਤਾ ਸੀ।

ਰੀਆ ਮੁਤਾਬਕ ਉਹ ਸੁਸ਼ਾਂਤ ਦੇ ਕਹਿਣ ਉੱਤੇ ਹੀ ਡਰੱਗ ਮੰਗਵਾਇਆ ਕਰਦੀ ਸੀ। ਉਸ ਨੇ ਸੋਮਵਾਰ ਨੂੰ ਖੁਦ ਡਰੱਗ ਲੈਣ ਵਾਲੀ ਗੱਲ ਤੋਂ ਇਨਕਾਰ ਕੀਤਾ ਹਾਲਾਂਕਿ ਇਸ ਗੱਲ ਨੂੰ ਸਵੀਕਾਰ ਕੀਤਾ ਸੀ ਕਿ ਉਹ ਸਿਗਰਟ ਅਤੇ ਸ਼ਰਾਬ ਪੀਂਦੀ ਸੀ। ਰਿਪੋਰਟਾਂ ਮੁਤਾਬਕ ਅੱਜ ਮੰਗਲਵਾਰ ਨੂੰ ਰੀਆ ਨੇ ਦੱਸਿਆ ਕਿ ਉਹ ਗਾਂਜਾ ਦੇ ਨਾਲ-ਨਾਲ ਕੁੱਝ ਕੈਮੀਕਲ ਵੀ ਲੈਂਦੀ ਸੀ। ਨਾਲ ਹੀ ਸੁਸ਼ਾਂਤ ਦੀ ਫਿਲਮਾਂ ਦੇ ਸੈੱਟ ਉੱਤੇ ਵੀ ਡਰੱਗ ਦੀ ਵਰਤੋਂ ਕਰਦੀ ਸੀ।

Leave a Reply

Your email address will not be published. Required fields are marked *