ਦੇਸ਼ ਵਿਚ ਕੋਰੋਨਾ ਦੇ 62 ਫੀਸਦੀ ਮਾਮਲੇ 5 ਸੂਬਿਆਂ ‘ਚ, 32 ਲੱਖ ਤੋਂ ਵੱਧ ਮਰੀਜ਼ ਹੋਏ ਠੀਕ-ਸਿਹਤ ਮੰਤਰਾਲਾ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ ਨੂੰ ਲੈ ਕੇ ਅੱਜ ਮੰਗਲਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:–ਦੇਸ਼ ਵਿਚ ਕੋਰੋਨਾ ਮਹਾਂਮਾਰੀ ਦੀ ਤਾਜ਼ਾ ਸਥਿਤੀ ਨੂੰ ਲੈ ਕੇ ਅੱਜ ਮੰਗਲਵਾਰ ਨੂੰ ਕੇਂਦਰੀ ਸਿਹਤ ਮੰਤਰਾਲੇ ਅਤੇ ਇੰਡੀਅਨ ਕੌਂਸਲ ਆਫ ਮੈਡੀਕਲ ਰਿਸਰਚ ਦੁਆਰਾ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਵਿਚ ਸਿਹਤ ਮੰਤਰਾਲੇ ਦੇ ਸਕੱਤਰ ਰਾਜੇਸ਼ ਭੂਸ਼ਣ, ਆਈਸੀਐਮਆਰ ਦੇ ਡਾਇਰੈਕਟਰ ਜਨਰਲ ਡਾ.ਬਲਰਾਮ ਭਾਰਗਵ ਅਤੇ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਮੌਜੂਦ ਰਹੇ।

ਪ੍ਰੈਸ ਕਾਨਫਰੰਸ ਵਿਚ ਸਿਹਤ ਮੰਤਰਾਲੇ ਨੇ ਦੱਸਿਆ ਕਿ ਦੇਸ਼ ਵਿਚ ਕੋਰੋਨਾ ਵਾਇਰਸ ਤੋਂ ਠੀਕ ਹੋਣ ਵਾਲੇ ਮਰੀਜ਼ਾਂ ਦੀ ਸੰਖਿਆ ਲਗਾਤਾਰ ਵੱਧ ਰਹੀ ਹੈ ਅਤੇ ਮੌਤ ਦਰ ਵਿਚ ਕਮੀ ਵੇਖਣ ਨੂੰ ਮਿਲ ਰਹੀ ਹੈ। ਮੰਤਰਾਲੇ ਮੁਤਾਬਕ ਦੇਸ਼ ਵਿਚ ਕੁੱਲ ਐਕਟਿਵ ਮਾਮਲਿਆਂ ਦੇ 62 ਫੀਸਦੀ ਮਾਮਲੇ 5 ਸੂਬਿਆਂ ਵਿਚ ਹਨ ਜਿਸ ਮੁਤਾਬਕ ਮਹਾਰਾਸ਼ਟਰ ਵਿਚ 27 ਫੀਸਦੀ,ਆਂਧਰਾ ਪ੍ਰਦੇਸ਼ ਵਿਚ 11 ਫੀਸਦੀ, ਕਰਨਾਟਕਾ ਵਿਚ 10.28 ਫੀਸਦੀ, ਉੱਤਰ ਪ੍ਰਦੇਸ਼ ਵਿਚ 10.98 ਫੀਸਦੀ ਅਤੇ ਤਾਮਿਲਨਾਡੂ ਵਿਚ ਛੇ ਫੀਸਦੀ ਐਕਟਿਵ ਮਾਮਲੇ ਹਨ।

ਸਕੱਤਰ ਰਾਜੇਸ਼ ਭੂਸ਼ਣ ਨੇ ਕਿਹਾ ਕਿ ਭਾਰਤ ਵਿਚ ਐਕਟਿਵ ਮਾਮਲਿਆਂ ਅਤੇ ਰਿਕਵਰੀ ਮਾਮਲਿਆਂ ਵਿਚਾਲਾ ਅੰਤਰ ਵੱਧ ਰਿਹਾ ਹੈ। ਅੱਜ ਦੇਸ਼ ਵਿਚ ਅੱਠ ਲੱਖ 33  ਹਜ਼ਾਰ ਐਕਟਿਵ ਮਾਮਲੇ ਹਨ ਤਾਂ 33 ਲੱਖ 23 ਹਜ਼ਾਰ ਮਰੀਜ ਠੀਕ ਵੀ ਹੋ ਚੁੱਕੇ ਹਨ। ਉਨ੍ਹਾਂ ਦੱਸਿਆ ਕਿ ਦੇਸ਼ ਵਿਚ ਪ੍ਰਤੀ 10 ਲੱਖ ਦੀ ਜਨਸੰਖਿਆ ਉੱਤੇ 53 ਮੌਤਾਂ ਦਰਜ ਕੀਤੀ ਗਈਆਂ ਹਨ ਅਤੇ ਜਿਨ੍ਹਾਂ ਦੇਸ਼ ਨਾਲ ਸਾਡੀ ਤੁਲਨਾ ਕੀਤੀ ਜਾਂਦੀ ਹੈ ਉੱਥੇ ਪ੍ਰਤੀ 10 ਲੱਖ ਦੀ ਜਨਸੰਖਿਆ ਉੱਤੇ ਮੌਤ ਦਾ ਅੰਕੜਾ 500 ਤੋਂ 600 ਤੱਕ ਹੈ। ਭੂਸ਼ਣ ਅਨੁਸਾਰ ਅਗਸਤ ਵਿਚ ਭਾਰਤ ‘ਚ ਕੋਰੋਨਾ ਮੌਤ ਦਰ 2.15 ਫੀਸਦੀ ਸੀ ਜੋ ਹੁਣ 1.70 ਫੀਸਦੀ ਰਹਿ ਗਈ ਹੈ।

ਉੱਥੇ ਹੀ ਆਈਸੀਐਮਆਰ ਵੱਲੋਂ ਕਿਹਾ ਗਿਆ ਕਿ ਕਿਸੇ ਵੀ ਵਿਅਕਤੀ ਨੂੰ ਜਾਂਚ ਤੋਂ ਡਰਨਾ ਨਹੀਂ ਚਾਹੀਦਾ ਹੈ। ਡਾ. ਭਾਰਗਵ ਮੁਤਾਬਕ ”ਵਾਇਰਸ ਤੋਂ ਡਰਨਾ ਹੈ ਪਰ ਜਾਂਚ ਤੋਂ ਨਹੀਂ। ਕੋਰੋਨਾ ਵਿਰੁੱਧ ਜੰਗ ਨੂੰ ਗੰਭੀਰਤਾ ਨਾਲ ਲੈਣਾ ਹੈ ਅਤੇ ਹੁਣ ਤੱਕ ਦੇਸ਼ ਵਿਚ ਪੰਜ ਕਰੋੜ ਤੋਂ ਵੱਧ ਲੋਕਾਂ ਦੀ ਕੋਰੋਨਾ ਜਾਂਚ ਕੀਤੀ ਜਾ ਚੁੱਕੀ ਹੈ”। ਪੀਸੀ ਵਿਚ ਸ਼ਾਮਲ ਹੋਏ ਨੀਤੀ ਆਯੋਗ ਦੇ ਮੈਂਬਰ ਡਾ. ਵੀਕੇ ਪਾਲ ਨੇ ਦੱਸਿਆ ਕਿ ਰੂਸ ਨੇ ਕੋਵਿਡ-19 ਲਈ ਜਿਹੜੀ ਵੈਕਸੀਨ ਬਣਾਈ ਹੈ ਉਸ ਉੱਤੇ ਵਿਚਾਰ ਕੀਤਾ ਜਾ ਰਿਹਾ ਹੈ। ਰੂਸ ਦੀ ਸਰਕਾਰ ਨੇ ਸਾਡੀ ਸਰਕਾਰ ਨਾਲ ਸੰਪਰਕ ਕੀਤਾ ਸੀ ਅਤੇ ਸਾਡੀ ਕੰਪਨੀਆਂ ਦੇ ਨੈੱਟਵਰਕ ਨਾਲ ਵੈਕਸੀਨ ਦੇ ਉਤਪਾਦਨ ਅਤੇ ਭਾਰਤ ਵਿਚ ਤੀਜੇ ਚਰਣ ਦੇ ਅਧਿਐਨ ਲਈ ਮਦਦ ਮੰਗੀ ਸੀ।

 

Leave a Reply

Your email address will not be published. Required fields are marked *