Zomato News : ਜ਼ੋਮੈਟੋ ਨੇ ਰਿਕਾਰਡਤੋੜ ਗਰਮੀ ਵਿਚ ਗਾਹਕਾਂ ਨੂੰ ਕੀਤੀ ਭਾਵਨਾਤਮਕ ਅਪੀਲ

Zomato : ਆਨਲਾਈਨ ਫੂਡ ਡਿਲੀਵਰੀ ਕਰਨ ਵਾਲੇ ਜ਼ੋਮੈਟੋ ਨੇ ਗਾਹਕਾਂ ਨੂੰ ਭਾਵਨਾਤਮਕ ਅਪੀਲ ਕੀਤੀ ਹੈ। ਕੰਪਨੀ ਨੇ ਇਹ ਅਪੀਲ ਆਪਣੇ ਡਿਲੀਵਰੀ ਪਾਰਟਨਰਜ਼ ਦੀ ਸਿਹਤ ਪ੍ਰਤੀ…

Zomato : ਆਨਲਾਈਨ ਫੂਡ ਡਿਲੀਵਰੀ ਕਰਨ ਵਾਲੇ ਜ਼ੋਮੈਟੋ ਨੇ ਗਾਹਕਾਂ ਨੂੰ ਭਾਵਨਾਤਮਕ ਅਪੀਲ ਕੀਤੀ ਹੈ। ਕੰਪਨੀ ਨੇ ਇਹ ਅਪੀਲ ਆਪਣੇ ਡਿਲੀਵਰੀ ਪਾਰਟਨਰਜ਼ ਦੀ ਸਿਹਤ ਪ੍ਰਤੀ ਚਿੰਤਤ ਹੋਣ ਕਰ ਕੇ ਕੀਤੀ ਹੈ। ਉਨ੍ਹਾਂ ਨੂੰ ਦੇਸ਼ ਵਿੱਚ ਅੱਤ ਦੀ ਗਰਮੀ ਅਤੇ ਹੀਟਵੇਵ ਤੋਂ ਬਚਾਉਣ ਲਈ ਕੀਤੀ ਹੈ। ਜ਼ੋਮੈਟੋ ਨੇ ਗਾਹਕਾਂ ਨੂੰ ਅਪੀਲ ਕੀਤੀ ਕਿ ਦੁਪਹਿਰ ਨੂੰ ਖਾਣਾ ਆਰਡਰ ਨਾ ਕਰੋ, ਜਦੋਂ ਤਕ ਬਹੁਤ ਜ਼ਰੂਰੀ ਨਾ ਹੋਵੇ। 
Zomato ਨੇ ਸ਼ਨਿਚਰਵਾਰ ਨੂੰ ਕਿਹਾ ਕਿ ਜੇਕਰ ਇਹ ਬਹੁਤ ਜ਼ਰੂਰੀ ਨਹੀਂ ਹੈ ਤਾਂ ਦੁਪਹਿਰ ਨੂੰ ਜਦੋਂ ਗਰਮੀ ਸਿਖਰ ਉਤੇ ਹੁੰਦੀ ਹੈ, ਭੋਜਨ ਦਾ ਆਰਡਰ ਨਾ ਕਰੋ। ਇਸ ਸਮੇਂ ਦੇਸ਼ ‘ਚ ਗਰਮੀ ਦਾ ਕਹਿਰ ਜਾਰੀ ਹੈ। ਗਰਮੀ ਕਾਰਨ ਕਈ ਲੋਕ ਆਪਣੀ ਜਾਨ ਗੁਆ ਚੁੱਕੇ ਹਨ। 
Zomato ਨੇ ਸੋਸ਼ਲ ਮੀਡੀਆ ਪਲੇਟਫਾਰਮ X ‘ਤੇ ਲਿਖਿਆ ਕਿ ਕਿਰਪਾ ਕਰ ਕੇ ਦੁਪਹਿਰ ਨੂੰ ਆਰਡਰ ਨਾ ਕਰੋ। ਜਦੋਂ ਦੁਪਹਿਰ ਨੂੰ ਆਰਡਰ ਆਉਂਦਾ ਹੈ, ਤਾਂ ਡਿਲੀਵਰੀ ਪਾਰਟਨਰ ਨੂੰ ਆਰਡਰ ਡਿਲੀਵਰ ਕਰਨ ਲਈ ਤੀਬਰ ਗਰਮੀ ਦਾ ਸਾਹਮਣਾ ਕਰਨਾ ਪੈਂਦਾ ਹੈ। ਇਸ ਸਾਲ ਗਰਮੀ ਨੇ ਕਈ ਰਾਜਾਂ ਵਿੱਚ ਰਿਕਾਰਡ ਤੋੜ ਦਿੱਤੇ ਹਨ। ਇਸ ਕਾਰਨ ਲੋਕਾਂ ਨੂੰ ਗਰਮੀ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

Leave a Reply

Your email address will not be published. Required fields are marked *