ਫਲਾਈਓਵਰ ਉਤੇ ਖੜ੍ਹੀ ਕਰ ਦਿੱਤੀ ਖਸਤਾਹਾਲ ਟਰਾਲੀ, ਵਿਚ ਆ ਵੱਜੀ ਤੇਜ਼ ਰਫਤਾਰ ਕਾਰ, ਉਡੇ ਪਰਖੱਚੇ

ਮੁਹਾਲੀ : ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੀ ਦੇਰ ਰਾਤ ਮੁਹਾਲੀ ਵਿਖੇ ਦਰਦਨਾਕ ਹਾਦਸਾ ਵਾਪਰਿਆ। ਪਿੰਡ ਦਾਊ ਨੇੜੇ ਫਲਾਈਓਵਰ ਉਤੇ…

ਮੁਹਾਲੀ : ਪੰਜਾਬ ਵਿੱਚ ਸੜਕ ਹਾਦਸਿਆਂ ਵਿੱਚ ਲਗਾਤਾਰ ਵਾਧਾ ਹੋ ਰਿਹਾ ਹੈ। ਬੀਤੀ ਦੇਰ ਰਾਤ ਮੁਹਾਲੀ ਵਿਖੇ ਦਰਦਨਾਕ ਹਾਦਸਾ ਵਾਪਰਿਆ। ਪਿੰਡ ਦਾਊ ਨੇੜੇ ਫਲਾਈਓਵਰ ਉਤੇ ਖਸਤਾਹਾਲ ਟਰਾਲੀ ਖੜ੍ਹੀ ਕਰ ਦਿੱਤੀ ਗਈ, ਜਿਸ ਵਿਚ ਤੇਜ਼ ਰਫਤਾਰ ਆਈ ਕਾਰ ਆ ਵੱਜੀ। ਹਾਦਸੇ ‘ਚ ਕਾਰ ਪਲਟ ਗਈ ਤੇ ਜ਼ਖਮੀ ਕਾਰ ਚਾਲਕ ਨੂੰ ਜ਼ਖਮੀ ਹਾਲਤ ‘ਚ ਹਸਪਤਾਲ ਦਾਖਲ ਕਰਵਾਇਆ ਗਿਆ। ਹਾਦਸੇ ਤੋਂ ਬਾਅਦ ਪੁਲਿਸ ਹਰਕਤ ਵਿੱਚ ਆਈ ਤੇ ਟਰਾਲੀ ਨੂੰ ਫਲਾਈਓਵਰ ਤੋਂ ਹਟਾਇਆ ਗਿਆ। ਇਸ ਹਾਦਸੇ ਵਿੱਚ ਕਾਰ ਚਾਲਕ ਗੰਭੀਰ ਜ਼ਖ਼ਮੀ ਹੋ ਗਿਆ ਅਤੇ ਪੁਲਿਸ ਨੇ ਉਸ ਨੂੰ ਹਸਪਤਾਲ ਵਿੱਚ ਦਾਖ਼ਲ ਕਰਵਾਇਆ। ਇਸੇ ਦੌਰਾਨ ਦੇਰ ਰਾਤ ਚੰਡੀਗੜ੍ਹ-ਖਰੜ ਹਾਈਵੇ ਉਤੇ ਮੁਹਾਲੀ ਦੇ ਪਿੰਡ ਦਾਊ ਨੇੜੇ ਇੱਕ ਟਰੱਕ ਨੂੰ ਅੱਗ ਲੱਗ ਗਈ। ਫਾਇਰ ਬ੍ਰਿਗੇਡ ਨੇ ਮੌਕੇ ‘ਤੇ ਪਹੁੰਚ ਕੇ ਅੱਗ ‘ਤੇ ਕਾਬੂ ਪਾਇਆ। 

Leave a Reply

Your email address will not be published. Required fields are marked *