ਜਾਕਿਰ ਮੂਸਾ ਦੀ ਮਾਲਵੇ ਖੇਤਰ ਵਿੱਚ ਵੀ ਫੈਲੀ ਦਹਿਸ਼ਤ, ਪੁਲਿਸ ਨੇ ਵਾਂਟੇਡ ਦੇ ਲਗਾਏ ਪੋਸਟਰ

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੁਲਿਸ ਲਗਾਤਾਰ ਜਾਕਿਰ ਮੂਸਾ ਦੀ ਭਾਲ ਵਿੱਚ ਜੁਟੀ ਹੋਈ ਹੈ। ਸੂਤਰਾਂ ਤੋ ਪਤਾ ਚਲਿਆ ਹੈ ਕਿ ਪੁਲਿਸ ਨੇ ਜਾਕਿਰ ਮੂਸਾ…

ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਵਿੱਚ ਪੁਲਿਸ ਲਗਾਤਾਰ ਜਾਕਿਰ ਮੂਸਾ ਦੀ ਭਾਲ ਵਿੱਚ ਜੁਟੀ ਹੋਈ ਹੈ। ਸੂਤਰਾਂ ਤੋ ਪਤਾ ਚਲਿਆ ਹੈ ਕਿ ਪੁਲਿਸ ਨੇ ਜਾਕਿਰ ਮੂਸਾ ਨੂੰ ਮਾਲਵੇ ਜੋਨ ਵਿੱਚ ਹੋਣ ਦਾ ਖਦਸ਼ਾ ਜਤਾਇਆ ਹੈ। ਜਿਸ ਦੇ ਚੱਲਦੇ ਉਹਨਾਂ ਨੇ ਜਾਕਿਰ ਮੂਸਾ ਦੀ ਭਾਲ ਲਈ ਮੋਸਟ ਵਾੰਟੇਡ ਦੇ ਪੋਸਟਰ ਲਗਾ ਦਿੱਤੇ ਹਨ।

zakir moosa

ਇਸਦੇ ਨਾਲ ਹੀ ਲੋਕਾਂ ਨੂੰ ਵੀ ਜਾਕਿਰ ਮੂਸਾ ਦੇ ਬਾਰੇ ਵਿੱਚ ਜਾਣੂ ਕਰਵਾਇਆ ਜਾ ਸਕੇਗਾ। ਸੂਤਰਾਂ ਤੋ ਇਹ ਵੀ ਪਤਾ ਚੱਲਿਆ ਹੈ ਕਿ ਪੋਸਟਰਾਂ ਤੇ ਮੋਬਾਇਲ ਨੰਬਰ ਵੀ ਲਿਖਿਆ ਗਿਆ ਹੈ ਤੇ ਇਹ ਵੀ ਕਿਹਾ ਗਿਆ ਹੈ ਜੋ ਵੀ ਜਾਣਕਾਰੀ ਦੇਵੇਗਾ ਉਸਦਾ ਨਾਂਅ ਗੁਪਤ ਰੱਖਿਆ ਜਾਵੇਗਾ।

Zakir Moosa

ਦੱਸਣਯੋਗ ਗੱਲ ਹੈ ਕਿ ਪੰਜਾਬ ਵਿੱਚ ਜਾਕਿਰ ਮੂਸਾ ਨੂੰ ਲੈਕੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਹੋਏ ਹਨ ਤੇ ਨਾਲ ਹੀ ਨਾਕਾਬੰਦੀ ਦੇ ਦੌਰਾਨ ਸਖਤੀ ਨਾਲ ਹਰ ਇਕ ਵਾਹਨ ਦੀ ਵੀ ਤਲਾਸ਼ੀ ਲਈ ਜਾ ਰਹੀ ਹੈ।

Leave a Reply

Your email address will not be published. Required fields are marked *