ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਪੰਜਾਬ ਦੇ ਸੀਐਮ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਵੱਲੋਂ ਦਿੱਤਾ ਗਿਆ ਸੱਦੇ ਨੂੰ ਠੁਕਰਾ ਦਿੱਤਾ ਹੈ। ਦੱਸ ਦਈਏ ਕਿ ਪਾਕਿਸਤਾਨ ਨੇ 28 ਨਵੰਬਰ ਨੂੰ ਲਾਂਘੇ ਦੇ ਨੀਂਹ ਪੱਥਰ ਲਈ ਕੈਪਟਨ ਅਮਰਿੰਦਰ ਸਿੰਘ ਨੂੰ ਸੱਦਿਆ ਸੀ। ਪਰ ਕੈਪਟਨ ਅਮਰਿੰਦਰ ਸਿੰਘ ਨੇ ਪਾਕਿਸਤਾਨ ਜਾਣ ਲਈ ਮਨਾ ਕਰ ਦਿੱਤਾ।
https://www.facebook.com/LivingIndiaNewschannel/videos/348648552615649/
ਇਸ ਤੋਂ ਇਲਾਵਾ ਪਾਕਿਸਤਾਨ ਨੇ ਨਵਜੋਤ ਸਿੰਘ ਸਿੱਧੂ ਨੂੰ ਨੀਂਹ ਪੱਥਰ ਦੇ ਲਈ ਸੱਦਾ ਭੇੇੇਜਿਆ ਜਿਸ ਤੇ ਸਿੱਧੂ ਨੇ ਜਾਣ ਲਈ ਹਾਮੀ ਭਰ ਦਿੱਤੀ ਹੈ। ਨਵਜੋਤ ਸਿੰਘ ਸਿੱਧੂ ਸੱਦੇ ਨੂੰ ਸਵਿਕਾਰਦੇ ਹੋਏ ਕਿਹਾ ਕਿ ਮੇਰੇ ਦੋਸਤ ਨੇ ਬੁਲਾਇਆ ਹੈ ਤਾਂ ਮੈ ਜਰੂਰ ਜਾਵਾਂਗਾ। ਉੱਥੇ ਹੀ ਦੂਜੇ ਪਾਸੇ ਕੈਪਟਨ ਨੇ ਇਸ ਸੱਦੇ ਨੂੰ ਠੁਕਰਾਉਣ ਦਾ ਕਾਰਨ ਦਿਨੋ ਦਿਨ ਵੱਧ ਰਹੇ ਅੱਤਵਾਦ ਦੇ ਹਮਲੇ ਨੂੰ ਦੱਸਿਆ ਹੈ।
