ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:– ਲਿਬਨਾਨ ਚ ਤਰਨ ਤਾਰਨ ਦੇ ਪਿੰਡ ਬਲੇਰ ਦੇ ਨੌਜਵਾਨ ਤੇ ਉਸ ਦੇ ਤਿੰਨ ਸਾਥੀਆਂ ਦਾ ਗੋਲ਼ੀਆਂ ਮਾਰ ਕੇ ਕਤਲ ਕਰ ਦਿੱਤਾ ਗਿਆ | ਘਟਨਾ ਬੀਤੇ ਐਤਵਾਰ ਦੀ ਐ | ਜਦੋਂ ਸਵੇਰ ਛੇ ਵਜੇ ਲਿਬਨਾਨ ਦੇ ਸ਼ਹਿਰ ਯਾਲਾ ਚ ਇਹਨਾਂ ਨੂੰ ਗੋਲੀਆਂ ਮਾਰੀਆ ਗਈਆ | ਇਹਨਾਂ ਦੀ ਗਲਤੀ ਇੰਨੀ ਸੀ ਕਿ ਉਹ ਆਪਣੇ ਇਕ ਦੋਸਤ ਦੇ ਪੰਜਾਬ ਤੋਂ ਵਾਪਿਸ ਪਰਤਨ ਤੇ ਡੀਜੇ ਲਾਕੇ ਖੁਸ਼ੀ ਮਨਾ ਰਹੇ ਸੀ |
ਪਰ ਲਿਬਨਾਨ ਦੇ ਸਥਾਨਕ ਨੌਜਵਾਨ ਨੇ ਪੰਜਾਬੀਆਂ ਨੂੰ ਉੱਚੀ ਆਵਾਜ਼ ਵਿੱਚ ਡੀਜੇ ਲਾਉਣ ਤੋਂ ਰੋਕਿਆ ਤੇ ਝਗੜਾ ਵਧਦਾ ਦੇਖ ਕੇ ਪੰਜਾਬੀ ਨੌਜਵਾਨਾਂ ਨੇ ਡੀਜੇ ਬੰਦ ਕਰ ਦਿੱਤਾ | ਕੁਝ ਦੇਰ ਬਾਅਦ ਜਦ ਇਹ ਸਭ ਸੁੱਤੇ ਪਏ ਸੀ, ਤਾਂ ਗੁੱਸੇ ਵਿੱਚ ਆਏ ਨੌਜਵਾਨ ਨੇ ਇਨ੍ਹਾਂ ਉਤੇ ਗੋਲ਼ੀਆਂ ਚਲਾ ਦਿੱਤੀਆਂ | ਮ੍ਰਿਤਕਾਂ ਵਿੱਚ ਤਰਨ ਤਾਰਨ ਜ਼ਿਲ੍ਹੇ ਦੇ ਬਲੇਰ ਵਾਸੀ ਗੁਰਲਵਜੀਤ ਤੋਂ ਇਲਾਵਾ ਇਸੇ ਜ਼ਿਲ੍ਹੇ ਦੇ ਪਿੰਡ ਚੀਮਾ ਕਲਾਂ ਤੇ ਪੱਖੋਕੇ ਤੇ ਲੁਧਿਆਣਾ ਦਾ ਇੱਕ-ਇੱਕ ਪੰਜਾਬੀ ਨੌਜਵਾਨ ਵੀ ਸ਼ਾਮਲ ਹੈ |
Watch Video
