ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਚ ਵਾਪਰੇ ਰੇਲ ਹਾਦਸੇ ਨੇ ਕਈ ਘਰ ਨੂੰ ਤਬਾਹ ਕਰ ਦਿੱਤਾ ਹੈ। ਇਸ ਦਿਲ-ਦਹਿਲਾਉਣ ਵਾਲੇ ਹਾਦਸੇ ਨੇ 60 ਤੋਂ ਵੀ ਵੱਧ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ।
ਜਦਕਿ ਇਸ ਹਾਦਸੇ ਦੇ ਕਾਰਨ ਕਈ ਲੋਕ ਜਖਮੀ ਵੀ ਹੋ ਗਏ। ਇਸ ਦਰਦਨਾਕ ਹਾਦਸੇ ਦੌਰਾਨ ਰਾਮ ਲੀਲਾ ਵਿੱਚ ਰਾਵਣ ਦਾ ਰੋਲ ਅਦਾ ਕਰਨ ਵਾਲੇ ਨੌਜਵਾਨ ਦੀ ਵੀ ਇਸ ਹਾਦਸੇ ਵਿੱਚ ਮੌਤ ਹੋ ਗਈ ਹੈ।
ਜਿਸ ਕਾਰਨ ਉਸ ਨੌਜਵਾਨ ਦੇ ਘਰ ਦੁੱਖਾਂ ਪਹਾੜ ਟੁੱਟ ਪਿਆ ਹੈ। ਦੱਸਿਆ ਜਾ ਰਿਹੈ ਕਿ ਨੌਜਵਾਨ ਆਪਣੇ ਘਰ ਦਾ ਗੁਜਾਰਾ ਕਰਦਾ ਸੀ ਤੇ ਉਹ ਆਪਣ ਪਿੱਛੇ ਆਪਣੀ ਬੁਜ਼ਰਗ ਮਾਂ ਪਤਨੀ ਤੇ ਅੱਠ ਮਹਿਨੇ ਦਾ ਬੱਚਾ ਛੱਡ ਗਿਆ ਹੈ। ਦੱਸਿਆ ਇਹ ਵੀ ਜਾ ਰਿਹੈ ਹੈ ਕਿ ਰਾਵਨ ਦਾ ਪਾਤਰ ਨਿਭਾਉਣ ਦੇ ਕਾਰਣ ਉਸਨੂੰ ਸਨਮਾਨਿਤ ਵੀ ਕੀਤਾ ਗਿਆ ਸੀ।



