ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼: ਅੰਮ੍ਰਿਤਸਰ ਚ ਵਾਪਰੇ ਰੇਲ ਹਾਦਸੇ ਨੇ ਕਈ ਘਰ ਨੂੰ ਤਬਾਹ ਕਰ ਦਿੱਤਾ ਹੈ। ਇਸ ਦਿਲ-ਦਹਿਲਾਉਣ ਵਾਲੇ ਹਾਦਸੇ ਨੇ 60 ਤੋਂ ਵੀ ਵੱਧ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਲਿਆ। ਦੱਸ ਦਈਏ ਕਿ ਰੇਵਲੇ ਟ੍ਰੈਕ ਤੇ ਰਾਵਣ ਦਹਿਨ ਨੂੰ ਦੇਖ ਰਹੇ ਲੋਕਾਂ ਨੂੰ DMU ਨੇ ਕੁੱਚਲਿਆ ਦਿੱਤਾ ਜਿਸ ਕਾਰਣ ਕਈ ਲੋਕਾਂ ਦੀ ਮੌਕੇ ਤੇ ਮੌਤ ਹੋ ਗਈ। ਜਦਕਿ ਕਈ ਲੋਕ ਇਸ ਹਾਦਸੇ ਦੇ ਕਾਰਣ ਜਖਮੀ ਵੀ ਹੋ ਗਏ।
ਇਸ ਹਾਦਸੇ ਨੇ ਜਿੱਥੇ ਦੁਸਹਿਰੇ ਦੀ ਖੁਸ਼ਿਆ ਤੇ ਗ੍ਰਹਿਣ ਲਾ ਦਿੱਤਾ। ਉੱਥੇ ਹੀ ਦੂਜੇ ਪਾਸੇ ਪੰਜਾਬ ਸਰਕਾਰ, ਪੁਲਿਸ ਪ੍ਰਸ਼ਾਸਨ ਤੇ ਰੇਲਵੇ ਵਿਭਾਗ ਦੀ ਕਾਰਗੁਜਾਰੀ ਤੇ ਸਵਾਲ ਖੜੇ ਕਰ ਦਿੱਤੇ ਹਨ। ਦੱਸਿਆ ਜਾ ਰਿਹਾ ਹੈ ਕਿ ਰੇਵਲੇ ਟ੍ਰੈਕ ਦੇ ਕੋਲ ਪਿਛਲੇ ਸਾਲ ਦੁਸਹਿਰੇ ਦਾ ਤਿਉਹਾਰ ਮਨਾਉਣ ਦੀ ਬਿਲਕੂਲ ਵੀ ਇਜਾਜਤ ਨਹੀਂ ਦਿੱਤੀ ਸੀ। ਪਰ ਇਸ ਵਾਰ ਨਵੋਜਤ ਕੌਰ ਸਿੱਧੂ ਅਤੇ ਕੌਂਸਲਰ ਦੇ ਕਹਿਣ ਤੇ ਰੇਲਵੇ ਟ੍ਰੇਕ ਦੇ ਕੋਲ ਰਾਵਣ ਦਹਿਣ ਦੀ ਇਜਾਜ਼ਤ ਦਿੱਤੀ। ਜਿਸ ਕਾਰਨ ਪ੍ਰਸ਼ਾਸਨ ਸਵਾਲਾਂ ਦੇ ਘੇਰੇ ‘ਚ ਆ ਗਈ ਹੈ। ਪ੍ਰਸ਼ਾਸਨ ਦੀ ਗਲਤੀ ਦੇ ਕਾਰਨ ਲੋਕਾਂ ਨੂੰ ਆਪਣੀ ਜਾਨ ਗੁਵਾਉਣੀ ਪੈ ਗਈ ਹੈ।
ਅਮ੍ਰਿਤਸਰ ਪ੍ਰਸ਼ਾਸਨ ਦੇ ਗਲਤ ਆਦੇਸ਼-
ਨਵੋਜਤ ਕੌਰ ਸਿੱਧੂ ਅਤੇ ਕੌਂਸਲਰ ਦੇ ਆਦੇਸ਼ ਤੋਂ ਬਾਅਦ ਹੀ ਰੇਲਵੇ ਟ੍ਰੇਕ ਕੋਲ ਰਾਵਣ ਨੂੰ ਦਹਿਣ ਕੀਤਾ ਗਿਆ। ਰਾਵਣ ਦਹਿਣ ਦੇ ਕਾਰਨ ਹੀ ਉੱਥੇ ਲੋਕਾਂ ਦੀ ਗਿਣਤੀ ਵੱਧ ਤੇ ਲੋਕ ਟ੍ਰੈਕ ਤੇ ਵੀ ਖੜੇ ਹੋ ਗਏ। ਜਿਸ ਤੋਂ ਬਾਅਦ ਟ੍ਰੇਕ ਤੇ ਟ੍ਰੇਨ ਆਈ ਤੇ ਲੋਕਾਂ ਨੂੰ ਕੁਚਲ ਗਈ।
ਰੇਲਵੇ ਪ੍ਰਸ਼ਾਸਨ-
ਰੇਲਵੇ ਪ੍ਰਸ਼ਾਸਨ ਨੂੰ ਇਸ ਤਰਾਂ ਦੇ ਮੌਕੇ ਤੇ ਪਹਿਲਾ ਹੀ ਆਪਣੀ ਟ੍ਰੇਨਾਂ ਦੇ ਡਰਾਈਵਰਾਂ ਨੂੰ Caution Order ਜਾਰੀ ਕਰਦਾ ਹੈ ਜੋ ਰੇਲਵੇ ਪ੍ਰਸ਼ਾਸਨ ਵੱਲੋ ਨਹੀੰ ਕੀਤਾ ਗਿਆ ਦੂਜੇ ਪਾਸੇ ਟ੍ਰੈਕ ਤੇ ਭੀੜ ਹੋਣ ਦੇ ਬਾਵਜੂਦ ਵੀ ਰੇਲ ਦੀ ਰਫਤਾਰ ਕਾਫੀ ਤੇਜ ਜੋ ਸਕਿੰਟਾ ਵਿੱਚ ਹੀ ਕਈ ਲੋਕਾਂ ਨੂੰ ਆਪਣੀ ਚਪੇਟ ਵਿੱਚ ਲੈ ਗਈ। ਰੇਲਵੇ ਟ੍ਰੇਕ ਕੋਲ ਸੁਰਖਿਆ ਦੇ ਬਿਲਕੁਲ ਵੀ ਪੁਖਤਾ ਇਤਜਾਮ ਨਹੀਂ ਕੀਤੇ ਗਏ ਤੇ ਨਾਂ ਹੀ ਕੋਈ ਸੂਚਨਾ ਜਾਰੀ ਕੀਤੀ ਗਈ। ਰੇਲ ਦੀ ਰਫਤਾਰ ਇਹਨੀ ਸੀ ਕਿ ਲੋਕਾਂ ਨੂੰ ਬਿਲਕੂਲ ਵੀ ਬਚਣ ਦਾ ਮੌਕਾ ਨਹੀਂ ਮਿਲਿਆ।
ਪੁਲਿਸ ਪ੍ਰਸਾਸਨ-
ਰੇਲਵੇ ਟ੍ਰੇਕ ਤੇ ਰਾਵਣ ਦਹਿਣ ਕੀਤਾ ਜਾ ਰਿਹਾ ਹੈ ਤੇ ਉੱਥੇ ਪੁਲਿਸ ਸੁਰੱਖਿਆ ਬਿਲਕੂਲ ਵੀ ਨਹੀਂ ਸੀ ਜਿਸ ਕਾਰਨ ਪੁਲਿਸ ਪ੍ਰਸ਼ਾਸ਼ਨ ਵੀ ਸਵਾਲਾਂ ਦੇ ਘੇਰੇ ਵਿੱਚ ਆ ਗਈ ਹੈ।
ਸੋਚਣ ਵਾਲੀ ਗੱਲ ਇਹ ਹੈ ਕਿ ਆਖਿਰ ਇਸ ਸਮਾਰੋਹ ਨੂੰ ਰੇਵਲੇ ਟ੍ਰੇਕ ਦੋ ਕੋਲ ਕਿਉ ਮਨਾਉਣ ਦੀ ਇਜਾਜਤ ਦਿੱਤੀ ਗਈ। ਜੇਦਰ ਦਿੱਤੀ ਵੀ ਗਈ ਤਾਂ ਸੁਰਖਿਆ ਦੇ ਇਤਜਾਮ ਕਿਊ ਨਹੀਂ ਸੀ। ਜੇਕਰ ਸੁਰਖਿਆ ਦੇ ਇਤਜਾਮ ਹੁੰਦੇ ਤਾਂ ਇਹ ਭਿਆਨਕ ਹਾਦਸਾ ਹੋਣ ਤੋ ਟੱਲ ਸਕਦਾ ਤੇ ਨਾਲ ਹੀ ਕਈ ਘਰ ਤਬਾਹ ਹੋਣ ਤੋਂ ਵੀ ਬਚ ਸਕਦੇ ਸੀ।







