ਔਨਲਾਈਨ ਡੈਸਕ/ਲਿਵਿੰਗ ਇੰਡੀਆ ਨਿਊਜ਼:- ਪੰਜਾਬ ਵਿੱਚ ਲਗਾਤਾਰ ਨੌਜਵਾਨ ਨਸ਼ੇ ਦੀ ਭੇਂਟ ਚੜ੍ਹ ਰਹੇ ਹਨ। ਪਰ ਪੰਜਾਬ ਸਰਕਾਰ ਇਸ ਮਾਮਲੇ ਤੇ ਗੰਭੀਰਤਾ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ। ਜਿਸ ਕਾਰਨ ਨੌਜਵਾਨ ਨਸ਼ੇ ਲੜ੍ਹ ਲੱਗ ਭਵਿੱਖ ਨੂੰ ਖਰਾਬ ਕਰ ਰਹੇ ਹਨ। ਇਸੇ ਤਰ੍ਹਾਂ ਦਾ ਇਕ ਹੋਰ ਮਾਮਲਾ ਅੰਮ੍ਰਿਤਸਰ ਤੋਂ ਸਾਹਮਣੇ ਆਇਆ ਹੈ ਜਿੱਥੇ ਦੇ ਇਕ ਹੋਟਲ SJ ਵਿੱਚੋਂ ਨਸ਼ੇ ਦੀ ਓਵਰਡੋਜ ਦੇ ਕਾਰਨ ਨੌਜਵਾਨ ਦੀ ਮੌਤ ਹੋ ਗਈ। ਜਦਕਿ ਨਸ਼ੇ ਦੇ ਕਾਰਨ ਇਕ ਨੌਜਵਾਨ ਦੀ ਹਾਲਤ ਗੰਭੀਰ ਬਣੀ ਹੋਈ ਹੈ।

ਇਸ ਮਾਮਲੇ ਤੇ ਹੋਟਲ ਦੇ ਮੈਨੇਜਰ ਦਾ ਕਹਿਣਾ ਹੈ ਕਿ ਦੋਵੇ ਨੌਜਵਾਨ ਪਟਿਆਲਾ ਤੋਂ ਆਏ ਸੀ ਤੇ ਖੁਦ ਨੂੰ ਯਾਤਰੀ ਦੱਸ ਰਹੇ ਸੀ। ਇਸ ਤੋਂ ਇਲਾਵਾ ਮੈਨੇਜਰ ਨੇ ਇਹ ਦੱਸਿਆ ਕਿ 12.00 ਵਜੇ ਉਹਨਾਂ ਦਾ ਚੇਕ ਆਉਟ ਸੀ ਪਰ ਜਦੋ ਉਹ ਆਪਣੇ ਸਮੇਂ ਤੇ ਵੀ ਕਮਰੇ ਤੋਂ ਬਾਹਰ ਨਾ ਨਿਕਲੇ ਤਾਂ ਮੈਨੇਜਰ ਨੇ ਉਹਨਾਂ ਨੂੰ ਫੋਨ ਕੀਤਾ ਪਰ ਨੌਜਵਾਨਾਂ ਨੇ ਫੋਨ ਨੂੰ ਰਿਸੀਵ ਨਹੀਂ ਕੀਤਾ। ਜਿਸ ਤੋਂ ਬਾਅਦ ਹੋਟਲ ਚ ਕੰਮ ਕਰਨ ਵਾਲੇ ਕਰਮਚਾਰਿਆਂ ਨੇ ਕਮਰੇ ਨੂੰ ਖੋਲਣ ਲਈ ਕਿਹਾ ਪਰ ਅੰਦਰੋ ਆਵਾਜ ਨਾ ਆਉਣ ਦੇ ਕਾਰਨ ਉਹਨਾਂ ਨੇ ਦਰਵਾਜੇ ਨੂੰ ਤੋੜ ਦਿੱਤਾ।
ਜਿਸ ਤੋਂ ਬਾਅਦ ਉਹਨਾਂ ਨੇ ਦੇਖਿਆ ਕਿ ਇਕ ਨੌਜਵਾਨ ਨਸ਼ੇ ਦੀ ਹਾਲਤ ਵਿੱਚ ਜਮੀਨ ਤੇ ਡਿੱਗੀਆ ਹੋਇਆ ਸੀ ਜਿਸ ਕੋਲ ਨਸ਼ੇ ਦਾ ਸਾਮਾਨ ਸੀ ਤੇ ਦੂਜਾ ਨੌਜਵਾਨ ਬਾਥਰੂਮ ਵਿੱਚ ਡਿੱਗੀਆ ਹੋਇਆ ਸੀ ਜਦੋ ਹੋਟਲ ਦੇ ਸਟਾਫ ਨੇ ਉਹਨਾਂ ਨੂੰ ਦੇਖਿਆ ਤਾਂ ਪਤਾ ਲੱਗਿਆ ਹੈ ਕਿ ਇਕ ਨੌਜਵਾਨ ਦੀ ਮੌਤ ਹੋ ਚੁੱਕੀ ਹੈ ਤੇ ਦੂਜਾ ਬੇਹੋਸ਼ ਸੀ। ਦੋਹਾ ਦੀ ਹਾਲਤ ਨਸ਼ੇ ਦੇ ਕਾਰਨ ਖਰਾਬ ਹੋਈ ਪਈ ਸੀ। ਮੌਕੇ ਤੇ ਪਹੁੰਚੀ ਪੁਲਿਸ ਨੇ ਬੇਹੋਸ਼ ਪਏ ਨੌਜਵਾਨ ਨੂੰ ਹਸਪਤਾਲ ਵਿੱਚ ਭਰਤੀ ਕਰਵਾ ਦਿੱਤਾ ਹੈ ਤੇ ਦੂਜੇ ਨੌਜਵਾਨ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ ਹੈ। ਫਿਲਹਾਲ ਪੁਲਿਸ ਨੇ ਧਾਰਾ 174 ਲਾ ਕੇ ਮਾਮਲੇ ਦੀ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।


